Violence breaks out in protest against Waqf law:ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਵਕਫ਼ ਸੋਧ ਐਕਟ ਦੇ ਵਿਰੋਧ ਵਿੱਚ ਫਿਰਕੂ ਹਿੰਸਾ ਭੜਕ ਗਈ, ਜਿਸ ਵਿੱਚ 3 ਲੋਕਾਂ ਦੀ ਜਾਨ ਚਲੀ ਗਈ। ਸਮਾਜ ਵਿਰੋਧੀ ਅਨਸਰਾਂ ਨੇ ਬਹੁਤ ਵੱਡਾ ਹੰਗਾਮਾ ਕੀਤਾ ਅਤੇ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ। ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਘਰਾਂ ਦੀ ਭੰਨਤੋੜ ਕੀਤੀ ਗਈ, ਜਿਸ ਕਾਰਨ ਉੱਥੋਂ ਦੇ ਲੋਕ ਡਰੇ ਹੋਏ ਹਨ। ਮੁਰਸ਼ਿਦਾਬਾਦ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਨੇ ਹਿਜਰਤ ਕੀਤੀ ਅਤੇ ਸੁਰੱਖਿਅਤ ਥਾਵਾਂ ‘ਤੇ ਪਨਾਹ ਲਈ।
ਮੁਰਸ਼ਿਦਾਬਾਦ ਜ਼ਿਲ੍ਹੇ ਦੇ ਧੂਲੀਆ, ਸ਼ਮਸ਼ੇਰਗੰਜ ਵਿੱਚ 400 ਹਿੰਦੂ ਪਰਿਵਾਰਾਂ ‘ਤੇ ਹਮਲਾ ਕੀਤਾ ਗਿਆ ਹੈ। ਇਨ੍ਹਾਂ ਪਰਿਵਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ ਗਈ ਹੈ। ਦੰਗਾ ਪ੍ਰਭਾਵਿਤ ਲੋਕ ਆਪਣੇ ਘਰ ਛੱਡ ਕੇ ਭਾਗੀਰਥੀ ਨਦੀ ਪਾਰ ਕਰਕੇ ਮਾਲਦਾ ਪਹੁੰਚੇ, ਜਿੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੈਸ਼ਨੋ ਨਗਰ ਦੇ ਇੱਕ ਸਕੂਲ ਵਿੱਚ ਰੱਖਿਆ ਗਿਆ ਹੈ।
ਲੋਕ ਮੁਰਸ਼ਿਦਾਬਾਦ ਛੱਡ ਮਾਲਦਾ ‘ਚ ਆਏ
ਸਥਾਨਕ ਪ੍ਰਸ਼ਾਸਨ ਨੇ ਮੁਰਸ਼ਿਦਾਬਾਦ ਤੋਂ ਮਾਲਦਾ ਆਏ ਲੋਕਾਂ ਲਈ ਰਹਿਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੰਗੀਪੁਰ, ਸੂਤੀ, ਧੂਲੀਆਂ, ਸ਼ਮਸ਼ੇਰਗੰਜ ਸਮੇਤ ਕਈ ਇਲਾਕਿਆਂ ਵਿੱਚ ਵਕਫ਼ ਸੋਧ ਐਕਟ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ, ਜੋ ਬਾਅਦ ਵਿੱਚ ਹਿੰਸਾ ਦਾ ਰੂਪ ਧਾਰਨ ਕਰ ਗਏ। ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਲੋਕ ਡਰੇ ਹੋਏ ਹਨ ਅਤੇ ਹੁਣ ਉਨ੍ਹਾਂ ਨੇ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ।
paramilitary forces ਦੀਆਂ 16 ਕੰਪਨੀਆਂ ਤਾਇਨਾਤ
ਹਾਈ ਕੋਰਟ ਨੇ ਮੁਰਸ਼ਿਦਾਬਾਦ ਹਿੰਸਾ ਮਾਮਲੇ ਵਿੱਚ paramilitary forces ਦੀ ਤਾਇਨਾਤੀ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ, ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ paramilitary forcesਦੇ ਜਵਾਨਾਂ ਦੀ ਗਿਣਤੀ 1600 ਹੋ ਗਈ। ਸ਼ੁਰੂ ਵਿੱਚ 800 ਸੈਨਿਕ ਤਾਇਨਾਤ ਕੀਤੇ ਗਏ ਸਨ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ, ਕੇਂਦਰ ਸਰਕਾਰ ਨੇ ਮੁਰਸ਼ੀਦਾਬਾਦ ਵਿੱਚ paramilitary forces ਦੀਆਂ 16 ਕੰਪਨੀਆਂ ਤਾਇਨਾਤ ਕੀਤੀਆਂ।
ਸੁਵੇਂਦੂ ਅਧਿਕਾਰੀ ਨੇ ਰਾਜ ਸਰਕਾਰ ‘ਤੇ ਹਮਲਾ ਬੋਲਿਆ
ਮੁਰਸ਼ਿਦਾਬਾਦ ਹਿੰਸਾ ਅਤੇ ਐਸਐਸਸੀ ਅਧਿਆਪਕਾਂ ਦੀਆਂ ਨੌਕਰੀਆਂ ਜਾਣ ਨੂੰ ਲੈ ਕੇ ਕੋਲਕਾਤਾ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਰਾਜ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਬਾਰੇ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਡਿਵੀਜ਼ਨਲ ਬੈਂਚ ਨੇ ਸੀਏਪੀਐਫ ਨੂੰ ਆਮ ਸਥਿਤੀ ਬਹਾਲ ਕਰਨ ਲਈ ਪੂਰੀ ਆਜ਼ਾਦੀ ਦੇ ਦਿੱਤੀ ਹੈ। ਮਮਤਾ ਬੈਨਰਜੀ ਲਈ ਇਹ ਸ਼ਰਮ ਦੀ ਗੱਲ ਹੈ ਕਿ ਮੁਰਸ਼ਿਦਾਬਾਦ ਦੇ ਹਿੰਦੂ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ ਛੱਡ ਕੇ ਮਾਲਦਾ ਜਾ ਰਹੇ ਹਨ। ਇਹ ਤੁਸ਼ਟੀਕਰਨ ਦੀ ਸਿਖਰ ਹੈ। ਇੱਥੇ ਨਾ ਤਾਂ ਨੌਕਰੀਆਂ ਹਨ, ਨਾ ਸਿਹਤ, ਨਾ ਸਿੱਖਿਆ ਪ੍ਰਣਾਲੀ, ਸਿਰਫ਼ ਵੋਟ ਬੈਂਕ ਲਈ ਤੁਸ਼ਟੀਕਰਨ ਹੈ। ਹਿੰਦੂਆਂ ‘ਤੇ ਤਸ਼ੱਦਦ ਢਾਹਿਆ ਜਾਂਦਾ ਹੈ, ਹਿੰਦੂਆਂ ਨੂੰ ਮਾਰਿਆ ਜਾਂਦਾ ਹੈ, ਹਿੰਦੂਆਂ ਦੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਹਨ, ਹਿੰਦੂ ਮੰਦਰ ਤਬਾਹ ਕੀਤੇ ਜਾਂਦੇ ਹਨ