Sultanpur Lodhi News: ਪਿੰਡ ਸੱਦੁਵਾਲ ਦੇ ਪੈਟਰੋਲ ਪੰਪ ਨੇੜਿਓਂ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਗਏ।
Robbers Snatch Motorcycle: ਸੁਲਤਾਨਪੁਰ ਲੋਧੀ ਇਲਾਕੇ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਲਾਕੇ ‘ਚ ਐਕਟਿਵ ਲੁਟੇਰਾ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਿਹਾ ਹੈ। ਜਿਸ ਦੇ ਚਲਦਿਆਂ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਤਾਜ਼ਾ ਮਾਮਲਾ ਰਾਤ ਦਾ ਹੈ, ਜਦੋਂ ਸੁਲਤਾਨਪੁਰ ਲੋਧੀ ਤੋਂ ਜੱਬੋਵਾਲ ਮਾਰਗ ਰਾਹੀਂ ਮੋਟਰਸਾਈਕਲ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਪਿੰਡ ਸੱਦੁਵਾਲ ਦੇ ਪੈਟਰੋਲ ਪੰਪ ਨੇੜਿਓਂ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਗਏ। ਪਿੰਡ ਗਿੱਦੜਪਿੰਡੀ ਦਾ ਵਾਸੀ ਪਰਮਿੰਦਰ ਸਿੰਘ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ।
ਜੱਬੋਵਾਲ ਨੇੜੇ ਸਥਿਤ ਪੈਟਰੋਲ ਪੰਪ ਨੇੜੇ ਉਸਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਰੋਕ ਲਿਆ ਅਤੇ ਗੋਲੀ ਮਾਰਨ ਦਾ ਡਰਾਬਾ ਦੇ ਕੇ ਉਸ ਤੋਂ ਮੋਟਰਸਾਇਕਲ ਖੋਹ ਕੇ ਫਰਾਰ ਹੋ ਗਏ। ਉਧਰ ਮੌਕਾ ਵਾਰਦਾਤ ‘ਤੇ ਪਹੁੰਚੇ। ਸਥਾਨਕ ਥਾਣਾ ਸੁਲਤਾਨਪੁਰ ਲੋਧੀ ਦੇ ਏਐੱਸਆਈ ਮਹਾਂਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।