ਪਨਬਸ ਅਤੇ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਦੀ ਨਹੀਂ ਆਈ ਖਾਤਿਆ ਵਿੱਚ ਤਨਖਾਹ ਘਰਾਂ ਦੇ ਗੁਜ਼ਾਰੇ ਕਰਨੇ ਹੋਏ ਮੁਸ਼ਕਲ – ਹਰਕੇਸ਼ ਕੁਮਾਰ ਵਿੱਕੀ

ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਸੂਬਾ ਪੱਧਰੀ ਵੀਡਿਓ ਕਾਨਫਰੰਸ ਮੀਟਿੰਗ ਕਰਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ  ਸੰਸਥਾਪਕ ਕਮਲ ਕੁਮਾਰ, ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜਰਨਲ ਸਕੱਤਰ ਸ਼ਮਸੇ਼ਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ, ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ ਨੇ […]
Khushi
By : Updated On: 21 Jan 2026 18:05:PM
ਪਨਬਸ ਅਤੇ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਦੀ ਨਹੀਂ ਆਈ ਖਾਤਿਆ ਵਿੱਚ ਤਨਖਾਹ ਘਰਾਂ ਦੇ ਗੁਜ਼ਾਰੇ ਕਰਨੇ ਹੋਏ ਮੁਸ਼ਕਲ – ਹਰਕੇਸ਼ ਕੁਮਾਰ ਵਿੱਕੀ

ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਸੂਬਾ ਪੱਧਰੀ ਵੀਡਿਓ ਕਾਨਫਰੰਸ ਮੀਟਿੰਗ ਕਰਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ  ਸੰਸਥਾਪਕ ਕਮਲ ਕੁਮਾਰ, ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜਰਨਲ ਸਕੱਤਰ ਸ਼ਮਸੇ਼ਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ, ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ  ਸ਼ਘੰਰਸ਼ਾ ਦੋਰਾਨ ਜੱਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਸਾਥੀਆ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ ਅਤੇ ਜਥੇਬੰਦੀ ਦੀਆਂ ਮੰਗਾ ਮੁਸ਼ਕਿਲਾਂ ਸਬੰਧੀ ਸਰਕਾਰ ਨਾਲ 21 ਜਨਵਰੀ ਦੀ ਪੈਨਿਲ ਮੀਟਿੰਗ ਰੱਖੀ ਗਈ ਸੀ ।

ਪ੍ਰੰਤੂ ਜੇਲ੍ ਵਿੱਚ ਬੰਦ ਸਾਥੀਆਂ ਨੂੰ ਰਿਹਾਈ ਕਰਨ ਅਤੇ ਮੰਗਾਂ  ਦਾ ਹੱਲ ਕਰਨ ਦੀ ਬਜਾਏ ਮੀਟਿੰਗ ਤੋਂ ਵੀ ਸਰਕਾਰ ਭੱਜ ਚੁੱਕੀ ਹੈ । ਜੇਲ੍ਹਾਂ ਵਿੱਚ ਬੰਦ ਸਾਥੀਆ ਨੂੰ ਲਗਭਗ 53 ਦਿਨ ਤੋਂ ਵੱਧ ਆ ਬੀਤ ਚੁੱਕਿਆ ਹੈ। ਸਰਕਾਰਾਂ ਲਾਰੇ ਤੇ ਲਾਰਾ ਲਾ ਕੇ ਅਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।  ਸੁਤੰਤਰ ਭਾਰਤ ਦੇ ਵਿੱਚ ਲੋਕ ਤੰਤਰ ਦਾ ਘਾਂਣ ਕੀਤਾ ਜਾ ਰਿਹਾ ਵਿਭਾਗ ਦੇ ਨਿੱਜੀ ਕਾਰਣ ਨੂੰ ਰੋਕ ਦੀ ਨੀਤੀ ਨੂੰ ਲੈ ਕੇ ਮੁਲਾਜ਼ਮਾਂ ਵਿਰੋ


ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ , ਸੀ.ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਲਿਬੜਾ, ਜੁਆਇੰਟ ਸਕੱਤਰ ਜਲੋਰ ਸਿੰਘ ਨੇ ਕਿਹਾ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਪ੍ਰੰਤੂ ਉਸ ਸੰਵਿਧਾਨ ਨੂੰ ਸਿੱਕੇ ਟੰਗ ਕੇ ਲੋਕ ਤੰਤਰ ਦਾ ਘਾਂਣ ਕੀਤਾ ਜਾ ਰਿਹਾ ਹੈ ਤੇ ਬੁਲੰਦ ਆਵਾਜ਼ ਨੂੰ ਦਬਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਤੇ ਵਿਭਾਗ ਦਾ ਨਿਜੀਕਰਾਣ ਦੀ ਤਿਆਰ ਪੂਰੇ ਜ਼ੋਰ ਤੇ ਕੀਤੀ ਜਾ ਰਹੀ ਹੈ ਜਿਹੜੀ ਸਰਕਾਰ ਦੁਸਰੀਆਂ ਸਰਕਾਰਾਂ ਨੂੰ ਭੰਡਦੀ ਸੀ ਇਹ ਸਾਰਕਾਰ ਤਾਂ ਉਹਨਾਂ ਸਰਕਾਰਾਂ ਤੋਂ ਵੱਧ ਕੇ ਲੋਕਤੰਤਰ ਦਾ ਘਾਂਣ ਕਰ ਰਹੀ ਹੈ ।ਸਵਿੰਧਾਨ ਦੀਆਂ ਤੱਜੀਆ ਉਡਾ ਰਹੀ ਹੈ ।

ਆਪਣੇ ਹੱਕ ਮੰਗਦੇ ਵਰਕਰਾਂ ਤੇ ਰਾਖੀ ਚਾਰਜ ਕਰਕੇ ਜੇਲ੍ਹਾ ਵਿੱਚ ਬੰਦ ਕਰ ਰਹੀ ਹੈ । ਅੱਜ 21 ਜਨਵਰੀ ਹੋ ਚੁੱਕੀ ਅੱਜ ਤੱਕ ਮੁਲਾਜਮਾ ਦੇ ਖਾਤਿਆਂ ਵਿੱਚ ਤਨਖਾਹ ਵੀ ਨਹੀਂ ਆਇਆ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹਨ ਲੋਹੜੀ ਦਾ ਤਿਉਹਾਰ ਵੀ ਬਿਨਾਂ ਤਨਖਾਹ ਤੋਂ ਲੰਘ ਗਿਆ ਹੈ  ਹੋਰ ਭੱਤੇ ਦੇਣ ਦੀ ਬਾਜ਼ਾਰ ਤਨਖਾਹ ਵੀ ਨਹੀਂ ਦਿੱਤੀ ਗਈ ਜਦੋਂ ਕਿ ਸਰਕਾਰ ਕੋਲ ਪਨਬਸ ਪੀ.ਆਰ.ਟੀ.ਸੀ ਨੇ 12 ਸੋ ਕਰੋੜ ਰੁਪਏ ਤੋਂ ਵੀ ਵੱਧ ਦੀ ਰਾਸ਼ੀ ਸਰਕਾਰ ਵੱਲ ਪੈਡਿੰਗ ਹੈ ।

ਸਰਕਾਰ ਤਨਖਾਹ ਦੇਣ ਤੋਂ ਵੀ ਅਸਮਰੱਥ ਹੋ ਚੁੱਕੀ ਹੈ ਜੇਕਰ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 26 ਜਨਵਰੀ ਨੂੰ ਸਮੂਹ ਡਿੱਪੂਆਂ ਤੇ ਗੇਟ ਰੈਲੀਆ ਕੀਤੀਆਂ ਜਾਣਗੀਆ ਅਤੇ ਕਾਲੀਆਂ ਪੱਟੀਆਂ ਬੰਨ ਕੇ ਤੇ ਕਾਲੇ ਬਿੱਲੇ ਲਾ ਕੇ ਸਰਕਾਰ ਦਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਮੁਲਾਜਮਾ ਨੂੰ ਜੇਲ ਵਿੱਚੋਂ ਰਿਹਾਈ ਨਾਲ ਦਿੱਤੀ ਤਾਂ ਇਸ ਤੋਂ ਵਧਵੇ ਐਕਸ਼ਨ ਕੀਤੇ ਜਾਣਗੇ ਨਾਲ ਵਿਭਾਗ ਨੂੰ ਹੋਣ ਵਾਲੇ ਨੁਕਸਾਨ ਅਤੇ ਆਮ ਲੋਕਾਂ ਦੀ ਖੱਜਲ ਖ਼ੁਆਰੀ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

Read Latest News and Breaking News at Daily Post TV, Browse for more News

Ad
Ad