Health Update ;- ਹਾਲੀਆ ਮੌਸਮ ਦੀ ਬਦਲਾਵਤ ਕਾਰਨ ਲੋਕ ਵਾਇਰਲ ਬੁਖਾਰ ਅਤੇ ਫਲੂ ਦੀ ਲਪੇਟ ਵਿੱਚ ਆ ਰਹੇ ਹਨ। ਹਵਾ ਵਿੱਚ ਨਮੀ ਵਧਣ ਅਤੇ ਤਾਪਮਾਨ ਵਿੱਚ ਉਤਾਰ-ਚੜ੍ਹਾਅ ਹੋਣ ਕਾਰਨ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹਾ ਹੈ। ਖ਼ਾਸ ਕਰਕੇ ਬੱਚੇ ਅਤੇ ਬਜ਼ੁਰਗ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ।
ਵਾਇਰਲ ਬੁਖਾਰ ਦੇ ਆਮ ਲੱਛਣ:
• ਉੱਚ ਤਾਪਮਾਨ
• ਥਕਾਵਟ ਅਤੇ ਕੰਬਣ
• ਗਲੇ ਵਿੱਚ ਦਰਦ ਅਤੇ ਖੁਸ਼ਕ ਖੰਘ
• ਨੱਕ ਬਹਿਣਾ ਜਾਂ ਜਾਮ ਹੋਣਾ
• ਸਰੀਰ ਵਿੱਚ ਦਰਦ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ
ਇਦਾਂ ਕਰੋ ਵਾਇਰਲ ਬੁਖਾਰ ਤੋਂ ਬਚਾਵ:
- ਹੱਥ ਧੋਣ ਦੀ ਆਦਤ ਬਣਾਓ
- ਸਿਹਤਮੰਦ ਅਤੇ ਪੋਸ਼ਟਿਕ ਭੋਜਨ ਖਾਓ
- ਬਹੁਤ ਜ਼ਿਆਦਾ ਠੰਡਾ ਜਾਂ ਗਰਮ ਖਾਣ-ਪੀਣ ਤੋਂ ਪਰਹੇਜ਼ ਕਰੋ
- ਘਰ-ਬਾਹਰ ਮਾਸਕ ਪਹਿਨੋ, ਖ਼ਾਸ ਕਰਕੇ ਭੀੜ ਵਾਲੀਆਂ ਥਾਵਾਂ ‘ਤੇ
- ਨਿੰਮ ਤਾਜ਼ਾ ਪਾਣੀ ਅਤੇ ਗੁਣਗੁਣੇ ਪਾਣੀ ਦੀ ਵਧੇਰੇ ਵਰਤੋਂ ਕਰੋ
- ਜੇਕਰ ਲੱਛਣ ਲੰਬੇ ਸਮੇਂ ਤੱਕ ਰਹਿੰਦੇ ਹਨ, ਤਾਂ ਤੁਰੰਤ ਡਾਕਟਰੀ ਸਲਾਹ ਲਵੋ
ਮੌਸਮ ਬਦਲਣ ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ, ਇਸ ਲਈ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ ਅਤੇ ਜ਼ਰੂਰੀ ਸਾਵਧਾਨੀਆਂ ਵਰਤੋ, ਨਹੀਂ ਤਾਂ ਇਹ ਬਿਮਾਰੀ ਲੰਬਾ ਸਮਾਂ ਤਕ ਤੁਹਾਡੀ ਪਰੇਸ਼ਾਨੀ ਵਧਾ ਸਕਦੀ ਹੈ।