ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਪਾਕਿਸਤਾਨ ਨਾਲ ਵਪਾਰ ਕਰਨ ਲਈ ਬਾਘਾ ਬਾਰਡਰ ਖੋਲਿਆ ਜਾਵੇ : ਸਿਮਰਨਜੀਤ ਸਿੰਘ ਮਾਨ
Jarnail Singh Bhindranwale birth anniversary; ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਮਨਾਇਆ ਗਿਆ । ਇਸ ਮੌਕੇ ਤੇ ਪਾਰਟੀ ਵਰਕਰਾਂ ਵੱਲੋਂ ਫਤਿਹਗੜ੍ਹ ਸਾਹਿਬ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦਿੱਤੇ ਗਏ ।
ਇਸ ਮੌਕੇ ਤੇ ਪਾਰਟੀ ਦੇ ਵੱਖੋ ਵੱਖ ਆਗੂਆਂ ਨੇ ਪੰਜਾਬ ਭਰ ਤੋਂ ਸ਼ਮੂਲੀਅਤ ਕੀਤੀ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਮੁੱਚੀਆਂ ਅਕਾਲੀ ਦਲ ਦੀਆਂ ਪਾਰਟੀਆਂ ਨੂੰ ਸਟੇਜ ਤੋਂ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੀਆਂ ਹੋ ਕੇ ਲੜਨ ਦਾ ਹੋਕਾ ਦਿੱਤਾ ਹੈ।
ਇਸ ਮੌਕੇ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਣ ਤੇ ਦੋ ਮਿੰਟ ਲਈ ਸਿਰ ਨੀਵਾਂ ਕੀਤਾ ਤੇ ਪਾਰਟੀ ਵਰਕਰਾਂ ਦਾ ਕਰਵਾਇਆ । ਉਹਨਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਰਾਜ ਕਰਨ ਤੋਂ ਲੈ ਕੇ ਬੋਕਰ ਫੜ ਕੇ ਬੈਠ ਗਏ । ਇਸ ਮੌਕੇ ਤੇ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਰਹੀ ਨਰਿੰਦਰ ਮੋਦੀ ਨੂੰ ਸਟੇਜ ਤੋਂ ਖੂਬ ਕੋਸਿਆ । ਉਹਨਾਂ ਕਿਹਾ ਕਿ ਜਿੱਥੇ ਭਾਰਤ ਵਿੱਚ ਫੌਜ ਵਿੱਚ ਸਿੱਖਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ ਉੱਥੇ ਹੀ ਪਾਕਿਸਤਾਨ ਵਿੱਚ ਸਿੱਖਾਂ ਦੀ ਭਰਤੀ ਖੋਲ ਦਿੱਤੀ ਗਈ ਹੈ ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਕਰਨ ਲਈ ਬਾਘਾ ਬਾਰਡਰ ਖੋਲਿਆ ਜਾਵੇ, ਤਾਂ ਜੋ ਕਿਸਾਨੀ ਖੁਸ਼ਹਾਲ ਹੋ ਸਕੇ । ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਬਾਰਡਰ ਖੋਲ ਕੇ ਫਿਰ ਬੰਦ ਕਿਉਂ ਕਰ ਦਿੱਤਾ ਗਿਆ ਹੈ ?
ਸਿਮਰਨਜੀਤ ਸਿੰਘ ਮਾਨ ਨੇ ਸਟੇਜ ਉੱਤੋਂ ਖਾਲਿਸਤਾਨ ਦੀ ਮੰਗ ਕਰਦਿਆਂ ਕਿਹਾ ਕਿ ਖਾਲਿਸਤਾਨ ਇੱਕ ਆਜ਼ਾਦ ਅਤੇ ਬਾਦਸ਼ਾਹੀ ਹੋਵੇਗੀ, ਜਿਸ ਦਾ ਬਾਰਡਰ ਇਸਲਾਮਿਕ ਪਾਕਿਸਤਾਨ, ਇੰਡੀਆ ਦੇ ਨਾਲ ਲੱਗੇਗਾ, ਯਮੁਨਾ ਪਾਉਟਾ ਸਾਹਿਬ, ਹਿਮਾਚਲ, ਕਸ਼ਮੀਰ ਸਾਰਾ ਖਾਲਿਸਤਾਨ ਸਾਡਾ ਦੇਸ਼ ਬਣੇਗਾ ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੌਮੀ ਹੀਰੇ ਹਨ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੇ ਹਿੰਦ ਦੀ ਹਕੂਮਤ ਸ੍ਰੀ ਦਰਬਾਰ ਸਾਹਿਬ ਉੱਤੇ ਆਊਗੀ, ਤਾਂ ਖਾਲਿਸਤਾਨ ਦਾ ਨੀਹ ਪੱਥਰ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਕਈ ਜਥੇਬੰਦੀਆਂ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਇਹ ਕਿਹਾ ਨਹੀਂ ਗਿਆ । ਉਹਨਾਂ ਕਿਹਾ ਕਿ ਕਈ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੰਤ ਭਿੰਡਰਾਂ ਵਾਲੇ ਸ਼ਹੀਦ ਨਹੀਂ ਸਰਦਾਰ ਮਾਨ ਨੇ ਅਜਿਹਾ ਕਹਿਣ ਵਾਲਿਆਂ ਨੂੰ ਹਿੰਦੂਤਵ ਦੇ ਯਾਰ ਹੋਣ ਬਾਰੇ ਕਿਹਾ ਕਿ ਉਹਨਾਂ ਵੱਲੋਂ ਹੀ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ।