Cancelled Trains: ਤੇਜ਼ ਮੀਂਹ ਕਾਰਨ ਜੰਮੂ ਅਤੇ ਮਾਤਾ ਵੈਸ਼ਨੋ ਦੇਵੀ ਵੱਲ ਜਾਣ ਵਾਲੇ ਪੁੱਲ ’ਚ ਤਕਨੀਕੀ ਸਮੱਸਿਆ ਹੋਣ ਕਾਰਨ ਟ੍ਰੇਨਾਂ ਦੇ ਰੂਟ ਹੋਏ ਰੱਦ।
Trains to Shri Mata Vaishno Devi: ਤੇਜ਼ ਮੀਂਹ ਕਾਰਨ ਜੰਮੂ ਅਤੇ ਮਾਤਾ ਵੈਸ਼ਨੋ ਦੇਵੀ ਵੱਲ ਜਾਣ ਵਾਲੇ ਪੁੱਲ ’ਚ ਤਕਨੀਕੀ ਸਮੱਸਿਆ ਆ ਗਈ ਹੈ, ਜਿਸ ਕਾਰਨ ਰਾਜਸਥਾਨ ਅਤੇ ਗੁਜਰਾਤ ਤੋਂ ਆਉਣ ਵਾਲੀਆਂ ਕਈ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ।
ਇਨ੍ਹਾਂ ਵਿੱਚੋਂ ਕੁਝ ਟ੍ਰੇਨਾਂ ਸ਼ੁਰੂਆਤੀ ਸਟੇਸ਼ਨ ਤੋਂ ਰੱਦ ਕਰ ਦਿੱਤੀਆਂ ਜਾਣਗੀਆਂ। ਭਾਰਤੀ ਰੇਲਵੇ ਸਿਸਟਮ ਵੀ ਮੀਂਹ ਦੀ ਮਾਰ ਕਾਰਨ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ।
ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਦੇ ਕਠੂਆ-ਮਾਧੋਪੁਰ ਪੰਜਾਬ ਸਟੇਸ਼ਨਾਂ ਵਿਚਕਾਰ ਪੁੱਲ ਨੰਬਰ 17 ‘ਤੇ ਤਕਨੀਕੀ ਸਮੱਸਿਆ ਆਈ ਹੈ। ਇਸ ਕਾਰਨ ਉੱਤਰ ਪੱਛਮੀ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਰੇਲਗੱਡੀਆਂ 2 ਸਤੰਬਰ
ਤੋਂ 30 ਸਤੰਬਰ ਤੱਕ ਰੱਦ ਰਹਿਣਗੀਆਂ।
ਰੱਦ ਕੀਤੀਆਂ ਟ੍ਰੇਨਾਂ ਦੀ ਜਾਣਕਾਰੀ
1 – ਟ੍ਰੇਨ ਨੰਬਰ 12413, ਅਜਮੇਰ-ਜੰਮੂਤਵੀ ਰੇਲ ਸੇਵਾ 02.09.25 ਤੋਂ 06.09.25 ਤੱਕ ਰੱਦ ਰਹੇਗੀ।
2 – ਟ੍ਰੇਨ ਨੰਬਰ 12414, ਜੰਮੂ ਤਵੀ-ਅਜਮੇਰ ਰੇਲ ਸੇਵਾ 02.09.25 ਤੋਂ 06.09.25 ਤੱਕ ਰੱਦ ਰਹੇਗੀ।
3 – ਟ੍ਰੇਨ ਨੰਬਰ 14661, ਬਾੜਮੇਰ-ਜੰਮੂਤਵੀ ਰੇਲ ਸੇਵਾ 02.09.25 ਤੋਂ 30.09.25 ਤੱਕ ਰੱਦ ਰਹੇਗੀ।
4 – ਟ੍ਰੇਨ ਨੰਬਰ 14662, ਜੰਮੂ ਤਵੀ-ਬਾੜਮੇਰ ਰੇਲ ਸੇਵਾ 02.09.25 ਤੋਂ 30.09.25 ਤੱਕ ਰੱਦ ਰਹੇਗੀ।
5 – ਟ੍ਰੇਨ ਨੰਬਰ 19027, ਬਾਂਦਰਾ ਟਰਮੀਨਸ-ਜੰਮੂ ਤਵੀ ਟ੍ਰੇਨ ਸੇਵਾ 06.09.25, 13.09.25, 20.09.25 ਅਤੇ 27.09.25 ਨੂੰ ਰੱਦ ਰਹੇਗੀ।
6 – ਟ੍ਰੇਨ ਨੰਬਰ 14804, ਜੰਮੂ ਤਵੀ – ਭਗਤ ਕੀ ਕੋਠੀ ਟ੍ਰੇਨ ਸੇਵਾ 03.09.25 ਤੋਂ 30.09.25 ਤੱਕ ਜੰਮੂ ਤਵੀ ਦੀ ਬਜਾਏ ਫਿਰੋਜ਼ਪੁਰ ਕੈਂਟ ਤੋਂ ਚੱਲੇਗੀ।
ਯਾਨੀ ਕਿ ਇਹ ਟ੍ਰੇਨ ਸੇਵਾ ਜੰਮੂ ਤਵੀ – ਫਿਰੋਜ਼ਪੁਰ ਕੈਂਟ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।