ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਭਿਆਨਕ ਹਾਦਸਾ, 2 ਦੀ ਮੌਤ — ਕਈ ਜ਼ਖਮੀ

ਫਗਵਾੜਾ/ਜਲੰਧਰ: ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ਬੀਤੀ ਰਾਤ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਤੋਂ 4 ਜ਼ਖਮੀ ਗੰਭੀਰ ਹਾਲਤ ਵਿੱਚ ਦੱਸੇ ਜਾ ਰਹੇ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਫਗਵਾੜਾ ਵੱਲੋਂ ਜਲੰਧਰ ਨੂੰ ਜਾ ਰਹੀਆਂ ਕਾਰਾਂ ਨੂੰ ਲੈ ਕੇ ਇੱਕ ਟਰੱਕ ਨੇ ਅਚਾਨਕ ਅੱਗੇ ਵਧਦਿਆਂ ਕਈ ਵਾਹਨਾਂ ਨੂੰ […]
Khushi
By : Updated On: 24 Nov 2025 07:28:AM
ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਭਿਆਨਕ ਹਾਦਸਾ, 2 ਦੀ ਮੌਤ — ਕਈ ਜ਼ਖਮੀ

ਫਗਵਾੜਾ/ਜਲੰਧਰ: ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ਬੀਤੀ ਰਾਤ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਤੋਂ 4 ਜ਼ਖਮੀ ਗੰਭੀਰ ਹਾਲਤ ਵਿੱਚ ਦੱਸੇ ਜਾ ਰਹੇ ਹਨ।

ਸ਼ੁਰੂਆਤੀ ਜਾਣਕਾਰੀ ਮੁਤਾਬਕ, ਫਗਵਾੜਾ ਵੱਲੋਂ ਜਲੰਧਰ ਨੂੰ ਜਾ ਰਹੀਆਂ ਕਾਰਾਂ ਨੂੰ ਲੈ ਕੇ ਇੱਕ ਟਰੱਕ ਨੇ ਅਚਾਨਕ ਅੱਗੇ ਵਧਦਿਆਂ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨੀ ਭਿਆਨਕ ਸੀ ਕਿ ਇੱਕ ਕਾਰ ਨੂੰ ਅੱਗ ਲੱਗ ਗਈ ਅਤੇ ਅੱਗ ਨੇ ਕੁਝ ਹੀ ਸਮੇਂ ਵਿੱਚ ਦੂਜੀ ਕਾਰ ਅਤੇ ਟਰੱਕ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਦੂਜੇ ਪਾਸੇ, ਇੱਕ ਆਟੋ-ਰਿਕਸ਼ਾ ਟੈਂਕਰ ਨਾਲ ਟਕਰਾ ਗਿਆ ਅਤੇ ਪਿੱਛੋਂ ਆ ਰਹੀ ਐਕਟਿਵਾ ਅਤੇ ਮੋਟਰਸਾਈਕਲ ਵੀ ਇਸ ਹਾਦਸੇ ਦਾ ਸ਼ਿਕਾਰ ਬਣ ਗਈਆਂ। ਹਾਦਸੇ ਦੀਆਂ ਤਸਵੀਰਾਂ ਅਤੇ ਮੌਕੇ ਦਾ ਦ੍ਰਿਸ਼ ਦੇਖ ਕੇ ਲੋਕ ਦਹਿਸ਼ਤ ਵਿੱਚ ਆ ਗਏ।

ਪੁਲਿਸ ਅਤੇ ਰਾਹਤ ਟੀਮਾਂ ਨੇ ਮੌਕੇ ‘ਤੇ ਪਹੁੰਚਕੇ ਰਾਹਤ ਕਾਰਜ ਸ਼ੁਰੂ ਕੀਤਾ। ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad