ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿੱਖੇ ਪੁਰਾਤਨ ਮਰਿਯਾਦਾ ਅਨੁਸਾਰ “ਤਖ਼ਤ ਇਸ਼ਨਾਨ” ਮਨਾਇਆ ਗਿਆ

20 ਅਕਤੂਬਰ 2025 ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿੱਖੇ ਸਦੀਆਂ ਤੋਂ ਚਲੀ ਆ ਰਹੀ ਪੁਰਾਤਨ ਮਰਿਯਾਦਾ ਅਨੁਸਾਰ ਇਸ ਸਾਲ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ “ਤਖ਼ਤ ਇਸ਼ਨਾਨ” ਮਨਾਇਆ ਗਿਆ। ਤਖ਼ਤ ਇਸ਼ਨਾਨ ਵਾਲੇ ਦਿਨ ਤਖ਼ਤ ਸਾਹਿਬ ਨੂੰ ਅੰਦਰਲੇ ਅਤੇ ਬਾਹਰਲੇ ਪਾਸੋਂ ਸੰਗਤਾਂ ਵੱਲੋਂ ਦੁੱਧ ਅਤੇ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਨਾਲ ਹੀ ਗੁਰੂ […]
Amritpal Singh
By : Updated On: 20 Oct 2025 17:22:PM
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿੱਖੇ ਪੁਰਾਤਨ ਮਰਿਯਾਦਾ ਅਨੁਸਾਰ “ਤਖ਼ਤ ਇਸ਼ਨਾਨ” ਮਨਾਇਆ ਗਿਆ

20 ਅਕਤੂਬਰ 2025 ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿੱਖੇ ਸਦੀਆਂ ਤੋਂ ਚਲੀ ਆ ਰਹੀ ਪੁਰਾਤਨ ਮਰਿਯਾਦਾ ਅਨੁਸਾਰ ਇਸ ਸਾਲ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ “ਤਖ਼ਤ ਇਸ਼ਨਾਨ” ਮਨਾਇਆ ਗਿਆ।

ਤਖ਼ਤ ਇਸ਼ਨਾਨ ਵਾਲੇ ਦਿਨ ਤਖ਼ਤ ਸਾਹਿਬ ਨੂੰ ਅੰਦਰਲੇ ਅਤੇ ਬਾਹਰਲੇ ਪਾਸੋਂ ਸੰਗਤਾਂ ਵੱਲੋਂ ਦੁੱਧ ਅਤੇ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਨਾਲ ਹੀ ਗੁਰੂ ਮਹਾਰਾਜ ਦੇ ਪੁਰਾਤਨ ਸ਼ਸਤਰ ਅੰਗੀਠਾ ਸਾਹਿਬ ਤੋਂ ਬਾਹਰ ਵੱਖਰੇ ਹਾਲ ਵਿੱਚ ਸਜਾਏ ਜਾਂਦੇ ਹਨ ਤੇ ਸ਼ਰਧਾਵਾਨ ਸੰਗਤਾਂ ਵੱਲੋਂ ਇਨ੍ਹਾਂ ਸ਼ਸਤਰਾਂ ਦੀ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ।

ਹਰ ਸਾਲ ਦੀ ਤਰਹਾਂ ਇਸ ਸਾਲ ਵੀ ਤਖ਼ਤ ਇਸ਼ਨਾਨ ਦੀ ਸੇਵਾ ਤਖ਼ਤ ਸਾਹਿਬ ਵਿੱਖੇ ਮਾਨਯੋਗ ਮੀਤ ਜੱਥੇਦਾਰ ਸੰਤ ਬਾਬਾ ਜੋਤਿੰਦਰ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਦੀ ਅਗੁਵਾਈ ਹੇਠ ਤਕਰੀਬਨ 10:15 ਵਜੇ ਆਰੰਭ ਹੋਈ। ਜਿਸ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਸ਼ਾਮਿਲ ਹੋਈਆਂ। ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ IAS (Retd) ਵੱਲੋਂ ਤਖ਼ਤ ਇਸ਼ਨਾਨ ਲਈ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਬੋਰਡ ਦੇ ਸਮੂੰਹ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Read Latest News and Breaking News at Daily Post TV, Browse for more News

Ad
Ad