Vivo T4 5G launched smartphone: Vivo T4 5G ਸਮਾਰਟਫੋਨ ਦੀ ਟੀਜ਼ਰ ਇਮੇਜ ਨੇ ਇਸ ਆਉਣ ਵਾਲੇ ਡਿਵਾਈਜ਼ ਦੇ ਡਿਜ਼ਾਈਨ ਦਾ ਵੀ ਖੁਲਾਸਾ ਕੀਤਾ ਹੈ। ਇਸ ਫੋਨ ਨੂੰ ਇੱਕ ਗੋਲ ਕੈਮਰਾ ਮੋਡਿਊਲ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਦੇ ਕਲਰ ਆਪਸ਼ਨਜ਼ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਅਸੀਂ ਤੁਹਾਨੂੰ ਇਸ ਫੋਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਰਹੇ ਹਾਂ।
Vivo T4 5G ਸਮਾਰਟਫੋਨ ਭਾਰਤ ਵਿੱਚ 22 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਇਹ ਫੋਨ ਫਲਿੱਪਕਾਰਟ, ਕੰਪਨੀ ਦੇ ਅਧਿਕਾਰਤ ਈ-ਸਟੋਰ ਤੇ ਰਿਟੇਲ ਸਟੋਰਾਂ ‘ਤੇ ਵਿਕਰੀ ਲਈ ਉਪਲਬਧ ਹੋਵੇਗਾ।
ਇਸ ਵੀਵੋ ਫੋਨ ਵਿੱਚ ਇੱਕ ਗੋਲਾਕਾਰ ਕੈਮਰਾ ਮੋਡਿਊਲ ਹੋਵੇਗਾ, ਜਿਸ ਵਿੱਚ LED ਰਿੰਗ ਫਲੈਸ਼ ਲਾਈਟ ਹੋਵੇਗੀ। ਇਸ ਕੈਮਰਾ ਮੋਡੀਊਲ ‘ਤੇ “Aspherical OIS Portrait” ਲਿਖਿਆ ਹੋਇਆ ਹੈ।
ਇਸ ਫੋਨ ਵਿੱਚ ਕਵਾਡ-ਕਰਵਡ ਐਜ ਤੇ ਸਲਿਮ ਬੇਜ਼ਲ ਵਾਲਾ ਡਿਸਪਲੇਅ ਹੋਵੇਗਾ। ਇਸ ਦੇ ਨਾਲ ਹੀ ਸੈਲਫੀ ਕੈਮਰੇ ਲਈ ਫੋਨ ਵਿੱਚ ਇੱਕ ਪੰਚ ਹੋਲ ਕਟਆਊਟ ਉਪਲਬਧ ਹੋਵੇਗਾ। ਇਹ ਵੀਵੋ ਫੋਨ ਟਾਈਟੇਨੀਅਮ ਤੇ ਹਰੇ ਰੰਗ ਦੇ ਆਪਸ਼ਨ ਵਿੱਚ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਫਲਿੱਪਕਾਰਟ ਲਿਸਟਿੰਗ ਵਿੱਚ ਪੁਸ਼ਟੀ ਕੀਤੀ ਹੈ ਕਿ ਆਉਣ ਵਾਲਾ Vivo T4 5G ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ, ਇਸ ਦਾ ਨਾਮ ਫਿਲਹਾਲ ਪਤਾ ਨਹੀਂ ਹੈ।
Vivo T4 5G: ਕੀ ਹੋਵੇਗਾ ਖਾਸ
Vivo T4 5G ਸਮਾਰਟਫੋਨ ਵਿੱਚ 6.67-ਇੰਚ FHD+ AMOLED ਡਿਸਪਲੇਅ ਹੋਵੇਗਾ ਜਿਸ ਦੀ ਰਿਫਰੈਸ਼ ਰੇਟ 120Hz ਤੇ ਪੀਕ ਬ੍ਰਾਈਟਨੈੱਸ 5000 nits ਹੋਵੇਗੀ। ਜੇਕਰ ਰਿਪੋਰਟਾਂ ‘ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇਸ ਵਿੱਚ Qualcomm ਦਾ Snapdragon 7s Gen 3 ਚਿੱਪ ਮਿਲ ਸਕਦੀ ਹੈ। ਇਸ ਦੇ ਨਾਲ ਹੀ ਗ੍ਰਾਫਿਕਸ ਸਪੋਰਟ ਲਈ ਐਡਰੇਨੋ ਜੀਪੀਯੂ ਉਪਲਬਧ ਹੋਵੇਗਾ।
ਇਹ ਫੋਨ ਤਿੰਨ ਵੇਰੀਐਂਟ 8GB + 128GB, 8GB + 256GB ਅਤੇ 12GB + 256GB ਵਿੱਚ ਲਾਂਚ ਕੀਤਾ ਜਾਵੇਗਾ। ਫੋਨ ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਹੋਵੇਗਾ, ਜਿਸ ਦਾ ਪ੍ਰਾਇਮਰੀ ਕੈਮਰਾ 50MP Sony IMX882 ਹੋਵੇਗਾ, ਜੋ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਨੂੰ ਸਪੋਰਟ ਕਰੇਗਾ। ਇਸ ਫੋਨ ਵਿੱਚ 2MP ਸੈਕੰਡਰੀ ਕੈਮਰਾ ਲੈਂਸ ਦਿੱਤਾ ਜਾਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਉਪਲਬਧ ਹੋਵੇਗਾ।
ਬੈਟਰੀ ਦੀ ਗੱਲ ਕਰੀਏ ਤਾਂ ਇਸ ਵੀਵੋ ਫੋਨ ਵਿੱਚ 7300mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 90W ਫਾਸਟ ਚਾਰਜਿੰਗ ਨਾਲ ਲਾਂਚ ਕੀਤੀ ਜਾਵੇਗੀ। ਇਹ ਵੀਵੋ ਫੋਨ ਐਂਡਰਾਇਡ 15 ‘ਤੇ ਆਧਾਰਿਤ ਫਨਟੱਚ ਓਐਸ 15 ਦੇ ਨਾਲ ਜਾਰੀ ਕੀਤਾ ਜਾਵੇਗਾ।
Vivo T4 5G ਸਮਾਰਟਫੋਨ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ 20 ਹਜ਼ਾਰ ਰੁਪਏ ਤੋਂ 25 ਹਜ਼ਾਰ ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਜਾ ਸਕਦਾ ਹੈ।