Google Pays Tribute to victims;ਟੈਕ ਸਰਚ ਦਿੱਗਜ ਗੂਗਲ ਨੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਗੂਗਲ ਨੇ ਆਪਣੇ ਹੋਮਪੇਜ ‘ਤੇ ਕਾਲਾ ਰਿਬਨ ਬਣਾ ਕੇ ਸਾਰੇ ਪੀੜਤਾਂ ਨੂੰ ਯਾਦ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 241 ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ ਆਪਣੀ ਜਾਨ ਬਚਾ ਸਕਿਆ। ਇਸ ਤੋਂ ਇਲਾਵਾ, ਜਿਸ ਰੈਜ਼ੀਡੈਂਟ ਡਾਕਟਰਾਂ ਦੀ ਇਮਾਰਤ ਨਾਲ ਜਹਾਜ਼ ਟਕਰਾਇਆ, ਉਸ ਵਿੱਚ ਮੌਜੂਦ ਲੋਕਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ। ਕਈ ਲੋਕ ਜ਼ਖਮੀ ਹੋਏ ਹਨ ਜਦੋਂ ਕਿ ਕਈਆਂ ਦੀ ਜਾਨ ਚਲੀ ਗਈ ਹੈ।