ਮੋਹਾਲੀ ਦੇ ਨਿਊ ਚੰਡੀਗੜ੍ਹ ਵਿੱਚ ਬਾਰਿਸ਼ਾਂ ਕਾਰਨ ਪਾਣੀ ਪੈਣ ਨਾਲ ਹਾਲਾਤ ਖ਼ਰਾਬ, ਲੋਕਾਂ ਦੀ ਜ਼ਿੰਦਗੀ ਬੇਹਾਲ

ਮੋਹਾਲੀ, 20 ਅਗਸਤ 2025: ਮੋਹਾਲੀ ਦੇ ਨਿਊ ਚੰਡੀਗੜ੍ਹ ਏਰੀਏ ਨੂੰ ਆਧੁਨਿਕ ਸ਼ਹਿਰ ਦਾ ਦਰਜਾ ਮਿਲਿਆ ਹੈ, ਪਰ ਇੱਥੇ ਦੇ ਨੇੜਲੇ ਪਿੰਡਾਂ ਦੇ ਹਾਲਾਤ ਦੇਖ ਕੇ ਕਿਸੇ ਨੂੰ ਵੀ ਹੈਰਾਨੀ ਹੋਵੇਗੀ। ਇਹ ਪਿੰਡ ਕਿਸੇ ਕੰਢੀ ਵਾਲੇ ਖੇਤਰ ਜਾਂ ਦਰਿਆ ਦੇ ਕਿਨਾਰੇ ਵਸੇ ਹੋਏ ਪਿੰਡ ਵਰਗੇ ਲੱਗਦੇ ਹਨ, ਜਿੱਥੇ ਕੁਦਰਤੀ ਆਫਤਾਂ ਦਾ ਅਸਰ ਵੱਡਾ ਹੁੰਦਾ ਹੈ। ਕੁਝ […]
Khushi
By : Updated On: 20 Aug 2025 09:28:AM
ਮੋਹਾਲੀ ਦੇ ਨਿਊ ਚੰਡੀਗੜ੍ਹ ਵਿੱਚ ਬਾਰਿਸ਼ਾਂ ਕਾਰਨ ਪਾਣੀ ਪੈਣ ਨਾਲ ਹਾਲਾਤ ਖ਼ਰਾਬ, ਲੋਕਾਂ ਦੀ ਜ਼ਿੰਦਗੀ ਬੇਹਾਲ

ਮੋਹਾਲੀ, 20 ਅਗਸਤ 2025: ਮੋਹਾਲੀ ਦੇ ਨਿਊ ਚੰਡੀਗੜ੍ਹ ਏਰੀਏ ਨੂੰ ਆਧੁਨਿਕ ਸ਼ਹਿਰ ਦਾ ਦਰਜਾ ਮਿਲਿਆ ਹੈ, ਪਰ ਇੱਥੇ ਦੇ ਨੇੜਲੇ ਪਿੰਡਾਂ ਦੇ ਹਾਲਾਤ ਦੇਖ ਕੇ ਕਿਸੇ ਨੂੰ ਵੀ ਹੈਰਾਨੀ ਹੋਵੇਗੀ। ਇਹ ਪਿੰਡ ਕਿਸੇ ਕੰਢੀ ਵਾਲੇ ਖੇਤਰ ਜਾਂ ਦਰਿਆ ਦੇ ਕਿਨਾਰੇ ਵਸੇ ਹੋਏ ਪਿੰਡ ਵਰਗੇ ਲੱਗਦੇ ਹਨ, ਜਿੱਥੇ ਕੁਦਰਤੀ ਆਫਤਾਂ ਦਾ ਅਸਰ ਵੱਡਾ ਹੁੰਦਾ ਹੈ।

ਕੁਝ ਦਿਨ ਪਹਿਲਾਂ ਹੀ ਜੈਂਤੀ ਮਾਜਰੀ ਦੇ ਪਿੰਡਾਂ ਵਿੱਚ ਤੇਜ਼ ਬਾਰਿਸ਼ ਕਾਰਨ ਨਦੀ ਦਾ ਪਾਣੀ ਵੱਧਣ ਨਾਲ ਸੰਪਰਕ ਟੁੱਟ ਗਿਆ ਸੀ। ਪ੍ਰਸ਼ਾਸਨ ਵੱਲੋਂ ਅਗਲੇ ਦਿਨ ਮਾਮਲਾ ਸਧਾਰਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅਸਲ ਹਾਲਾਤ ਵੱਖਰੇ ਨੇ।

ਨਿਊ ਚੰਡੀਗੜ੍ਹ ਦੇ ਨੇੜੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਤੋਂ ਆ ਰਹੀ ਬਾਰਿਸ਼ ਕਾਰਨ ਕਈ ਦਿਨਾਂ ਤੋਂ ਪਾਣੀ ਵੱਧਦਾ ਜਾ ਰਿਹਾ ਹੈ। ਇਸ ਕਾਰਨ ਇੱਥੋਂ ਦੇ ਰਹਿਣ ਵਾਲੇ ਲੋਕ ਬੇਹਾਲ ਹੋ ਚੁੱਕੇ ਹਨ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਮੁਸ਼ਕਿਲਾਂ ਤੇ ਧਿਆਨ ਨਹੀਂ ਦੇ ਰਿਹਾ।

ਤਸਵੀਰਾਂ ਵਿੱਚ ਦਿੱਖ ਰਿਹਾ ਹੈ ਕਿ ਲੋਕ ਟਰੈਕਟਰਾਂ ‘ਤੇ ਤੂੜੀ ਦੇ ਕੁੱਪ ਵਾਂਗ ਭਰੇ ਸਮਾਨ ਲੈ ਕੇ ਆਪਣੀ ਜਾਨ ਬਚਾਉਣ ਦੀ ਜ਼ਿੰਦੇਗੀ ਨਾਲ ਲੜ ਰਹੇ ਹਨ। ਕੋਈ ਵੀ ਅਧਿਕਾਰੀ ਮੌਕੇ ‘ਤੇ ਮੌਜੂਦ ਨਹੀਂ ਹੈ।

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤਿੰਨ-ਚਾਰ ਲੋਕ ਵਗਦੀ ਨਦੀ ਵਿੱਚ ਡੁੱਬਣ ਵਾਲੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਚਾਇਆ ਹੈ।

Read Latest News and Breaking News at Daily Post TV, Browse for more News

Ad
Ad