Dubai ‘ਚ ਫੱਸੇ ਲੋਕਾਂ ਲਈ ਮਸੀਹਾ ਬਣਿਆ ਇਹ ਬਾਲੀਵੁੱਡ ਐਕਟਰ

Sonu Sood free accommodation Dubai: ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਤਣਾਅ ਅਤੇ ਜੰਗ ਦੇ ਅਸਰ ਹੁਣ ਦੁਬਈ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। Iran ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ United States ਦੀ ਫੌਜੀ ਠਿਕਾਣਿਆਂ ‘ਤੇ ਹਮਲੇ ਕੀਤੇ ਜਾਣ ਕਾਰਨ ਕਈ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਇਸ ਦੇ ਚਲਦੇ Dubai ਤੋਂ ਚੱਲਣ ਵਾਲੀਆਂ ਕਈ […]
Khushi
By : Updated On: 05 Mar 2026 14:53:PM
Dubai ‘ਚ ਫੱਸੇ ਲੋਕਾਂ ਲਈ ਮਸੀਹਾ ਬਣਿਆ ਇਹ ਬਾਲੀਵੁੱਡ ਐਕਟਰ

Sonu Sood free accommodation Dubai: ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਤਣਾਅ ਅਤੇ ਜੰਗ ਦੇ ਅਸਰ ਹੁਣ ਦੁਬਈ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। Iran ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ United States ਦੀ ਫੌਜੀ ਠਿਕਾਣਿਆਂ ‘ਤੇ ਹਮਲੇ ਕੀਤੇ ਜਾਣ ਕਾਰਨ ਕਈ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਇਸ ਦੇ ਚਲਦੇ Dubai ਤੋਂ ਚੱਲਣ ਵਾਲੀਆਂ ਕਈ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਲੋਕ ਉੱਥੇ ਫੱਸ ਗਏ ਹਨ।ਇਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਬਾਲੀਵੁੱਡ ਐਕਟਰ ਸੋਨੂੰ ਸੂਦ ਹੁਣ ਸਾਹਮਣੇ ਆਏ ਹਨ।

ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਜਾਣਕਾਰੀ

ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਜੰਗ ਦੇ ਕਾਰਨ ਕਈ ਲੋਕ ਦੁਬਈ ‘ਚ ਫਸੇ ਹੋਏ ਹਨ। ਜੇਕਰ ਕਿਸੇ ਨੂੰ ਪਤਾ ਨਹੀਂ ਹੈ ਕਿ ਅਜਿਹੇ ਸਮੇਂ ‘ਚ ਉਹ ਕਿੱਥੇ ਜਾਣ ਤੇ ਕਿੱਥੇ ਰੁਕਣ ਤਾਂ ਅਸੀਂ ਸੁਰੱਖਿਅਤ ਤੇ ਬਿਨਾਂ ਕਿਸੇ ਪੈਸੇ ‘ਤੇ ਰਹਿਣ ਲਈ ਜਗ੍ਹਾ ਮੁਹੱਈਆ ਕਰਵਾ ਰਹੇ ਹਾਂ।

ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਕੋਈ ਵੀ ਦੇਸ਼ ਦਾ ਨਾਗਰਿਕ ਇਸ ਜਗ੍ਹਾ ‘ਤੇ ਆ ਕੇ ਰਹਿ ਸਕਦਾ ਹੈ। ਇਸ ਦੇ ਲਈ ਕੋਈ ਕੰਡੀਸ਼ਨ ਨਹੀਂ ਲਗਾਈ ਜਾਵੇਗੀ। ਇਹ ਇਨਸਾਨੀਅਤ ਦੇ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੁਬਈ ‘ਚ ਫਸੇ ਲੋਕ ਜਾਂ ਤਾਂ ਉਨ੍ਹਾਂ ਨੂੰ ਮੈਸੇਜ ਕਰ ਸਕਦੇ ਹਨ ਜਾਂ ਫਿਰ ਦੁਗਸਤਾ ਪ੍ਰਾਪਰਟੀਜ਼ ਨੂੰ ਮੈਸੇਜ ਕਰ ਸਕਦੇ ਹਨ। ਉਨ੍ਹਾਂ ਨੇ ਇਹ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।

ਅਕਸਰ ਲੋਕਾਂ ਦੀ ਮਦਦ ਲਈ ਆਉਂਦੇ ਹਨ ਸਾਹਮਣੇ

ਦੱਸ ਦੇਈਏ ਕਿ ਸੋਨੂੰ ਸੂਦ ਸਮਾਜ ਸੇਵਾ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਪੰਜਾਬ ‘ਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕੀਤੀ ਸੀ। ਉਹ ਗਰਾਊਂਡ ‘ਤੇ ਖ਼ੁਦ ਉਤਰੇ ਸਨ ਤੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਸੀ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੀ ਉਨ੍ਹਾਂ ਨਾਲ ਇਸ ਦੌਰਾਨ ਮੌਜੂਦ ਰਹੇ। ਉਨ੍ਹਾਂ ਦੀ ਭੈਣ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਹਨ।

Read Latest News and Breaking News at Daily Post TV, Browse for more News

Ad
Ad