Bathinda News: ਜ਼ਖਮੀ ਨੌਜਵਾਨ ਨੇ ਆਪਣਾ ਨਾਂ ਜਸਪ੍ਰੀਤ ਸਿੰਘ ਦੱਸਿਆ। ਜਿਸ ਨੇ ਕੁੱਟਮਾਰ ਕਰਨ ਵਾਲਿਆਂ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗਾਏ ਹਨ।
Youth Brutally Beaten-Up: ਬੀਤੇ ਦਿਨ ਬਠਿੰਡਾ ਦੇ ਅਮਰਪੁਰਾ ਬਸਤੀ ਦੇ ਇੱਕ ਨੌਜਵਾਨ ਦੀ ਕੁਝ ਨੌਜਵਾਨਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਨੇ ਆਪਣਾ ਨਾਂ ਜਸਪ੍ਰੀਤ ਸਿੰਘ ਦੱਸਿਆ। ਜਿਸ ਨੇ ਕੁੱਟਮਾਰ ਕਰਨ ਵਾਲਿਆਂ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗਾਏ ਹਨ ਤੇ ਜਸਪ੍ਰੀਤ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕ ਰਿਹਾ ਸੀ ਜਿਸ ਕਰਕੇ ਝਗੜਾ ਹੋਇਆ।
ਨਸ਼ਾ ਵੇਚਣ ਤੋਂ ਰੋਕਣ ਕਾਰਨ ਹੋਏ ਝਗੜੇ ਦਾ ਬਦਲਾ ਲੈਣ ਦੇ ਲਈ ਕੁਝ ਨੌਜਵਾਨ ਜ਼ਖਮੀ ਜਸਪ੍ਰੀਤ ਦੇ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਜਸਪ੍ਰੀਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੀ ਤੇ ਪਿਸਤੋਲ ਦੀ ਨੋਕ ‘ਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ।
ਜ਼ਖਮੀ ਨੌਜਵਾਨ ਜਸਪ੍ਰੀਤ ਸਿੰਘ ਦੇ ਚਾਚੇ ਨੇ ਦੱਸਿਆ ਕਿ ਕੁਝ ਨੌਜਵਾਨ ਕਾਰ ‘ਚ ਸਵਾਰ ਹੋ ਕੇ ਆਏ ਸੀ। ਜਿਨਾਂ ਨੇ ਘਰੋਂ ਜਸਪ੍ਰੀਤ ਸਿੰਘ ਨੂੰ ਬਾਹਰ ਕੱਢ ਕੇ ਉਸ ‘ਤੇ ਗੱਡੀ ਚੜਾ ਦਿੱਤੀ ਤੇ ਉਸ ਦੀ ਲੱਤ ਤੋੜ ਦਿੱਤੀ। ਇਸ ਤੋਂ ਬਾਅਦ ਉਸਨੂੰ ਨੰਗਾ ਕਰਕੇ ਕੁੱਟਮਾਰ ਕੀਤੀ ਅਤੇ ਵੀਡੀਓ ਵੀ ਬਣਾਈ। ਇਸ ਪੂਰੇ ਝਗੜੇ ਦਾ ਕਾਰਨ ਇਹ ਸੀ ਕੀ ਅਮਲਪੁਰਾ ਬਸਤੀ ਗਲੀ ਨੰਬਰ ਤਿੰਨ ਵਿੱਚ ਰਹਿਣ ਵਾਲੇ ਕੁਝ ਨੌਜਵਾਨਾਂ ਵੱਲੋਂ ਨਸ਼ਾ ਵੇਚਿਆ ਜਾਂਦਾ ਹੈ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜਸਪ੍ਰੀਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਜ਼ਖਮੀ ਨੌਜਵਾਨ ਦੇ ਬਜ਼ੁਰਗ ਦਾਦੀ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਜਸਪ੍ਰੀਤ ਦੀ ਬੁਰੇੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੀ ਅੱਖਾਂ ਨਾਲ ਵੇਖਿਆ ਕਿ ਉਨ੍ਹਾਂ ਮੇਰੇ ਪੋਤੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ।
ਇਸ ਬਾਰੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਬੇਬੁਨਿਆਦੀ ਚਿੱਟੇ ਦੇ ਨਸ਼ੇ ਦਾ ਮਾਮਲਾ ਦੱਸ ਰਿਹਾ ਹੈ ਜਦੋਂ ਕਿ ਜਸਪ੍ਰੀਤ ਸਿੰਘ ‘ਤੇ ਲੜਾਈ-ਝਗੜੇ ਦਾ 103 ਬੀਐਨਐਸ ਇਕਲੈਂਟ ਧਾਰਾ 307 ਇਰਾਦਾ ਕਤਲ ਦਾ ਮੁਕਦਮਾ ਦਰਜ ਹੈ। ਜ਼ਖਮੀ ਨੇ ਪਹਿਲਾਂ ਆਪਣੇ ਗਰੁੱਪ ਨਾਲ ਮਿਲ ਕੇ ਦੂਜੇ ਧਿਰ ‘ਤੇ ਹਮਲਾ ਕੀਤਾ ਗਿਆ ਸੀ ਜਿਸ ਦਾ ਮੁਕਦਮਾ ਥਾਣਾ ਕੈਨਾਲ ਦੇ ਵਿੱਚ ਦਰਜ ਹੈ। ਨਾਲ ਹੀ ਐਸਪੀ ਨੇ ਕਿਹਾ ਕਿ ਜਸਪ੍ਰੀਤ ਸਿੰਘ ਦੀ ਕੁੱਟਮਾਰ ਕਰਨ ਆਏ ਨੌਜਵਾਨਾਂ ‘ਤੇ ਵੀ ਮੁਕਦਮਾ ਦਰਜ ਕੀਤਾ ਗਿਆ ਹੈ। ਇਹ ਦੋਵੇਂ ਧਿਰਾਂ ਦਾ ਆਪਸੀ ਝਗੜਾ ਸੀ।