Tata Curvv CNG! ਮਾਰੁਤੀ ਸੁਜ਼ੁਕੀ ਤੋਂ ਬਾਅਦ, ਟਾਟਾ Motorz ਦੂਜੀ ਐਸੀ ਕਾਰ ਕੰਪਨੀ ਹੈ ਜੋ CNG ਕਾਰਾਂ ‘ਤੇ ਵੀ ਤੇਜ਼ੀ ਨਾਲ ਧਿਆਨ ਦੇ ਰਹੀ ਹੈ। ਟਾਟਾ ਆਪਣੇ CNG ਪੋਰਟਫੋਲਿਓ ਨੂੰ ਵੱਡਾ ਕਰਨ ਲਈ ਨਵੇਂ ਮਾਡਲਾਂ ਨੂੰ CNG ‘ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪਿਛਲੇ ਸਾਲ ਟਾਟਾ ਨੇ Curvv ਕੂਪੇ ਨੂੰ ਲਾਂਚ ਕੀਤਾ ਸੀ। ਇਸ ਸਮੇਂ ਇਹ ਗੱਡੀ ਪੈਟਰੋਲ, ਡੀਜ਼ਲ ਅਤੇ EV ਵਿੱਚ ਉਪਲਬਧ ਹੈ। ਸੋਰਸ ਦੇ ਮੁਤਾਬਕ, ਕੁਰਵ CNG ਇਸ ਸਾਲ ਦੇ ਅੰਤ ਤਕ ਬਾਜ਼ਾਰ ‘ਚ ਲਾਂਚ ਕੀਤੀ ਜਾ ਸਕਦੀ ਹੈ। ਪਰ ਕੰਪਨੀ ਵਲੋਂ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫਿਲਹਾਲ ਇਸ ਨਵੇਂ ਮਾਡਲ ਬਾਰੇ ਕੁਝ ਜਾਣਕਾਰੀ ਲੀਕ ਹੋਈ ਹੈ।
Tata Curvv ‘ਚ ਮਿਲਣਗੇ ਦੋ CNG ਟੈਂਕ
Tata Curvv CNG ਵਿੱਚ 30-30 (60 ਲੀਟਰ) ਦੇ ਦੋ CNG ਟੈਂਕ ਦਿੱਤੇ ਜਾਣਗੇ। CNG ਟੈਂਕ ਦੇ ਬਾਅਦ ਵੀ ਇਸਦੇ ਬੂਟ ਵਿੱਚ ਸਪੇਸ ਦੀ ਕੋਈ ਕਮੀ ਨਹੀਂ ਮਿਲੇਗਾ। ਡਿਜ਼ਾਈਨ ਦੀ ਗੱਲ ਕਰੀਏ ਤਾਂ ਕਾਰ ਦੇ ਰੀਅਰ ਅਤੇ ਸਾਈਡ ‘ਚ iCNG ਦਾ ਲੋਗੋ ਦੇਖਣ ਨੂੰ ਮਿਲ ਸਕਦਾ ਹੈ। ਪਰ ਇਸਦੇ ਡਿਜ਼ਾਈਨ ‘ਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਅਤੇ ਨਾ ਹੀ ਇਸਦੇ ਇੰਟੀਰੀਅਰ ਵਿੱਚ ਕੁਝ ਬਦਲਾਅ ਹੋਵੇਗਾ।
ਇਸਦੀ ਕੀਮਤ 10 ਲੱਖ ਰੁਪਏ ਦੇ ਨੇੜੇ ਹੋ ਸਕਦੀ ਹੈ। Curvv CNG ‘ਚ 12.3 ਇੰਚ ਦਾ ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਗੱਡੀ ‘ਚ 9 ਸਪੀਕਰ ਅਤੇ JBL ਦਾ ਵੌਇਸ ਅਸਿਸਟ ਸਿਸਟਮ ਦਿੱਤਾ ਗਿਆ ਹੈ। ਇਸ ‘ਚ 10.25 ਇੰਚ ਦਾ ਡਿੱਜੀਟਲ ਡ੍ਰਾਈਵਰ ਡਿਸਪਲੇਅ ਵੀ ਉਪਲਬਧ ਹੋ ਸਕਦਾ ਹੈ।
ਜਾਣੋ ਇਸ ਦੇ ਇੰਜਨ ਬਾਰੇ
Tata Curvv CNG ਵਿੱਚ ਵੀ 1.2 ਲੀਟਰ ਟਰ੍ਬੋ ਪੇਟਰੋਲ ਇੰਜਨ ਹੋਵੇਗਾ ਜੋ ਕਰੀਬ 99 bhp ਅਤੇ 170 Nm ਦਾ ਟਾਰਕ ਦੇ ਸਕਦਾ ਹੈ। ਪਰ CNG ਕਿੱਟ ਦੇ ਨਾਲ, ਪਾਵਰ ਅਤੇ ਟਾਰਕ ਆਉਟਪੁੱਟ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਇਹੀ ਇੰਜਨ ਨੇਕਸਨ CNG ਨੂੰ ਵੀ ਪਾਵਰ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਭਾਰਤ ਦੀ ਪਹਿਲੀ ਕੂਪੇ CNG ਕਾਰ ਹੋਵੇਗੀ ਜਿਥੇ ਟਰ੍ਬੋ-ਪੇਟਰੋਲ ਇੰਜਨ ਦੇ ਨਾਲ CNG ਕਿੱਟ ਮਿਲੇਗੀ।
ਸੇਫਟੀ ਫੀਚਰਸ
Tata Curvv CNG ਵਿੱਚ ਸੇਫਟੀ ਫੀਚਰਾਂ ਦੀ ਕੋਈ ਕਮੀ ਨਹੀਂ ਹੋਵੇਗੀ। ਇਹ ਗੱਡੀ ਪਹਿਲਾਂ ਹੀ ਕ੍ਰੈਸ਼ ਟੈਸਟ ਵਿੱਚ 5 ਸਟਾਰ ਰੇਟਿੰਗ ਪ੍ਰਾਪਤ ਕਰ ਚੁੱਕੀ ਹੈ। Curvv ਵਿੱਚ 6 ਏਅਰਬੈਗ, ਐਂਟੀ ਲੌਕ ਬ੍ਰੇਕਿੰਗ ਸਿਸਟਮ, EPS, ਬ੍ਰੇਕ ਅਸਿਸਟ, 3 ਪੋਇੰਟ ਸੀਟ ਬੈਲਟ ਅਤੇ ਡਿਸਕ ਬ੍ਰੇਕ ਦੀ ਸੁਵਿਧਾ ਮਿਲ ਸਕਦੀ ਹੈ।”