Mahakumbh Mela 2025: ਮਹਾਕੁੰਭ ‘ਚ ਪਹੁੰਚੇ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਆਸਥਾ ਦੀ ਡੁੱਬਕੀ ਨਵਾਂ ਰਿਕਾਰਡ ਬਣੇਗਾ।
Mahakumbh 2025: ਮਹਾਕੁੰਭ 2025 ‘ਚ ਆਸਥਾ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਹੀ ਕਾਰਨ ਹੈ ਕਿ ਮਹਾਕੁੰਭ ‘ਚ ਹਰ ਰੋਜ਼ ਦੇਸ਼ ਤੇ ਦੁਨੀਆਂ ਤੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਪਵਿੱਤਰ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਮਹਾਕੁੰਭ ਦੀ ਸ਼ੁਰੂਆਤ ਤੋਂ ਲੈ ਕੇ 11 ਫਰਵਰੀ ਮੰਗਲਵਾਰ ਸਵੇਰੇ 8 ਵਜੇ ਤੱਕ 45 ਕਰੋੜ ਲੋਕ ਸ਼ਰਧਾ ਨਾਲ ਇਸ਼ਨਾਨ ਕਰ ਚੁੱਕੇ ਹਨ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਵਿਚ ਇੰਨੇ ਸ਼ਰਧਾਲੂ ਇੱਕ ਜਗ੍ਹਾ ‘ਤੇ ਇਕੱਠੇ ਹੋਏ ਹਨ। ਮੰਗਲਵਾਰ ਸਵੇਰੇ 8 ਵਜੇ ਤੱਕ 49.68 ਲੱਖ ਲੋਕਾਂ ਨੇ ਤ੍ਰਿਵੇਣੀ ‘ਚ ਇਸ਼ਨਾਨ ਕੀਤਾ। ਇਸ਼ਨਾਨ ਕਰਨ ਵਾਲਿਆਂ ਵਿੱਚ ਕਲਪਾ ਨਿਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਅਤੇ ਸਾਧੂ-ਸੰਤਾਂ ਮੁੱਖ ਤੌਰ ‘ਤੇ ਸ਼ਾਮਲ ਸੀ।
ਸਹੀ ਸਾਬਤ ਹੋਇਆ ਯੋਗੀ ਸਰਕਾਰ ਦਾ ਅੰਦਾਜ਼ਾ
ਯੋਗੀ ਸਰਕਾਰ ਨੇ ਅੰਦਾਜ਼ਾ ਲਗਾਇਆ ਸੀ ਕਿ ਪੂਰੇ ਮਹਾਕੁੰਭ ‘ਚ ਕੁੱਲ 45 ਕਰੋੜ ਤੋਂ ਜ਼ਿਆਦਾ ਲੋਕ ਆਉਣਗੇ। ਮਹਾਕੁੰਭ ‘ਚ ਪਹੁੰਚੀ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਇਸ਼ਨਾਨ ਦਾ ਨਵਾਂ ਰਿਕਾਰਡ ਬਣੇਗਾ। ਹਰ ਰੋਜ਼ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਪ੍ਰਯਾਗਰਾਜ ਪਹੁੰਚ ਰਹੇ ਹਨ। ਸੀਐਮ ਯੋਗੀ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਇਸ ਵਾਰ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ਅਤੇ ਬ੍ਰਹਮ ਮਹਾਕੁੰਭ ਨਹਾਉਣ ਵਾਲਿਆਂ ਦੀ ਗਿਣਤੀ ਵਿੱਚ ਨਵਾਂ ਰਿਕਾਰਡ ਕਾਇਮ ਕਰੇਗਾ।
ਨਹਾਉਣ ਵਾਲਿਆਂ ਦੀ ਗਿਣਤੀ 50-55 ਕਰੋੜ ਤੋਂ ਪਾਰ
ਸੀਐਮ ਯੋਗੀ ਨੇ ਸ਼ੁਰੂ ਵਿੱਚ ਹੀ 45 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਜਤਾਈ ਸੀ। ਮਹਾਕੁੰਭ ਦੀ ਸਮਾਪਤੀ ਤੋਂ ਸਿਰਫ਼ 15 ਦਿਨ ਪਹਿਲਾਂ ਉਨ੍ਹਾਂ ਦਾ ਇਹ ਮੁਲਾਂਕਣ ਸੱਚ ਸਾਬਤ ਹੋਇਆ। ਮੰਗਲਵਾਰ ਸਵੇਰੇ 8 ਵਜੇ ਹੀ ਮਹਾਕੁੰਭ ‘ਚ ਨਹਾਉਣ ਵਾਲਿਆਂ ਦੀ ਗਿਣਤੀ 45 ਕਰੋੜ ਨੂੰ ਪਾਰ ਕਰ ਗਈ। ਮੰਗਲਵਾਰ ਸਵੇਰੇ 8 ਵਜੇ ਤੱਕ ਲਗਪਗ 50 ਲੱਖ ਸ਼ਰਧਾਲੂਆਂ ਨੇ ਤ੍ਰਿਵੇਣੀ ਸੰਗਮ ‘ਚ ਇਸ਼ਨਾਨ ਕੀਤਾ, ਜਿਸ ਨਾਲ ਮਹਾਕੁੰਭ ‘ਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 45 ਕਰੋੜ ਨੂੰ ਪਾਰ ਕਰ ਗਈ।
ਮਹਾਕੁੰਭ ਲਈ ਅਜੇ 15 ਦਿਨ ਤੇ ਦੋ ਮਹੱਤਵਪੂਰਨ ਇਸ਼ਨਾਨ ਬਾਕੀ ਹਨ। ਮਹਾਕੁੰਭ ‘ਚ ਵੱਡੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂਆਂ ਨੂੰ ਦੇਖਦਿਆਂ ਪੂਰੀ ਉਮੀਦ ਹੈ ਕਿ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 50-55 ਕਰੋੜ ਤੋਂ ਉਪਰ ਜਾ ਸਕਦੀ ਹੈ।
ਮੌਨੀ ਅਮਾਵਸਿਆ ‘ਤੇ 8 ਕਰੋੜ ਸ਼ਰਧਾਲੂਆਂ ਨੇ ਲਗਾਈ ਆਸਥਾ ਦੀ ਡੁੱਬਕੀ
ਇਸ ਵਾਰ ਮਹਾਕੁੰਭ ‘ਚ ਸਭ ਤੋਂ ਵੱਧ 8 ਕਰੋੜ ਸ਼ਰਧਾਲੂਆਂ ਨੇ ਮੌਨੀ ਅਮਾਵਸਿਆ ਵਾਲੇ ਦਿਨ ਪਵਿੱਤਰ ਇਸ਼ਨਾਨ ਕੀਤਾ, ਜਦਕਿ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ 3.5 ਕਰੋੜ ਸ਼ਰਧਾਲੂਆਂ ਨੇ ਪਵਿੱਤਰ ਇਸ਼ਨਾਨ ਕੀਤਾ। 1 ਫਰਵਰੀ ਅਤੇ 30 ਜਨਵਰੀ ਨੂੰ 2 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਅਤੇ ਪੌਸ਼ ਪੂਰਨਿਮਾ ‘ਤੇ 1.7 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਬਸੰਤ ਪੰਚਮੀ ‘ਤੇ 2.57 ਕਰੋੜ ਸ਼ਰਧਾਲੂਆਂ ਨੇ ਸੰਗਮ ‘ਚ ਇਸ਼ਨਾਨ ਕੀਤਾ। ਮਾਘ ਪੂਰਨਿਮਾ ਤੋਂ ਪਹਿਲਾਂ ਹੀ ਹਰ ਰੋਜ਼ ਇੱਕ ਕਰੋੜ ਤੋਂ ਵੱਧ ਸ਼ਰਧਾਲੂ ਪਵਿੱਤਰ ਇਸ਼ਨਾਨ ਲਈ ਸੰਗਮ ਕੰਢਿਆਂ ‘ਤੇ ਪਹੁੰਚ ਰਹੇ ਹਨ।