ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਤਿੰਨ ਦਿਨਾਂ ਵਿਸ਼ੇਸ਼ ਸਮਾਗਮ; 24 ਨਵੰਬਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ

Latest News: ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਦੇ ਵਿਸ਼ਾਲ ਸਮਾਗਮਾਂ ਦਾ ਐਲਾਨ ਕੀਤਾ ਗਿਆ ਹੈ। ਇਹ ਸਮਾਗਮ 23, 24 ਅਤੇ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਣਗੇ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ […]
Khushi
By : Updated On: 15 Nov 2025 18:08:PM
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਤਿੰਨ ਦਿਨਾਂ ਵਿਸ਼ੇਸ਼ ਸਮਾਗਮ; 24 ਨਵੰਬਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ

Latest News: ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਦੇ ਵਿਸ਼ਾਲ ਸਮਾਗਮਾਂ ਦਾ ਐਲਾਨ ਕੀਤਾ ਗਿਆ ਹੈ। ਇਹ ਸਮਾਗਮ 23, 24 ਅਤੇ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਣਗੇ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਮਾਗਮਾਂ ਦੀ ਪੂਰੀ ਜ਼ਿੰਮੇਵਾਰੀ ਸੱਭਿਆਚਾਰਕ ਵਿਭਾਗ ਨੂੰ ਸੌਂਪੀ ਗਈ ਹੈ।

ਸਿਰਫ਼ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਅਤੇ ਬਲਿਦਾਨ ਤੇ ਹੋਵੇਗੀ ਚਰਚਾ

ਮੰਤਰੀ ਸੌਂਦ ਨੇ ਦੱਸਿਆ ਕਿ 24 ਨਵੰਬਰ ਨੂੰ ਇੱਕ ਇਤਿਹਾਸਕ ਕਦਮ ਵਜੋਂ ਭਾਈ ਜੈਤਾ ਜੀ ਯਾਦਗਾਰ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਵੇਗਾ, ਜਿਸਨੂੰ ਕੈਬਿਨੇਟ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਇਸ ਸੈਸ਼ਨ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਜੀਵਨ-ਲੀਲਾ, ਦੂਰਦਰਸ਼ਤਾ ਅਤੇ ਸ਼ਹਾਦਤ ਬਾਰੇ ਚਰਚਾ ਕੀਤੀ ਜਾਵੇਗੀ।

ਤੀਨ ਦਿਨਾਂ ਸਮਾਗਮਾਂ ਦੀ ਪੂਰੀ ਲਿਸਟ

23 ਨਵੰਬਰ

  • ਸਵੇਰੇ 10 ਵਜੇ: ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ (ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਹੋਣਗੇ)
  • ਦੁਪਹਿਰ 12 ਵਜੇ: ਬਾਬਾ ਬੁੱਢਾ ਦਲ ਛਾਉਣੀ ਵਿਖੇ ਸਰਬ-ਧਰਮ ਸੰਮੇਲਨ
  • ਸ਼ਾਮ 5 ਵਜੇ: ਵਿਰਾਸਤ-ਏ-ਖਾਲਸਾ ਵਿਖੇ ਡਰੋਨ ਸ਼ੋਅ
  • ਸ਼ਾਮ 6 ਵਜੇ: ਮੁੱਖ ਪੰਡਾਲ ਵਿੱਚ ਕਥਾ-ਕੀਰਤਨ ਦਰਬਾਰ

24 ਨਵੰਬਰ

  • ਸਵੇਰੇ 8 ਵਜੇ: ਸੀਸ ਭੇਤ ਨਗਰ ਕੀਰਤਨ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਭਾਈ ਜੈਤਾ ਜੀ ਯਾਦਗਾਰ ਤੱਕ
  • ਦੁਪਹਿਰ 1 ਵਜੇ: ਵਿਸ਼ੇਸ਼ ਵਿਧਾਨ ਸਭਾ ਸੈਸ਼ਨ
  • ਸ਼ਾਮ: ਡਰੋਨ ਸ਼ੋਅ ਤੇ ਕਥਾ-ਕੀਰਤਨ ਦਰਬਾਰ

25 ਨਵੰਬਰ

  • ਸਵੇਰੇ 10 ਵਜੇ: ਬਾਬਾ ਬੁੱਢਾ ਦਲ ਛਾਉਣੀ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ
  • ਦੁਪਹਿਰ 12 ਵਜੇ: ਮੁੱਖ ਪੰਡਾਲ ਵਿੱਚ “ਸਰਬੱਤ ਦਾ ਭਲਾ” ਸਮਾਗਮ
  • ਸ਼ਾਮ 5 ਵਜੇ: ਡਰੋਨ ਸ਼ੋਅ ਨਾਲ ਸਮਾਪਤੀ

ਪੰਚਾਇਤਾਂ ਦੇ ਫੰਡਾਂ ਤੇ ਵੀ ਮੰਤਰੀ ਦਾ ਸਪਸ਼ਟੀਕਰਨ

ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਚਾਇਤਾਂ ਦੇ ਆਪਣੇ ਵੱਡੇ ਫੰਡ ਅਤੇ ਸਾਧਨ ਹੁੰਦੇ ਹਨ। ਜਿੱਥੇ ਕਮਾਈ ਨਹੀਂ ਬਣਦੀ ਜਾਂ ਜਿੱਥੇ ਕਿਸੇ ਸਮੱਸਿਆ ਦਾ ਹੱਲ ਪੰਚਾਇਤ ਪੱਧਰ ‘ਤੇ ਨਹੀਂ ਹੋ ਸਕਦਾ, ਉੱਥੇ ਸਰਕਾਰ ਤੁਰੰਤ ਹਸਤਖੇਪ ਕਰੇਗੀ।

Read Latest News and Breaking News at Daily Post TV, Browse for more News

Ad
Ad