Sikandar Teaser Release: ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫਿਲਮ ‘ਸਿਕੰਦਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਭਾਈਜਾਨ ਦਾ ਸ਼ਾਨਦਾਰ ਤੇ ਜ਼ਬਰਦਸਤ ਐਕਸ਼ਨ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
Salman Khan’s Sikandar Teaser Release: ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫਿਲਮ ‘ਸਿਕੰਦਰ’ ਦਾ ਟੀਜ਼ਰ ਆਖਿਰਕਾਰ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਏ.ਆਰ ਮੁਰੂਗਡੌਸ ਦੀ ਡਾਇਰੈਕਸ਼ਨ ‘ਚ ਬਣੀ ਇਸ ਫਿਲਮ ਦਾ ਟੀਜ਼ਰ ਐਕਟਰ ਦੇ ਜਨਮਦਿਨ ਯਾਨੀ 27 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਟੀਜ਼ਰ ਦੀ ਰਿਲੀਜ਼ ਡੇਟ ਨੂੰ ਇੱਕ ਦਿਨ ਲਈ ਟਾਲ ਦਿੱਤਾ ਗਿਆ ਸੀ।
ਹੁਣ ਆਖਿਰਕਾਰ ਮੇਕਰਸ ਨੇ ‘ਸਿਕੰਦਰ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ, ਜਿਸ ‘ਚ ਸਲਮਾਨ ਖ਼ਾਨ ਆਪਣੀ ਜ਼ਬਰਦਸਤ ਐਕਸ਼ਨ ਅਤੇ ਡੈਸ਼ਿੰਗ ਲੁੱਕ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ।
ਐਕਸ਼ਨ ਅਵਤਾਰ ‘ਚ ਨਜ਼ਰ ਆਏ ਸਲਮਾਨ
1 ਮਿੰਟ 41 ਸੈਕਿੰਡ ਦੇ ਇਸ ਟੀਜ਼ਰ ‘ਚ ਦੇਖਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਸਲਮਾਨ ਖ਼ਾਨ ਦੀ ਗ੍ਰੈਂਡ ਐਂਟਰੀ ਹੋਈ ਹੈ। ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਹਾਊਸ ‘ਚ ਬਣੀ ਫਿਲਮ ‘ਸਿਕੰਦਰ’ ‘ਚ ਐਕਟਰ ਸਲਮਾਨ ਖ਼ਾਨ ਨਾਲ ਰਸ਼ਮਿਕਾ ਮੰਦਾਨਾ ਲੀਡ ਰੋਲ ‘ਚ ਨਜ਼ਰ ਆਵੇਗੀ। ਇਸ ਟੀਜ਼ਰ ਦੀ ਸ਼ੁਰੂਆਤ ਸਲਮਾਨ ਖ਼ਾਨ ਹਨੇਰੇ ਹਾਲ ‘ਚ ਐਂਟਰੀ ਲੈਂਦਾ ਹੈ। ਹਾਲ ‘ਚ ਵੱਖ-ਵੱਖ ਡਿਜ਼ਾਈਨ ਦੀਆਂ ਕਈ ਬੰਦੂਕਾਂ ਸ਼ੋਕੇਸ ਕੀਤੀਆਂ ਗਈਆਂ। ਇਸ ਦੌਰਾਨ ਪਿੱਛੇ ਖੜ੍ਹੇ ਕੁਝ ਲੋਕਾਂ ਨੇ ਐਕਟਰ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਲਮਾਨ ਕਹਿੰਦੇ ਹਨ, ‘ਸੁਣਾ ਹੈ ਕਿ ਬਹੁਤ ਸਾਰੇ ਲੋਕ ਮੇਰੇ ਪਿੱਛੇ ਪੜੇ ਹੈਂ, ਬੱਸ ਮੇਰੇ ਮੁੜਨ ਦੀ ਦੇਰ ਹੈ।’ ਇਸ ਤੋਂ ਬਾਅਦ ਐਕਟਰ ਆਪਣੀ ਲੜਾਈ ਨਾਲ ਸਾਰੇ ਦੁਸ਼ਮਣਾਂ ਨੂੰ ਮਾਰ ਦਿੰਦਾ ਹੈ।
ਸਿਕੰਦਰ ਦੇ ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਦਾ ਬੀਜੀਐਮ ਵੀ ਇੰਪ੍ਰੈਸ ਕਰ ਰਿਹਾ ਹੈ। ਸਲਮਾਨ ਖ਼ਾਨ ਦੀ ਫਿਲਮ ਦਾ ਇਹ ਟੀਜ਼ਰ ਆਉਂਦੇ ਹੀ ਯੂਟਿਊਬ ‘ਤੇ ਫੇਮਸ ਹੋ ਗਿਆ ਹੈ। ਫਿਲਮ ‘ਚ ਸਲਮਾਨ ਖ਼ਾਨ ਦੇ ਨਾਲ ਰਸ਼ਮਿਕਾ ਮਦਾਨਾ, ਸਤਿਆਰਾਜ, ਪ੍ਰਤੀਕ ਬੱਬਰ, ਕਾਜਲ ਅਗਰਵਾਲ ਅਤੇ ਸ਼ਰਮਨ ਜੋਸ਼ੀ ਵਰਗੀ ਸਟਾਰ ਕਾਸਟ ਨਜ਼ਰ ਆਵੇਗੀ।