ਵਾਇਰਲ ਕਲਿੱਪ ਨੇ ਬਦਲ ਦਿੱਤਾ ਮਾਹੌਲ’, ਸਿੰਗਾ ਦਾ ‘ਅਸਲਾ 2.0’ ਰਿਲੀਜ਼ ਤੋਂ ਪਹਿਲਾਂ ਹੀ ਘੇਰੇ ’ਚ

Punjabi Singer Singaa Controversy; ਜੱਟ ਦੀ ਕਲਿੱਪ ਵੀ ਨਿਊਜ਼ ਬਣ ਗਈ’ ਫੇਮ ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਗੀਤ ‘ਅਸਲਾ 2.0’ ਦੀ ਲਾਂਚਿੰਗ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰਾਂ ਨੂੰ ‘ਛੱਕੇ’ (ਕਿੰਨਰ) ਕਹਿ ਕੇ ਸੰਬੋਧਨ ਕੀਤਾ। ਸਿੰਗਾ ਨੇ ਕਿਹਾ ਕਿ ਇੰਡਸਟਰੀ ਵਿੱਚ ਕਈ ਕਲਾਕਾਰ ਮਰਦ ਹੀ ਨਹੀਂ […]
Jaspreet Singh
By : Published: 24 Jan 2026 14:20:PM
ਵਾਇਰਲ ਕਲਿੱਪ ਨੇ ਬਦਲ ਦਿੱਤਾ ਮਾਹੌਲ’, ਸਿੰਗਾ ਦਾ ‘ਅਸਲਾ 2.0’ ਰਿਲੀਜ਼ ਤੋਂ ਪਹਿਲਾਂ ਹੀ ਘੇਰੇ ’ਚ

Punjabi Singer Singaa Controversy; ਜੱਟ ਦੀ ਕਲਿੱਪ ਵੀ ਨਿਊਜ਼ ਬਣ ਗਈ’ ਫੇਮ ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਗੀਤ ‘ਅਸਲਾ 2.0’ ਦੀ ਲਾਂਚਿੰਗ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰਾਂ ਨੂੰ ‘ਛੱਕੇ’ (ਕਿੰਨਰ) ਕਹਿ ਕੇ ਸੰਬੋਧਨ ਕੀਤਾ। ਸਿੰਗਾ ਨੇ ਕਿਹਾ ਕਿ ਇੰਡਸਟਰੀ ਵਿੱਚ ਕਈ ਕਲਾਕਾਰ ਮਰਦ ਹੀ ਨਹੀਂ ਰਹੇ। ਹਾਲਾਂਕਿ ਜਿਸ ਇੰਟਰਵਿਊ ਵਿੱਚ ਉਨ੍ਹਾਂ ਨੇ ਇਹ ਗੱਲਾਂ ਕੀਤੀਆਂ ਸਨ, ਉਹ ਲਗਭਗ ਇੱਕ ਸਾਲ ਪੁਰਾਣਾ ਹੈ, ਪਰ ਹੁਣ ਉਸ ਦੀ ਕਲਿੱਪ ਵਾਇਰਲ ਹੋ ਗਈ ਹੈ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਸਿੰਗਾ ਦਾ ਬਿਆਨ;

“ਨਾ ਹੀ ਕੋਈ ਬੰਦਾ ਰਹਿ ਗਿਆ ਹੈ ਅਤੇ ਨਾ ਹੀ ਮਰਦਾਂ ਵਾਲੀ ਗੱਲ ਰਹਿ ਗਈ ਹੈ। ਅੱਜਕੱਲ੍ਹ ਮਿਊਜ਼ਿਕ ਇੰਡਸਟਰੀ ਵਿੱਚ ਜ਼ਿਆਦਾਤਰ ਛੱਕੇ ਆ ਗਏ ਹਨ। ਮੈਨੂੰ ਲੱਗਦਾ ਹੈ ਕਿ ਮਿਊਜ਼ਿਕ ਇੰਡਸਟਰੀ ਵਿੱਚ ਮਰਦ ਨਹੀਂ ਰਹੇ।”

ਸਿੰਗਾ ਨੇ ਕਿਹਾ ਕਿ ਕੁਝ ਸਮਾਂ ਇੰਡਸਟਰੀ ਵਿੱਚ ਚੁੱਪੀ ਬਣਾਈ ਰੱਖਣ ਅਤੇ ਕੂਲ ਕਿਸਮ ਦੇ ਗੀਤ ਕੱਢਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਹਥਿਆਰ ਕਲਚਰ ਵਾਲਾ ਗੀਤ ਰਿਲੀਜ਼ ਕੀਤਾ ਹੈ। 23 ਜਨਵਰੀ ਨੂੰ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ‘ਅਸਲਾ 2.0’ ਵਿੱਚ ਹਥਿਆਰਾਂ ਦੀ ਖੁੱਲ੍ਹੀ ਨੁਮਾਇਸ਼ ਕੀਤੀ ਗਈ ਹੈ। ਇਸ ਗੀਤ ਵਿੱਚ ‘ਸਲਵਾਰਾਂ ’ਤੇ ਨਜ਼ਰ…’ ਵਰਗੇ ਕਈ ਵਿਵਾਦਿਤ ਬੋਲ ਵੀ ਸ਼ਾਮਲ ਹਨ।

ਸਿੰਗਾ ਦੀ ਉਹ ਕਲਿੱਪ, ਜਿਸ ਵਿੱਚ ਉਹ ਇੰਡਸਟਰੀ ਦੇ ਕੁਝ ਕਲਾਕਾਰਾਂ ਨੂੰ ‘ਛੱਕੇ’ ਕਹਿ ਕੇ ਸੰਬੋਧਨ ਕਰ ਰਹੇ ਹਨ, ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸਿੰਗਾ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿੱਚ ਨਵੰਬਰ 2022 ਵਿੱਚ ਮੋਹਾਲੀ ’ਚ ਉਨ੍ਹਾਂ ਖ਼ਿਲਾਫ ਕੇਸ ਦਰਜ ਹੋਇਆ ਸੀ। ਇਸ ਤੋਂ ਇਲਾਵਾ ਜਲੰਧਰ ਅਤੇ ਕਪੂਰਥਲਾ ਵਿੱਚ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦਰਜ ਹਨ।

ਉਨ੍ਹਾਂ ’ਤੇ ‘ਤੇਰੀ ਅੰਮੀ’ ਗੀਤ ਵਿੱਚ ਅਸ਼ਲੀਲ ਸ਼ਬਦ ਵਰਤਣ ਅਤੇ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵੀ ਲੱਗੇ ਸਨ। ਭੀਮ ਆਰਮੀ ਸਮੇਤ ਕਈ ਹੋਰ ਸੰਗਠਨਾਂ ਨੇ ਉਨ੍ਹਾਂ ਖ਼ਿਲਾਫ ਮੋਰਚਾ ਖੋਲ੍ਹਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ।

ਨਵੇਂ ਰਿਲੀਜ਼ ਗੀਤ ‘ਅਸਲਾ 2.0’ ਵਿੱਚ ਵੀ ਹਥਿਆਰਾਂ ਦੀ ਸਰੇਆਮ ਨੁਮਾਇਸ਼ ਕੀਤੀ ਗਈ ਹੈ।

ਗੀਤ ਦੇ ਵਿਵਾਦਿਤ ਬੋਲ;

‘ਚੱਕ ਲਓ ਅਸਲਾ, ਵੱਧ ਗਿਆ ਮਸਲਾ’,

‘ਭੀੜ ਪੈ ਗਈ ਏ ਯਾਰਾਂ ਤੇ’ ਵਰਗੀਆਂ ਉਕਸਾਉਣ ਵਾਲੀਆਂ ਲਾਈਨਾਂ ਗੀਤ ਵਿੱਚ ਸ਼ਾਮਲ ਹਨ।

ਇਸ ਦੇ ਨਾਲ ‘ਅੱਜ ਠੋਕਣੇ ਹੀ ਠੋਕਣੇ ਆ’ ਵਰਗੀਆਂ ਗਾਲ੍ਹਾਂ ਵੀ ਵਰਤੀਆਂ ਗਈਆਂ ਹਨ। ਗੀਤ ਦੇ ਵੀਡੀਓ ਵਿੱਚ ਫਾਇਰਿੰਗ, ਵਟਸਐਪ ਰਾਹੀਂ ਹਥਿਆਰ ਭੇਜਣ ਵਰਗੇ ਦ੍ਰਿਸ਼ ਦਿਖਾਏ ਗਏ ਹਨ।

Read Latest News and Breaking News at Daily Post TV, Browse for more News

Ad
Ad