Tesla in India ;- ਅਮਰੀਕੀ ਈਵੀ ਜਾਇੰਟ ਟੈਸਲਾ (Tesla) ਨੇ ਭਾਰਤੀ ਮਾਰਕੀਟ ਵਿੱਚ ਆਪਣੀ ਐਂਟਰੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਤਾਜ਼ਾ ਰਿਪੋਰਟਸ ਮੁਤਾਬਕ, ਕੰਪਨੀ ਨੇ ਦਿੱਲੀ ਅਤੇ ਮੁੰਬਈ ਵਿੱਚ ਆਪਣੇ ਪਹਿਲੇ ਸ਼ੋਰੂਮ ਲਈ ਥਾਵਾਂ ਤੈਅ ਕਰ ਲਿਆਂ ਹਨ।
ਟੈਸਲਾ ਦੇ ਪਹਿਲੇ ਸ਼ੋਰੂਮ ਕਿੱਥੇ ਹੋਣਗੇ?
ਰਿਪੋਰਟ ਮੁਤਾਬਕ, ਦਿੱਲੀ ’ਚ ਟੈਸਲਾ ਦਾ ਸ਼ੋਰੂਮ ਇੰਦਿਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਨੇੜਲੇ ਏਰੋਸਿਟੀ ਇਲਾਕੇ ’ਚ ਹੋਵੇਗਾ, ਜਿੱਥੇ ਵੱਡੇ ਹੋਟਲ, ਰਿਟੇਲ ਸਟੋਰ ਅਤੇ ਗਲੋਬਲ ਕੰਪਨੀਆਂ ਦੇ ਦਫ਼ਤਰ ਸਥਿਤ ਹਨ। ਉਥੇ ਹੀ, ਮੁੰਬਈ ਵਿੱਚ ਸ਼ੋਰੂਮ ਬਾਂਦਰਾ-ਕੁਰਲਾ ਕੌਂਪਲੈਕਸ (BKC) ’ਚ, ਏਅਰਪੋਰਟ ਦੇ ਨੇੜੇ ਹੋਵੇਗਾ।
ਸ਼ੋਰੂਮ ਦਾ ਆਕਾਰ ਅਤੇ ਉਦਘਾਟਨ ਕਦੋਂ ਹੋਵੇਗਾ?
ਦਿੱਲੀ ਅਤੇ ਮੁੰਬਈ ਦੋਹਾਂ ਸ਼ਹਿਰਾਂ ਵਿੱਚ ਟੈਸਲਾ ਦੇ ਸ਼ੋਰੂਮ ਲਗਭਗ 5,000 ਵਰਗ ਫੁੱਟ ਦੇ ਖੇਤਰ ਵਿੱਚ ਬਣਨਗੇ। ਹਾਲਾਂਕਿ, ਉਦਘਾਟਨ ਦੀ ਅਧਿਕਾਰਿਕ ਤਰੀਕ਼ ਹਾਲੇ ਤੈਅ ਨਹੀਂ ਕੀਤੀ ਗਈ।
ਕੀ ਹੁਣੇ ਹੀ ਮੈਡ-ਇਨ-ਇੰਡੀਆ ਟੈਸਲਾ ਆਉਣਗੀ?
ਸ਼ੁਰੂਆਤੀ ਦੌਰ ਵਿੱਚ, ਟੈਸਲਾ ਆਪਣੇ ਸ਼ੋਰੂਮ ਰਾਹੀਂ ਇੰਪੋਰਟ ਕੀਤੀਆਂ ਗੱਡੀਆਂ ਵੇਚੇਗਾ, ਜਿਨ੍ਹਾਂ ਵਿੱਚ Model 3, Model S ਅਤੇ Model Y ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਵਿੱਖ ਵਿੱਚ, ਕੰਪਨੀ ਭਾਰਤ ਵਿੱਚ ਅਸੈਂਬਲੀ ਲਾਈਨ ਲੈ ਕੇ ਆਉਣ ਜਾਂ ਨਿਰਮਾਣ ਸਥਾਪਤ ਕਰਨ ਦੀ ਯੋਜਨਾ ਬਣਾ ਸਕਦੀ ਹੈ।
ਭਾਰਤ ਵਿੱਚ ਟੈਸਲਾ ‘ਚ ਨੌਕਰੀਆਂ
ਟੈਸਲਾ ਨੇ ਭਾਰਤ ਵਿੱਚ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। LinkedIn ’ਤੇ 13 ਵੱਖ-ਵੱਖ ਪਦਾਂ ਲਈ ਕੰਮਿਆਂ ਦੀ ਭਰਤੀ ਲਈ ਵਿਗਿਆਪਨ ਜਾਰੀ ਹੋਇਆ ਹੈ।
ਇਹ ਰਹੇ ਕੁਝ ਮੁੱਖ ਅਹੁਦੇ ਜਿਨ੍ਹਾਂ ਲਈ ਟੈਸਲਾ ਭਰਤੀ ਕਰ ਰਹੀ ਹੈ:
• ਕਸਟਮਰ ਸਪੋਰਟ ਸਪੈਸ਼ਲਿਸਟ
• ਸਰਵਿਸ ਮੈਨੇਜਰ
• ਆਰਡਰ ਓਪਰੇਸ਼ਨ ਸਪੈਸ਼ਲਿਸਟ
• ਬਿਜ਼ਨਸ ਓਪਰੇਸ਼ਨ ਐਨਾਲਿਸਟ
• ਸਟੋਰ ਮੈਨੇਜਰ
• ਡਿਲਿਵਰੀ ਓਪਰੇਸ਼ਨ ਸਪੈਸ਼ਲਿਸਟ
• ਪਾਰਟਸ ਐਡਵਾਈਜ਼ਰ
• ਸਰਵਿਸ ਟੈਕਨੀਸ਼ਨ ਆਦਿ
ਟੈਸਲਾ ਭਾਰਤੀ ਮਾਰਕੀਟ ‘ਚ ਪੈਰ ਪਸਾਰਣ ਲਈ ਕਿਵੇਂ ਤਿਆਰੀ ਕਰ ਰਹੀ ਹੈ?
ਪਿਛਲੇ ਸਾਲ ਉੱਚੇ ਇੰਪੋਰਟ ਟੈਕਸਾਂ ਦੇ ਚਲਦੇ ਟੈਸਲਾ ਨੇ ਭਾਰਤ ਵਿੱਚ ਆਪਣੀ ਐਂਟਰੀ ਅਣਡਿਠੀ ਕਰ ਦਿੱਤੀ ਸੀ। ਪਰ, ਹਾਲ ਹੀ ਵਿੱਚ PM ਮੋਦੀ ਅਤੇ Elon Musk ਦੀ ਮੁਲਾਕਾਤ ਤੋਂ ਬਾਅਦ ਕੰਪਨੀ ਨੇ ਭਾਰਤ ਵਿੱਚ ਤੇਜ਼ੀ ਨਾਲ ਆਪਣੇ ਪਲਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਟੈਸਲਾ ਦੀ ਭਾਰਤ ‘ਚ ਐਂਟਰੀ ਨਾਲ ਇਲੈਕਟ੍ਰਿਕ ਵ੍ਹੀਕਲ ਮਾਰਕੀਟ ਵਿੱਚ ਨਵਾਂ ਇਨਕਲਾਬ ਆ ਸਕਦਾ ਹੈ। ਕੀ ਇਹ ਦੇਸ਼ ‘ਚ ਈਵੀ ਇੰਡਸਟਰੀ ਲਈ ਨਵੀਂ ਦਿਹਾਈ ਦਾ ਸ਼ੁਰੂਆਤ ਹੋਵੇਗਾ?