ਆਪਣੇ ਨੌਜਵਾਨ ਪੁੱਤ ਨੂੰ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਬੇਵਸ ਬਜ਼ੁਰਗ ਮਾਂ, ਜਾਣੋ ਕਾਰਨ

Malerkotla News: ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ। ਘਰ ਵਿੱਚ ਗਰੀਬੀ ਇੰਨੀ ਹੈ ਕਿ ਸਿਰਫ ਮਾਤਾ ਦੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ। Mother Tied Young Son in Chains: ਮਲੇਰਕੋਟਲਾ ਦੇ ਪਿੰਡ ਫੈਜਗੜ ‘ਚ ਇੱਕ ਮਾਂ ਅਤੇ ਪਿਤਾ ਆਪਣੇ ਨੌਜਵਾਨ ਬੱਚੇ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਣ […]
Khushi
By : Updated On: 29 Oct 2025 14:03:PM
ਆਪਣੇ ਨੌਜਵਾਨ ਪੁੱਤ ਨੂੰ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਬੇਵਸ ਬਜ਼ੁਰਗ ਮਾਂ, ਜਾਣੋ ਕਾਰਨ

Malerkotla News: ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ। ਘਰ ਵਿੱਚ ਗਰੀਬੀ ਇੰਨੀ ਹੈ ਕਿ ਸਿਰਫ ਮਾਤਾ ਦੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।

Mother Tied Young Son in Chains: ਮਲੇਰਕੋਟਲਾ ਦੇ ਪਿੰਡ ਫੈਜਗੜ ‘ਚ ਇੱਕ ਮਾਂ ਅਤੇ ਪਿਤਾ ਆਪਣੇ ਨੌਜਵਾਨ ਬੱਚੇ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਣ ਲਈ ਮਜਬੂਰ ਹਨ। ਕਿਉਂਕਿ ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ। ਘਰ ਵਿੱਚ ਗਰੀਬੀ ਇੰਨੀ ਹੈ ਕਿ ਸਿਰਫ ਮਾਤਾ ਦੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।

ਮਕਾਨ ਦੀ ਗੱਲ ਕਰੀਏ ਤਾਂ ਕੱਚਾ ਬਾਲੇ ਅਤੇ ਸਤੀਰੀਆਂ ਅਤੇ ਸਲਵਾੜ ਕਾਨਿਆ ਦੀਆਂ ਛੱਤਾਂ ਬਣੀਆਂ ਹੋਈਆਂ ਹਨ। ਘਰ ਕਾਫੀ ਮੰਦੀ ਹਾਲਤ ਵਿੱਚ ਹੈ। ਜਦੋਂ ਪਿਛਲੇ ਸਮੇਂ ਮੀਂਹ ਆਏ ਸੀ ਤਾਂ ਇਹਨਾਂ ਦੇ ਘਰ ਚਾਰ ਪੰਜ ਫੁੱਟ ਪਾਣੀ ਆ ਗਿਆ ਸੀ।

ਬਜ਼ੁਰਗ ਮਾਤਾ ਨੇ ਆਪਣੇ ਨੌਜਵਾਨ ਪੁੱਤ ਦੀ ਰੋ-ਰੋ ਕੇ ਵਿਥਿਆ ਸੁਣਾਈ। ਇਥੋਂ ਤੱਕ ਕਿ ਮਾਤਾ ਨੇ ਆਪਣੇ ਰਿਸ਼ਤੇਦਾਰਾਂ ਬਾਰੇ ਕਿਹਾ ਕਿ ਉਹ ਸਾਡੀ ਸਾਰ ਨਹੀਂ ਲੈਂਦੇ। ਮਾਤਾ ਨੇ ਰੋਂਦਿਆਂ ਕਿਹਾ ਕਿ ਰੱਬ ਕਰੇ ਮੇਰੇ ਪੁੱਤ ਨੂੰ ਮੇਰੇ ਤੋਂ ਪਹਿਲਾਂ ਲੈ ਜਾਵੇ ਨਹੀਂ ਤਾਂ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਦੇ ਕੇ ਮਾਰ ਦੇਣਾ ਹੈ।

Read Latest News and Breaking News at Daily Post TV, Browse for more News

Ad
Ad