Punjab News; ਬੀਤੀ ਰਾਤ ਬਠਿੰਡਾ ਅੰਮ੍ਰਿਤਸਰ ਮੇਨ ਹਾਈਵੇ ਗੋਨਿਆਣਾ ਮੰਡੀ ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਅਵਾਰਾ ਪਸ਼ੂ ਸਾਹਮਣੇ ਆਉਣ ਦੇ ਕਾਰਨ ਇੱਕ ਮਿਲਰ ਟਰੱਕ ਪਲਟ ਗਿਆ, ਜਿਸ ਦੇ ਕਾਰਨ ਕਈ ਘੰਟਿਆਂ ਤੱਕ ਮੇਨ ਹਾਈਵੇ ਉੱਪਰ ਆਵਾਜਾਈ ਪ੍ਰਭਾਵਿਤ ਰਹੀ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਹਾਈਡਰੋਮਸੀਨ ਦੀ ਮੱਦਦ ਦੇ ਨਾਲ ਪਲਟੇ ਹੋਏ ਮਿਲਰ ਟਰੱਕ ਨੂੰ ਸਿੱਧਾ ਕਰਵਾਇਆ ਗਿਆ ਅਤੇ ਆਵਾਜਾਈ ਨੂੰ ਮੁੜ ਸ਼ੁਰੂ ਕਰਵਾਇਆ ਗਿਆ।
ਮਿਲੀ ਜਾਣਕਾਰੀ ਦੇ ਮੁਤਾਬਿਕ ਮੇਨ ਹਾਈਵੇ ਉੱਪਰ ਚੱਲ ਰਹੇ ਇੱਕ ਮਿਲਰ ਟਰੱਕ ਦੇ ਸਾਹਮਣੇ ਅਚਾਨਕ ਤੋਂ ਇੱਕ ਬੇਸਹਾਰਾ ਪਸ਼ੂ ਸਾਹਮਣੇ ਆਉਣ ਦੇ ਕਾਰਨ ਡਰਾਈਵਰ ਵੱਲੋਂ ਟਰੱਕ ਅਸੰਤੁਲਨ ਹੋ ਗਿਆ ਅਤੇ ਟੱਕਰ ਲੱਗਣ ਤੋਂ ਬਾਅਦ ਬੇਸਹਾਰਾ ਪਸ਼ੂ ਦੀ ਵੀ ਮੌਤ ਹੋ ਗਈ , ਜਿਸ ਦੇ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੀ ਸੂਚਨਾ ਮਿਲਣ ਤੇ ਮੌਕੇ ਤੇ ਐਸ.ਐਸ.ਐਫ. ਦੀ ਟੀਮ ਪਹੁੰਚੀ ਅਤੇ ਹਾਈਡਰਾ ਮਸ਼ੀਨ ਦੀ ਮਦਦ ਨਾਲ ਮਿਲਰ ਟਰੱਕ ਨੂੰ ਹਟਾਇਆ ਗਿਆ।
ਸਵਾਲ ਇਹ ਹੈ ਕਿ ਇਸ ਹਾਦਸੇ ਦੇ ਲਈ ਆਖਰ ਜਿੰਮੇਵਾਰ ਕੌਣ? ਸਰਕਾਰ,ਪ੍ਰਸ਼ਾਸਨ ਜਾਂ ਟੋਲ ਵਸੂਲਨ ਵਾਲੇ ਟੋਲ ਪਲਾਜ਼ਾ ਦੇ ਅਧਿਕਾਰੀ ਜਿਨਾਂ ਦੇ ਵੱਲੋਂ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਮੇਨ ਹਾਈਵੇ ਤੋ ਹਟਾਉਣ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ।