ਲੁਧਿਆਣਾ ਵਿੱਚ ਟਾਟਾ ਸਟੀਲ ਦਾ ਗ੍ਰੀਨ ਪਲਾਂਟ ਸ਼ੁਰੂ, 3200 ਕਰੋੜ ਨਿਵੇਸ਼ ਨਾਲ 2500 ਨੌਕਰੀਆਂ

Tata Steel Green Plant: ਲੁਧਿਆਣਾ ਵਿੱਚ ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਅੱਜ ਸੂਬੇ ਦੇ ਉਦਯੋਗਿਕ ਵਿਕਾਸ ਲਈ ਇੱਕ ਵੱਡਾ ਕਦਮ ਚੁੱਕਦੇ ਹੋਏ Tata Steel ਦੇ ਆਧੁਨਿਕ ਅਤੇ ਈਕੋ-ਫ੍ਰੈਂਡਲੀ ਗ੍ਰੀਨ ਸਟੀਲ ਪਲਾਂਟ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਛੋਟੇ ਵਪਾਰੀ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਹਰ ਕਿਸੇ […]
Khushi
By : Updated On: 20 Mar 2026 14:00:PM
ਲੁਧਿਆਣਾ ਵਿੱਚ ਟਾਟਾ ਸਟੀਲ ਦਾ ਗ੍ਰੀਨ ਪਲਾਂਟ ਸ਼ੁਰੂ, 3200 ਕਰੋੜ ਨਿਵੇਸ਼ ਨਾਲ 2500 ਨੌਕਰੀਆਂ

Tata Steel Green Plant: ਲੁਧਿਆਣਾ ਵਿੱਚ ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਅੱਜ ਸੂਬੇ ਦੇ ਉਦਯੋਗਿਕ ਵਿਕਾਸ ਲਈ ਇੱਕ ਵੱਡਾ ਕਦਮ ਚੁੱਕਦੇ ਹੋਏ Tata Steel ਦੇ ਆਧੁਨਿਕ ਅਤੇ ਈਕੋ-ਫ੍ਰੈਂਡਲੀ ਗ੍ਰੀਨ ਸਟੀਲ ਪਲਾਂਟ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਛੋਟੇ ਵਪਾਰੀ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਹਰ ਕਿਸੇ ਨੂੰ ਕਾਮਯਾਬੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਰੂਆਂ ਦੀ ਪਵਿੱਤਰ ਧਰਤੀ ਹੈ, ਜਿੱਥੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।

https://twitter.com/BhagwantMann/status/2034890479821889731?s=20

ਉਨ੍ਹਾਂ ਨੇ ਟਾਟਾ ਗਰੁੱਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੰਪਨੀ ਦੇ ਨੇਤ੍ਰਿਤਵ ਵਿੱਚ ਦਿਲਦਾਰੀ ਅਤੇ ਉਦਯੋਗਿਕ ਸੋਚ ਦੋਵੇਂ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਦੀ ਮਿੱਟੀ ਵਿੱਚ ਨਫ਼ਰਤ ਨਹੀਂ, ਸਿਰਫ਼ ਤਰੱਕੀ ਦੇ ਬੀਜ ਉੱਗਦੇ ਹਨ।ਇਸ ਧਰਤੀ ‘ਤੇ ਸਾਰੇ ਬੀਜ ਉਗਦੇ ਹਨ, ਪਰ ਨਫ਼ਰਤ ਦਾ ਬੀਜ ਨਹੀਂ ਉਗਦਾ। ਟਾਟਾ ਸਟੀਲ ਨੇ ਪਲਾਂਟ ‘ਤੇ 3200 ਕਰੋੜ ਰੁਪਏ ਨਿਵੇਸ਼ ਕੀਤੇ ਹਨ ਅਤੇ ਇਸ ਨਾਲ 2500 ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ।

ਟਾਟਾ ਸਟੀਲ ਦਾ ਦੇਸ਼ ਵਿੱਚ ਇਹ ਦੂਜਾ ਰੀਸਾਈਕਲ-ਅਧਾਰਤ ਗ੍ਰੀਨ ਸਟੀਲ ਪਲਾਂਟ ਹੈ। ਟਾਟਾ ਸਟੀਲ ਇਸ ਤਰ੍ਹਾਂ ਦੀ ਸਕ੍ਰੈਪ-ਅਧਾਰਤ ਤਕਨੀਕ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਉਤਸ਼ਾਹਿਤ ਕਰ ਰਹੀ ਹੈ। ਹਰਿਆਣਾ ਦੇ ਰੋਹਤਕ ਵਿੱਚ ਸਕ੍ਰੈਪ ਪ੍ਰੋਸੈਸਿੰਗ ਯੂਨਿਟ ਅਤੇ ਯੂਰਪ ਵਿੱਚ ਡੀਕਾਰਬੋਨਾਈਜ਼ੇਸ਼ਨ ਪ੍ਰੋਜੈਕਟ ਇਸੇ ਦਿਸ਼ਾ ਵਿੱਚ ਚੁੱਕੇ ਗਏ ਕਦਮ ਹਨ।

ਦੂਜੇ ਪਾਸੇ, ਪੰਜਾਬ ਸਰਕਾਰ ਨੂੰ ਵੀ ਇਸ ਪਲਾਂਟ ਤੋਂ ਸਾਲਾਨਾ 200 ਤੋਂ 300 ਕਰੋੜ ਰੁਪਏ ਦਾ ਮਾਲੀਆ ਵੱਖ-ਵੱਖ ਟੈਕਸਾਂ ਰਾਹੀਂ ਮਿਲੇਗਾ। ਲੁਧਿਆਣਾ ਦੀ ਹਾਈ-ਟੈਕ ਵੈਲੀ ਵਿੱਚ ਕਰੀਬ 115 ਏਕੜ ਜ਼ਮੀਨ ‘ਤੇ ਇਹ ਪਲਾਂਟ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 0.75 ਮਿਲੀਅਨ ਟਨ (MTPA) ਹੋਵੇਗੀ। ਇੱਥੇ ਮੁੱਖ ਤੌਰ ‘ਤੇ ਉਸਾਰੀ (construction) ਖੇਤਰ ਲਈ ਟੀਐਮਟੀ (TMT) ਬਾਰ ਅਤੇ ਹੋਰ ਸਟੀਲ ਉਤਪਾਦ ਤਿਆਰ ਕੀਤੇ ਜਾਣਗੇ।

Read Latest News and Breaking News at Daily Post TV, Browse for more News

Ad
Ad