Border 2 Teaser Release Date: ਬਾਰਡਰ 2 ਦੀ ਪਹਿਲੀ ਝਲਕ ਦਾ ਇੰਤਜ਼ਾਰ ਲਗਭਗ ਖ਼ਤਮ ਹੋਣ ਵਾਲਾ ਹੈ। ਖ਼ਬਰ ਹੈ ਕਿ ਬਾਰਡਰ 2 ਨੂੰ CBFC ਤੋਂ U/A 16+ ਸਰਟੀਫਿਕੇਟ ਮਿਲ ਗਿਆ ਹੈ।
Border 2 U/A 16+ Certificate from CBFC: ਸੰਨੀ ਦਿਓਲ ਬਾਰਡਰ 2 ਵਿੱਚ ਮੇਜਰ ਕੁਲਦੀਪ ਸਿੰਘ ਦੇ ਰੂਪ ਵਿੱਚ ਆਪਣੀ ਆਈਕਾਨਿਕ ਭੂਮਿਕਾ ਨੂੰ ਮੁੜ ਨਿਭਾਉਣ ਲਈ ਤਿਆਰ ਹਨ। ਇਸ ਵਾਰ ਫਿਲਮ ‘ਚ ਪੰਜਾਬੀ ਐਕਟਰ-ਸਿੰਗਰ ਦਿਲਜੀਤ ਦੋਸਾਂਝ ਵੀ ਨਜ਼ਰ ਆਉਣ ਵਾਲਾ ਹੈ। ਜਿਸ ਕਰਕੇ ਫਿਲਮ ਦਾ ਇੰਤਜ਼ਾਰ ਲੋਕ ਬੇਸਬਰੀ ਨਾਲ ਕਰ ਰਹੇ ਹਨ।
ਇਨ੍ਹਾਂ ਤੋਂ ਇਲ਼ਾਵਾ ਬਾਰਡਰ 2 ‘ਚ ਵਰੁਣ ਧਵਨ ਅਤੇ ਅਹਾਨ ਸ਼ੈੱਟੀ ਨਜ਼ਰ ਆਉਣਗੇ। ਇਹ ਫਿਲਮ ਜੇਪੀ ਦੱਤਾ ਦੀ 1997 ਦੀ ਬਲਾਕਬਸਟਰ ਬਾਰਡਰ ਦਾ ਸੀਕਵਲ ਹੈ ਅਤੇ ਜਨਵਰੀ 2026 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਹਾਲੀਆ ਰਿਪੋਰਟਾਂ ਮੁਤਾਬਕ, ਬਾਰਡਰ 2 ਦਾ ਟੀਜ਼ਰ 15 ਅਗਸਤ, 2025 ਨੂੰ ਆਜ਼ਾਦੀ ਦਿਵਸ ‘ਤੇ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਅਧਿਕਾਰਤ ਐਲਾਨ ਅਜੇ ਹੋਣਾ ਬਾਕੀ ਹੈ।
ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਨੇ ਇਸਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਮਿਤੀ ਘੋਸ਼ਣਾ ਟੀਜ਼ਰ ਨੰਬਰ 1 – ਬਾਰਡਰ 2 ਸਿਰਲੇਖ ਵਾਲਾ ਟੀਜ਼ਰ ਲਗਭਗ 70 ਸਕਿੰਟ ਚੱਲੇਗਾ। ਖ਼ਬਰ ਤਾਂ ਇਹ ਵੀ ਹੈ ਕਿ ਫਿਲਮ ਦਾ ਟੀਜ਼ਰ ਰਿਤਿਕ ਰੋਸ਼ਨ ਦੀ ਫਿਲਮ ‘ਵਾਰ 2’ ਦੇ ਨਾਲ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ।
ਦਿਲਜੀਤ ਦੋਸਾਂਝ ਕਰਕੇ ਹੋਇਆ ਸੀ ਵਿਵਾਦ
ਇਸ ਸਾਲ ਦੇ ਸ਼ੁਰੂ ਵਿੱਚ, ਅਫਵਾਹਾਂ ਫੈਲੀਆਂ ਸਨ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ 2 ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਉਸਦੀ ਕਾਸਟਿੰਗ ‘ਤੇ ਇਤਰਾਜ਼ ਜਤਾਇਆ ਸੀ। ਇਹ ਵਿਵਾਦ ਇਸ ਲਈ ਪੈਦਾ ਹੋਇਆ ਕਿਉਂਕਿ ਦਿਲਜੀਤ ਨੇ ਆਪਣੀ ਪੰਜਾਬੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕੀਤਾ ਸੀ। ਇਸ ਨਾਲ ਇਹ ਅਟਕਲਾਂ ਸ਼ੁਰੂ ਹੋ ਗਈਆਂ ਕਿ ਪੰਜਾਬੀ ਅਦਾਕਾਰ ਐਮੀ ਵਿਰਕ ਉਸਦੀ ਜਗ੍ਹਾ ਲੈ ਸਕਦੇ ਹਨ। ਹਾਲਾਂਕਿ, ਐਮੀ ਦੀ ਟੀਮ ਨੇ ਅਫਵਾਹਾਂ ਦਾ ਖੰਡਨ ਕੀਤਾ, ਅਤੇ ਦਿਲਜੀਤ ਅਜੇ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ।