Cabinet Minister’s PA was cheating, police arrested the accused :- ਜਮਾਲਪੁਰ ਥਾਣੇ ਦੀ ਪੁਲਿਸ ਨੇ ਇੱਕ ਨਕਲੀ ਕੈਬਿਨੇਟ ਮੰਤਰੀ ਦੇ ਪੀ.ਏ. ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਲੋਕਾਂ ਨੂੰ ਠੱਗਣ ਦੇ ਦੋਸ਼ ‘ਚ ਫੜਿਆ ਗਿਆ। ਆਰੋਪੀ ਕੁਲਦੀਪ ਸਿੰਘ ਲੋਕਾਂ ਨਾਲ ਸਰਕਾਰੀ ਕੰਮ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗ ਚੁੱਕਾ ਸੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰੀ ਕੀਤੀ
ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਵਿਰਿੰਦਰ ਨੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆ ਕੋਲ ਸ਼ਿਕਾਇਤ ਦਰਜ ਕਰਵਾਈ। ਵਿਰਿੰਦਰ ਨੇ ਦੱਸਿਆ ਕਿ ਕੁਲਦੀਪ ਨੇ ਉਸ ਤੋਂ 5 ਲੱਖ ਰੁਪਏ ਦੀ ਡੀਲ ਕਰਕੇ 3 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੰਤਰੀ ਦਾ ਪੀ.ਏ. ਹੀ ਨਹੀਂ ਹੈ।
5 ਲੱਖ ਦੀ ਡੀਲ, 3 ਲੱਖ ਲੈ ਚੁੱਕਾ ਸੀ
ਪੀੜਤ ਨੇ ਦੱਸਿਆ ਕਿ ਉਹ ਪ੍ਰਾਪਰਟੀ ਸੰਬੰਧੀ ਮਾਮਲੇ ਵਿੱਚ ਕਿਸੇ ਨਾਲ ਧੋਖਾਧੜੀ ਦਾ ਸ਼ਿਕਾਰ ਹੋਇਆ ਸੀ, ਜਿਸ ਕਾਰਨ ਉਸਨੇ ਆਪਣੇ ਦੋਸਤ ਬਿੱਟੂ ਭਾਟੀਆ ਰਾਹੀਂ ਕੁਲਦੀਪ ਨਾਲ ਸੰਪਰਕ ਕੀਤਾ। ਆਰੋਪ ਹੈ ਕਿ 5 ਲੱਖ ਰੁਪਏ ਦੀ ਡੀਲ ਹੋਈ ਸੀ, ਜਿਸ ਵਿੱਚ 3 ਲੱਖ ਕੁਲਦੀਪ ਨੇ ਵਸੂਲ ਲਏ।
ਕੁਝ ਹੋਰ ਸ਼ਿਕਾਇਤਾਂ ਦੀ ਵੀ ਹੋ ਰਹੀ ਜਾਂਚ
ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਆਰੋਪੀ ਨੇ ਹੋਰ ਕਿੰਨੇ ਲੋਕਾਂ ਨੂੰ ਇਸ ਤਰੀਕੇ ਨਾਲ ਠੱਗਿਆ ਹੈ। ਇਸ ਮਾਮਲੇ ਵਿੱਚ ਅੱਜ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ, ਜਿਸ ‘ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਹੁਣ ਪੁਲਿਸ ਕੁਲਦੀਪ ਸਿੰਘ ਨੂੰ ਰਿਮਾਂਡ ‘ਤੇ ਲੈਕੇ ਪੁੱਛਗਿੱਛ ਕਰੇਗੀ, ਤਾਂ ਜੋ ਪਤਾ ਲੱਗ ਸਕੇ ਕਿ ਇਹ ਠਗੀ ਦੀ ਕਿੰਨੀ ਵੱਡੀ ਸਾਜ਼ਿਸ਼ ਸੀ ਅਤੇ ਹੋਰ ਕੌਣ-ਕੌਣ ਸ਼ਾਮਲ ਹੈ।