ਟ੍ਰੰਪ ਨੇ ਕੱਢੀ ਭੜਾਸ ! ਪ੍ਰਧਾਨ ਮੰਤਰੀ ਮੋਦੀ ਨੇ ਨੋਬਲ ਨੋਮੀਨੇਸ਼ਨ ਤੋਂ ਕੀਤਾ ਇਨਕਾਰ, ਭਾਰਤ ‘ਤੇ ਲਾ ਦਿੱਤੇ ਭਾਰੀ ਟੈਰਿਫ

India US Relations: ਨਿਊਯਾਰਕ ਟਾਈਮਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 17 ਜੂਨ, 2025 ਨੂੰ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 35 ਮਿੰਟ ਲੰਬਾ ਫ਼ੋਨ ਕੀਤਾ। ਇਸ ਦੌਰਾਨ ਟਰੰਪ ਨੇ ਮੋਦੀ ਤੋਂ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਮੰਗੀ, ਜਿਸਨੂੰ ਮੋਦੀ ਨੇ ਸਾਫ਼ ਇਨਕਾਰ ਕਰ ਦਿੱਤਾ। “ਨੋਬਲ […]
Khushi
By : Updated On: 31 Aug 2025 08:21:AM
ਟ੍ਰੰਪ ਨੇ ਕੱਢੀ ਭੜਾਸ ! ਪ੍ਰਧਾਨ ਮੰਤਰੀ ਮੋਦੀ ਨੇ ਨੋਬਲ ਨੋਮੀਨੇਸ਼ਨ ਤੋਂ ਕੀਤਾ ਇਨਕਾਰ, ਭਾਰਤ ‘ਤੇ ਲਾ ਦਿੱਤੇ ਭਾਰੀ ਟੈਰਿਫ

India US Relations: ਨਿਊਯਾਰਕ ਟਾਈਮਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 17 ਜੂਨ, 2025 ਨੂੰ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 35 ਮਿੰਟ ਲੰਬਾ ਫ਼ੋਨ ਕੀਤਾ। ਇਸ ਦੌਰਾਨ ਟਰੰਪ ਨੇ ਮੋਦੀ ਤੋਂ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਮੰਗੀ, ਜਿਸਨੂੰ ਮੋਦੀ ਨੇ ਸਾਫ਼ ਇਨਕਾਰ ਕਰ ਦਿੱਤਾ।

“ਨੋਬਲ ਦੀ ਚਾਹ ‘ਚ ਭੁਲ ਗਿਆ ਸੰਬੰਧਾਂ ਦੀ ਲਾਜ!”

ਰਿਪੋਰਟ ਦੇ ਅਨੁਸਾਰ, ਟਰੰਪ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨ ਲਈ ਮਨਾ ਰਹੇ ਹਨ, ਅਤੇ ਭਾਰਤ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ-ਪਾਕਿਸਤਾਨ ਜੰਗਬੰਦੀ ਲਈ ਜ਼ਿੰਮੇਵਾਰ ਹਨ।

ਪਰ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਤਿੱਖੇ ਸ਼ਬਦਾਂ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਜੰਗਬੰਦੀ ਸਿੱਧੇ ਤੌਰ ‘ਤੇ ਭਾਰਤ ਅਤੇ ਪਾਕਿਸਤਾਨ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਅਮਰੀਕਾ ਜਾਂ ਟਰੰਪ ਦੀ ਕੋਈ ਭੂਮਿਕਾ ਨਹੀਂ ਸੀ।

ਟਰੰਪ ਦੀ ਤਿੱਖੀ ਪ੍ਰਤੀਕਿਰਿਆ: ਭਾਰਤ ‘ਤੇ ਵਾਧੂ ਟੈਰਿਫ ਲਗਾਏ ਗਏ

ਇਸ ਇਨਕਾਰ ਤੋਂ ਬਾਅਦ, ਟਰੰਪ ਨੇ ਆਪਣੇ ਰਵੱਈਏ ਵਿੱਚ ਤੁਰੰਤ ਤਬਦੀਲੀ ਦਿਖਾਈ। ਹਫ਼ਤਿਆਂ ਦੇ ਅੰਦਰ, ਉਨ੍ਹਾਂ ਨੇ ਭਾਰਤ ਤੋਂ ਚੁਣੇ ਹੋਏ ਉਤਪਾਦਾਂ ‘ਤੇ ਪਹਿਲਾਂ 25% ਅਤੇ ਫਿਰ 25% ਵਾਧੂ ਟੈਰਿਫ ਲਗਾ ਦਿੱਤੇ, ਜਿਸ ਨਾਲ ਉਨ੍ਹਾਂ ਦੇ ਪਹਿਲਾਂ ਹੀ ਤਣਾਅਪੂਰਨ ਸਬੰਧ ਹੋਰ ਵਿਗੜ ਗਏ।

ਉਨ੍ਹਾਂ ਨੇ ਇਨ੍ਹਾਂ ਖਟਾਸ ਭਰੇ ਹਾਲਾਤਾਂ ਵਿਚ ਭਾਰਤ ਵਿੱਚ ਹੋਣ ਵਾਲੇ ਕਵਾਡ (QUAD) ਸਿਖਰ ਸੰਮੇਲਨ ਵਿੱਚ ਹਿਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ।

ਸੰਬੰਧਾਂ ਵਿੱਚ ਆਇਆ ਦਰਾਰ: ਸਵਾਰਥ ਤੇ ਅਹੰਕਾਰ ਨੇ ਕੀਤਾ ਨੁਕਸਾਨ

ਇਕ ਵਕਤ ਸੀ ਜਦੋਂ ਭਾਰਤ ਅਤੇ ਅਮਰੀਕਾ ਆਪਣੇ ਸੰਬੰਧਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਾਂ ਦੀ ਕੁਦਰਤੀ ਭਾਈਚਾਰੇ ਵਜੋਂ ਵੇਖਦੇ ਸਨ। ਪਰ ਹੁਣ ਇਹ ਰਿਸ਼ਤਾ ਅਣਵਿਸ਼ਵਾਸ, ਰਾਜਨੀਤਿਕ ਅਹੰਕਾਰ ਅਤੇ ਟਰੰਪ ਦੇ ਨਿੱਜੀ ਲਾਭ ਦੀ ਲਾਲਚ ਦੇ ਕਾਰਨ ਡੋਲ ਰਿਹਾ ਹੈ।

ਮੋਦੀ ਨੇ ਜਿਥੇ ਸੂਝਬੂਝ ਨਾਲ ਭਾਰਤ ਦੀ ਸਾਂਵਧਾਨਿਕ ਅਖੰਡਤਾ ‘ਤੇ ਡਟੇ ਰਹਿਣ ਦਾ ਸੰਕੇਤ ਦਿੱਤਾ, ਓਥੇ ਟਰੰਪ ਨੇ ਨਿੱਜੀ ਨੋਬਲ ਲਾਲਚ ਵਿੱਚ ਆ ਕੇ ਇੱਕ ਸੱਜੇ ਰਿਸ਼ਤੇ ਨੂੰ ਸਿਆਸੀ ਹਥਕੰਡਾ ਬਣਾ ਦਿੱਤਾ।

Read Latest News and Breaking News at Daily Post TV, Browse for more News

Ad
Ad