25th December Weather in Punjab-Haryana: ਦਸੰਬਰ ਦਾ ਆਖ਼ਰੀ ਹਫ਼ਤਾ ਚਲ ਰਿਹਾ ਹੈ ਤੇ ਉੱਤਰੀ ਭਾਰਤ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸੂਰਜ ਨੇ ਵੀ ਦਰਸ਼ਨ ਦੇਣ ਘੱਟ ਕਰ ਦਿੱਤੇ ਹਨ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਯਾਨੀ 25 ਦਸੰਬਰ ਨੂੰ ਲੱਦਾਖ ‘ਚ ਤਾਪਮਾਨ ਮਨਫੀ 20 ਤੱਕ ਡਿੱਗ ਗਿਆ, ਜਦਕਿ ਹਿਮਾਚਲ ਪ੍ਰਦੇਸ਼ ‘ਚ ਤਾਪਮਾਨ -10 ਤੋਂ ਹੇਠਾਂ ਡਿੱਗ ਗਿਆ।
ਇਹ ਨੇ ਅੱਜ ਦੇ 10 ਸਭ ਤੋਂ ਠੰਢੇ ਸ਼ਹਿਰ
ਅੱਜ ਦੇਸ਼ ਦਾ ਸਭ ਤੋਂ ਠੰਢਾ ਸ਼ਹਿਰ ਲੱਦਾਖ ਦਾ ਨਯੋਮਾ ਹੈ, ਜਿੱਥੇ ਤਾਪਮਾਨ ਮਨਫ਼ੀ 20.3 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਹਿਮਾਚਲ ਦੇ ਤਾਬੋ ਵਿੱਚ ਤਾਪਮਾਨ ਮਨਫ਼ੀ 10.6 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਸ਼ਮੀਰ ਦੇ ਬਾਲਟਿਸਤਾਨ ਮੁਜ਼ੱਫਰਾਬਾਦ ਵਿੱਚ ਤਾਪਮਾਨ ਮਨਫ਼ੀ 9.5 ਰਿਹਾ। ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਆਦਮਪੁਰ ਵਿੱਚ ਤਾਪਮਾਨ 4 ਡਿਗਰੀ ਤੱਕ ਪਹੁੰਚ ਗਿਆ ਜਦੋਂਕਿ ਹਰਿਆਣਾ ਦੇ ਨਾਰਨੌਲ ਵਿੱਚ ਤਾਪਮਾਨ 5.2 ਡਿਗਰੀ ਦਰਜ ਕੀਤਾ ਗਿਆ।
ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ
ਮੌਸਮ ਵਿਭਾਗ ਦੇ ਅੱਪਡੇਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਸਭ ਤੋਂ ਘੱਟ ਤਾਪਮਾਨ -10.6 ਡਿਗਰੀ ਸੈਲਸੀਅਸ ਲਾਹੌਲ-ਸਪੀਤੀ ਦੇ ਕਬਾਇਲੀ ਖੇਤਰ ਤਾਬੋ ਵਿੱਚ ਦਰਜ ਕੀਤਾ ਗਿਆ। ਕਾਜ਼ਾ ਵਿੱਚ ਤਾਪਮਾਨ -6.9 ਡਿਗਰੀ, ਜਦੋਂ ਕਿ ਕੁਕੁਮਸੇਰੀ ਵਿੱਚ -8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਮੁਤਾਬਕ ਕਿਨੌਰ ਜ਼ਿਲ੍ਹੇ ਵਿੱਚ ਤਾਪਮਾਨ -0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
https://www.facebook.com/reel/1597930814445335
ਮਨਾਲੀ ਵਿੱਚ ਵੀ ਤਾਪਮਾਨ -0.3 ਡਿਗਰੀ ਸੈਲਸੀਅਸ ਰਿਹਾ। ਸੂਬੇ ਦੀ ਰਾਜਧਾਨੀ ਸ਼ਿਮਲਾ ਵਿੱਚ ਤਾਪਮਾਨ 2.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਕੁਫਰੀ ਅਤੇ ਨਾਰਕੰਡਾ ਵਿੱਚ 0.1 ਡਿਗਰੀ ਸੈਲਸੀਅਸ ਅਤੇ -2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਲਪਾ, ਕਿਨੌਰ ਵਿੱਚ ਤਾਪਮਾਨ -4.0 ਡਿਗਰੀ ਸੈਲਸੀਅਸ ਅਤੇ ਧਰਮਸ਼ਾਲਾ ਵਿੱਚ ਤਾਪਮਾਨ 5.02 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।