ਫਰੀਦਾਬਾਦ ਦੀ ਨਿੱਜੀ ਕੰਪਨੀ ‘ਚ ਭਿਆਨਕ ਅੱਗ ਅਤੇ ਵੱਡਾ ਧਮਾਕਾ, 35 ਲੋਕ ਝੁਲਸੇ

Haryana factory blast; ਹਰਿਆਣਾ ਦੇ Faridabad ਦੇ ਸੈਕਟਰ-24 ਵਿਚ ਇਕ ਨਿੱਜੀ ਕੰਪਨੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇਨੀ ਤੇਜ਼ ਸੀ ਕਿ ਪਲਾਂ ਵਿੱਚ ਹੀ ਪੂਰੇ ਪਰਿਸਰ ਵਿੱਚ ਫੈਲ ਗਈ। ਅੱਗ ਦੌਰਾਨ ਜ਼ੋਰਦਾਰ ਧਮਾਕਾ ਵੀ ਹੋਇਆ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ। ਧਮਾਕੇ ਕਾਰਨ ਉੱਥੇ ਕੰਮ ਕਰ ਰਹੇ ਕਈ ਲੋਕ ਗੰਭੀਰ […]
Jaspreet Singh
By : Updated On: 16 Feb 2026 18:31:PM
ਫਰੀਦਾਬਾਦ ਦੀ ਨਿੱਜੀ ਕੰਪਨੀ ‘ਚ ਭਿਆਨਕ ਅੱਗ ਅਤੇ ਵੱਡਾ ਧਮਾਕਾ, 35 ਲੋਕ ਝੁਲਸੇ

Haryana factory blast; ਹਰਿਆਣਾ ਦੇ Faridabad ਦੇ ਸੈਕਟਰ-24 ਵਿਚ ਇਕ ਨਿੱਜੀ ਕੰਪਨੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇਨੀ ਤੇਜ਼ ਸੀ ਕਿ ਪਲਾਂ ਵਿੱਚ ਹੀ ਪੂਰੇ ਪਰਿਸਰ ਵਿੱਚ ਫੈਲ ਗਈ। ਅੱਗ ਦੌਰਾਨ ਜ਼ੋਰਦਾਰ ਧਮਾਕਾ ਵੀ ਹੋਇਆ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ।

ਧਮਾਕੇ ਕਾਰਨ ਉੱਥੇ ਕੰਮ ਕਰ ਰਹੇ ਕਈ ਲੋਕ ਗੰਭੀਰ ਤੌਰ ‘ਤੇ ਝੁਲਸ ਗਏ। ਇਸ ਹਾਦਸੇ ਵਿੱਚ ਦੋ ਪੁਲਿਸ ਕਰਮਚਾਰੀ ਵੀ ਝੁਲਸਣ ਦੀ ਖ਼ਬਰ ਹੈ, ਜੋ ਮੌਕੇ ‘ਤੇ ਪਹੁੰਚ ਕੇ ਹਾਲਾਤ ਸੰਭਾਲ ਰਹੇ ਸਨ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਫਰੀਦਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਹੁਣ ਤੱਕ ਫਰੀਦਾਬਾਦ ਦੇ ਸਿਵਲ ਹਸਪਤਾਲ ਵਿੱਚ 35 ਲੋਕ ਝੁਲਸੀ ਹਾਲਤ ਵਿੱਚ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਾਰੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਕੰਪਨੀ ਵਿੱਚ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਅਤੇ ਬਚਾਵ ਕਾਰਜਾਂ ਵਿੱਚ ਜੁਟੀ ਹੋਈਆਂ ਹਨ।

Read Latest News and Breaking News at Daily Post TV, Browse for more News

Ad
Ad