ਸ਼੍ਰੀਨਗਰ, 15 ਅਗਸਤ 2025 – ਆਜ਼ਾਦੀ ਦੇ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਂਕ ਦਾ ਨਜ਼ਾਰਾ ਦੇਸ਼ ਭਗਤੀ ਨਾਲ ਭਰਪੂਰ ਰਿਹਾ। ਤਿਰੰਗੇ ਦੇ ਰੰਗਾਂ ‘ਚ ਰੰਗਿਆ ਇਹ ਇਲਾਕਾ ਹੁਣ ਨਵੀਂ ਕਸ਼ਮੀਰ ਦੀ ਪਛਾਣ ਬਣ ਰਿਹਾ ਹੈ।
ਅਹਿਮਦਾਬਾਦ ਤੋਂ ਲਾਲ ਚੌਂਕ ਤੱਕ – ਅਰੁਣ ਹਰਿਆਣੀ ਦੀ ਦੇਸ਼ ਭਗਤੀ ਦੀ ਯਾਤਰਾ
ਅਰੁਣ ਹਰਿਆਣੀ, ਜੋ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ 1500 ਕਿਲੋਮੀਟਰ ਦਾ ਸਫਰ ਕਰਕੇ ਅਹਿਮਦਾਬਾਦ ਤੋਂ ਸ੍ਰੀਨਗਰ ਪਹੁੰਚਦੇ ਹਨ, ਉਨ੍ਹਾਂ ਨੇ ਇਸ ਵਾਰ ਵੀ ਲਾਲ ਚੌਂਕ ‘ਚ ਤਿਰੰਗਾ ਲਹਿਰਾ ਕੇ ਅਨੋਖੀ ਦੇਸ਼ ਭਗਤੀ ਦੀ ਮਿਸਾਲ ਪੇਸ਼ ਕੀਤੀ।
ਉਨ੍ਹਾਂ ਦੇ ਸਰੀਰ ‘ਤੇ ਤਿੰਨੋ ਸੈਣਿਕ ਬਲਾਂ ਦੇ ਟੈਟੂ ਅਤੇ “ਮਿਸ਼ਨ ਸਿੰਦੂਰ” ਦਾ ਵੀ ਟੈਟੂ ਬਣਾਇਆ ਗਿਆ ਹੈ, ਜੋ ਉਨ੍ਹਾਂ ਦੀ ਦੇਸ਼ ਨਾਲ ਅਟੂਟ ਸ਼ਰਧਾ ਨੂੰ ਦਰਸਾਉਂਦੇ ਹਨ।
ਧਾਰਾ 370 ਤੋਂ ਬਾਅਦ ਬਦਲਿਆ ਨਜ਼ਾਰਾ
ਕਦੇ ਜਿੱਥੇ ਲਾਲ ਚੌਂਕ ਦਾ ਨਾਂ ਹੀ ਡਰ ਦਾ ਪ੍ਰਤੀਕ ਸੀ, ਅੱਜ ਉੱਥੇ ਦੇਸ਼ ਦੇ ਵੱਖ-ਵੱਖ ਕੋਣਿਆਂ ਤੋਂ ਲੋਕ ਤਿਰੰਗਾ ਲੈ ਕੇ ਪਹੁੰਚ ਰਹੇ ਹਨ। ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀਆਂ ਹਨ।
ਖਾਸ ਤਸਵੀਰਾਂ ਜੋ ਬਣਨ ਲੱਗੀਆਂ ਨੇ ਪ੍ਰੇਰਣਾ ਦਾ ਸਰੋਤ
ਆਜ਼ਾਦੀ ਦਿਵਸ ਮੌਕੇ ਲਾਲ ਚੌਂਕ ਤੋਂ ਮਿਲ ਰਹੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਆਪਣੇ ਮਨ ਵਿਚ ਤਿਰੰਗਾ ਲੈ ਕੇ, ਉੱਚੇ ਹੌਂਸਲੇ ਅਤੇ ਦੇਸ਼ ਭਗਤੀ ਨਾਲ ਲੱਬਰੇਜ਼ ਹੋਏ ਹੋਏ ਹਨ।