ਕੇਂਦਰੀ ਬਜਟ 2026: ਸਿੱਖਿਆ ਤੇ ਸਿਹਤ ‘ਚ ਇਤਿਹਾਸਕ ਫ਼ੈਸਲੇ, ਹਰ ਜ਼ਿਲ੍ਹੇ ‘ਚ ਹੋਸਟਲ
Education budget 2026; ਮੋਦੀ ਸਰਕਾਰ ਨੇ ਸ਼ਨੀਵਾਰ ਨੂੰ ਆਪਣਾ 15ਵਾਂ ਕੇਂਦਰੀ ਬਜਟ ਪੇਸ਼ ਕੀਤਾ। ਇਹ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਲਗਾਤਾਰ ਨੌਵਾਂ ਬਜਟ ਹੈ। ਇਸ ਬਜਟ ਵਿੱਚ ਮੈਡੀਕਲ ਸਿੱਖਿਆ ਨੂੰ ਪ੍ਰਾਥਮਿਕ ਖੇਤਰ ਵਜੋਂ ਰੱਖਿਆ ਗਿਆ ਹੈ। ਨਾਲ ਹੀ ਸਰਕਾਰ ਨੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਗਰਲਜ਼ ਹੋਸਟਲ ਖੋਲ੍ਹਣ ਦਾ ਵੱਡਾ ਐਲਾਨ ਕੀਤਾ ਹੈ।
ਬਜਟ ਵਿੱਚ ਟਿਅਰ-2 ਅਤੇ ਟਿਅਰ-3 ਕਸਬਿਆਂ ਵਿੱਚ ਕਾਰਪੋਰੇਟ ਮਿੱਤਰ (Corporate Mentors) ਬਣਾਉਣ ਦੀ ਵੀ ਘੋਸ਼ਣਾ ਕੀਤੀ ਗਈ ਹੈ, ਜਿਸ ਨਾਲ ਪ੍ਰੋਫੈਸ਼ਨਲ ਸੰਸਥਾਵਾਂ ਨੂੰ ਸਹੂਲਤਾਂ ਅਤੇ ਟ੍ਰੇਨਿੰਗ ਮਿਲੇਗੀ।
‘ਯੁਵਾ ਸ਼ਕਤੀ ਤੋਂ ਪ੍ਰੇਰਿਤ ਬਜਟ’
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਬਜਟ ਨੂੰ “ਯੁਵਾ ਸ਼ਕਤੀ ਤੋਂ ਪ੍ਰੇਰਿਤ ਬਜਟ” ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਬਜਟ ਹੈ ਜੋ ਕਰਤਵ੍ਯ ਭਵਨ ਵਿੱਚ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਨੇ ਅਧੁਨਿਕ ਤਕਨੀਕ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਸਾਨੂੰ ਅੱਗੇ ਵਧਣ ਵਿੱਚ ਮਦਦ ਕਰੇਗੀ। ਰੋਜ਼ਗਾਰ ਸਿਰਜਣ ਅਤੇ ਉਤਪਾਦਕਤਾ ਵਧਾਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਤਕਨੀਕ ਅਤੇ ਹੁਨਰਮੰਦ ਵਰਕਫੋਰਸ ‘ਤੇ ਫੋਕਸ
ਨਿਰਮਲਾ ਸੀਤਾਰਮਣ ਨੇ ਕਿਹਾ,
“ਅਸੀਂ ਇੰਡੀਆ ਸੈਮੀਕੰਡਕਟਰ ਮਿਸ਼ਨ 2.0 ਸ਼ੁਰੂ ਕਰਾਂਗੇ। ਇਸਦੇ ਨਾਲ ਹੀ ਉਦਯੋਗਾਂ ਦੀ ਅਗਵਾਈ ਹੇਠ ਰਿਸਰਚ ਅਤੇ ਟ੍ਰੇਨਿੰਗ ਸੈਂਟਰ ਬਣਾਏ ਜਾਣਗੇ, ਤਾਂ ਜੋ ਤਕਨੀਕ ਅਤੇ ਹੁਨਰਮੰਦ ਵਰਕਫੋਰਸ ਵਿਕਸਤ ਕੀਤੀ ਜਾ ਸਕੇ।”
ਬਜਟ ਦੀਆਂ ਵੱਡੀਆਂ ਘੋਸ਼ਣਾਵਾਂ
3 ਨਵੇਂ ਫਾਰਮਾਸਿਊਟੀਕਲ ਸਿੱਖਿਆ ਸੰਸਥਾਨ ਸਥਾਪਤ ਕੀਤੇ ਜਾਣਗੇ
3 ਨਵੇਂ ਆਯੁਰਵੇਦ ਕਾਲਜ ਖੋਲ੍ਹੇ ਜਾਣਗੇ
ਵੱਡੇ ਉਦਯੋਗਿਕ ਅਤੇ ਲਾਜਿਸਟਿਕ ਕੌਰਿਡੋਰਾਂ ਨੇੜੇ 5 ਯੂਨੀਵਰਸਿਟੀ ਟਾਊਨਸ਼ਿਪਸ ਬਣਨਗੀਆਂ
ਹਰ ਜ਼ਿਲ੍ਹੇ ਵਿੱਚ ਗਰਲਜ਼ ਹੋਸਟਲ ਖੋਲ੍ਹੇ ਜਾਣਗੇ
ਨੈਸ਼ਨਲ ਇੰਸਟੀਟਿਊਟ ਆਫ਼ ਹੋਸਪਿਟੈਲਿਟੀ ਦੀ ਸਥਾਪਨਾ
20 ਪ੍ਰਸਿੱਧ ਟੂਰਿਸਟ ਸਥਾਨਾਂ ‘ਤੇ 10 ਹਜ਼ਾਰ ਗਾਈਡਾਂ ਦੀ ਸਕਿਲ ਅੱਪਗ੍ਰੇਡੇਸ਼ਨ
ਨੈਸ਼ਨਲ ਡੈਸਟਿਨੇਸ਼ਨ ਡਿਜ਼ੀਟਲ ਨੌਲਿਜ ਗ੍ਰਿਡ ਸਥਾਪਤ ਕੀਤਾ ਜਾਵੇਗਾ
AVGC ਕਨਟੈਂਟ ਕ੍ਰੀਏਟਰ ਲੈਬ ਦੀ ਤਿਆਰੀ
IIT ਮੁੰਬਈ ਵੱਲੋਂ
15,000 ਸਕੈਂਡਰੀ ਸਕੂਲਾਂ
500 ਕਾਲਜਾਂ
ਵਿੱਚ AVGC (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕਾਮਿਕਸ) ਕਨਟੈਂਟ ਕ੍ਰੀਏਟਰ ਲੈਬ ਸਥਾਪਤ ਕਰਨ ਲਈ ਸਹਾਇਤਾ ਦਿੱਤੀ ਜਾਵੇਗੀ।
ਪਿਛਲੇ ਸਾਲਾਂ ਵਿੱਚ ਸਿੱਖਿਆ ਲਈ ਬਜਟ (ਕਰੋੜ ਰੁਪਏ)
ਸਾਲ ਬਜਟ ਰਕਮ
2021-22 93,224.31
2022-23 1,04,277.72
2023-24 1,12,899.47
2024-25 1,48,000.00
2025-26 1,28,650.05
ਪਿਛਲੇ ਬਜਟ ਦੀਆਂ ਮੁੱਖ ਘੋਸ਼ਣਾਵਾਂ
ਪਿਛਲੇ ਕੇਂਦਰੀ ਬਜਟ 2025-26 ਵਿੱਚ ਸਿੱਖਿਆ ਖੇਤਰ ਵਿੱਚ
ਆਰਟੀਫ਼ਿਸ਼ਲ ਇੰਟੈਲੀਜੈਂਸ,
ਅਟਲ ਟਿੰਕਰਿੰਗ ਲੈਬ,
ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਵਿਸਥਾਰ
ਜਿਹੇ ਮਹੱਤਵਪੂਰਨ ਫ਼ੈਸਲੇ ਲਏ ਗਏ ਸਨ।
ਖਾਸ ਤੌਰ ‘ਤੇ 500 ਕਰੋੜ ਰੁਪਏ ਦੀ ਲਾਗਤ ਨਾਲ AI ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਮਕਸਦ ਸਿੱਖਿਆ ਪ੍ਰਣਾਲੀ ਵਿੱਚ AI ਅਧਾਰਿਤ ਹੱਲ ਤਿਆਰ ਕਰਨਾ ਸੀ।