ਕੈਨੇਡਾ ਦੇ ਐਡਮਿੰਟਨ ‘ਚ ਦੋ ਪੰਜਾਬੀਆਂ ਦਾ ਗੋਲੀਆਂ ਮਾਰ ਕੇ ਕਤਲ, ਦੋਵੇਂ ਮਾਨਸਾ ਤੋਂ ਪੜ੍ਹਾਈ ਕਰਨ ਗਏ ਸੀ ਕੈਨੇਡਾ
Punjabi Student in Canada: ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਨੌਜਵਾਨ ਪੰਜਾਬੀ ਵਿਦਿਆਰਥੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
Punjabi students shot dead Edmonton: ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾ ਕੇ ਸੁਪਨੇ ਪੂਰੇ ਕਰਨ ਦਾ ਸੁਪਨਾ ਕਿਸੇ ਵੀ ਹਿੱਲੇ ਘੱਟ ਨਹੀਂ ਹੋ ਰਿਹਾ। ਆਏ ਦਿਨ ਲੱਖਾਂ ਲੋਕ ਕੈਨੇਡਾ ਅਮਰੀਕਾ ਦਾ ਰੁਖ ਕਰ ਰਹੇ ਹਨ। ਅਜਿਹੇ ‘ਚ ਵਿਦੇਸ਼ੀ ਧਰਤੀ ਤੋਂ ਮੰਦਭਾਗੀ ਖ਼ਬਰਾਂ ਵੀ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖ਼ਬਰ ਨਾਲ ਪੰਜਾਬ ‘ਤ ਰਹਿੰਦੇ ਉਸ ਦੇ ਪਰਿਵਾਰ ‘ਤੇ ਕਹਿਰ ਬਣ ਡਿੱਗਦੀ ਹੈ।
ਹੁਣ ਬਹੁਤ ਹੀ ਦੁਖਦਾਈ ਖ਼ਬਰ ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਨੌਜਵਾਨ ਪੰਜਾਬੀ ਵਿਦਿਆਰਥੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਦੋਵੇਂ ਵਿਦਿਆਰਥੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਨੇੜਲੇ ਪਿੰਡਾਂ ਨਾਲ ਸਬੰਧਿਤ ਸੀ ਅਤੇ ਉੱਥੇ ਪੜ੍ਹਾਈ ਕਰਨ ਲਈ ਗਏ ਸੀ।
ਹਾਸਲ ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕਾ ਦੀ ਪਛਾਣ 27 ਸਾਲਾਂ ਗੁਰਦੀਪ ਸਿੰਘ ਵਾਸੀ ਪਿੰਡ ਬਾਰਾਹ ਅਤੇ 18 ਸਾਲਾਂ ਰਣਵੀਰ ਸਿੰਘ, ਵਾਸੀ ਪਿੰਡ ਉਦਤ ਸੈਦੇਵਾਲਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਨੌਜਵਾਨ ਭਾਰਤ ਤੋਂ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਸੁਪਨੇ ਲੈ ਕੇ ਕੈਨੇਡਾ ਆਏ ਸਨ। ਇਸ ਘਟਨਾ ਨੇ ਦੋਵਾਂ ਪਰਿਵਾਰਾਂ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਇਹ ਘਟਨਾ ਐਡਮਿੰਟਨ, ਕੈਨੇਡਾ ਵਿੱਚ ਵਾਪਰੀ ਹੈ। ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਕਾਤਲਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।