ਨਜ਼ਰ ਕਮਜ਼ੋਰ ਹੋਣ ਦੇ ਕੀ ਹੁੰਦੇ ਹਨ ਲੱਛਣ, ਜਾਣੋ ਕੀ ਹੈ ਡਾਕਟਰ ਦੀ ਸਲਾਹ
Weak Eyesight: ਅੱਜ ਦੇ ਸਮੇਂ ‘ਚ ਆਮ ਤੌਰ ਤੇ ਲਗਭਗ ਹਰ ਵਿਅਕਤੀ ਐਂਨਕ ‘ਚ ਦਿਖਾਈ ਦਿੰਦਾ ਹੈ। ਨਜ਼ਰ ਕੰਮਜ਼ੋਰ ਦੀ ਸਮੱਸਿਆ ਕਿਸੇ ਨੂੰ ਵੀ ਕਿਸੇ ਵੀ ਉਮਰ ‘ਚ ਹੋ ਸਕਦੀ ਹੈ। ਹਾਲਾਂਕਿ, ਆਪਣੀਆਂ ਅੱਖਾਂ ਪ੍ਰਤੀ ਲਾਪ੍ਰਵਾਹ ਲੋਕਾਂ ‘ਚ ਇਹ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੋ ਲੋਕ ਸਕ੍ਰੀਨ ‘ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਨ੍ਹਾਂ ਨੂੰ ਇਹ ਸਮੱਸਿਆ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਨਜ਼ਰ ਕਮਜ਼ੋਰ ਹੋਣ ਦਾ ਮਤਲਬ ਹੈ ਅੱਖਾਂ ਦੀ ਦੇਖਣ ਦੀ ਸਮਰੱਥਾ ਘੱਟ ਹੋਣਾ। ਜਦ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੁੰਦੀ ਹੈ ਤਾਂ ਕੁਝ ਲੱਛਣ ਸਾਹਮਣੇ ਆਉਂਦੇ ਹਨ ਜਿਹਨਾਂ ਨੂੰ ਆਮ ਤੌਰ ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਜਦੋਂ ਸਮੱਸਿਆ ਵੱਧਦੀ ਹੈ, ਤਾਂ ਪਰੇਸ਼ਾਨ ਹੋ ਕੇ ਅਸੀਂ ਇਸਦੀ ਜਾਂਚ ਅਤੇ ਇਲਾਜ ਵੱਲ ਵਧਦੇ ਹਾਂ। ਜੇਕਰ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਕੇ ਇਲਾਜ ਕੀਤਾ ਜਾਵੇ, ਤਾਂ ਸਮੱਸਿਆ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ।
ਮਾਹਰ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸਕ੍ਰੀਨ ਟਾਈਮ, ਅੱਖਾਂ ਪ੍ਰਤੀ ਲਾਪਰਵਾਹੀ ਅਤੇ ਇਨਫੈਕਸ਼ਨ, ਰੌਸ਼ਨੀ ਕਮਜ਼ੋਰ ਹੋਣ ਦੇ ਕੁਝ ਆਮ ਕਾਰਨ ਹੁੰਦੇ ਹਨ। ਜਿਹੜੇ ਲੋਕ ਲੈਪਟਾਪ ਜਾਂ ਕੰਪਿਊਟਰ ‘ਤੇ ਜ਼ਿਆਦਾ ਕੰਮ ਕਰਦੇ ਹਨ ਜਾਂ ਲੰਬੇ ਸਮੇਂ ਤੱਕ ਮੋਬਾਈਲ ਦੇਖਦੇ ਹਨ, ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਐਨਕਾਂ ਵੀ ਨਜ਼ਰ ਨੂੰ ਦਰੂਸਤ ਬਣਾਉਣ ਵਿੱਚ ਬਹੁਤ ਮਦਦਗਾਰ ਹੁੰਦੀਆਂ ਹਨ। ਹਾਲਾਂਕਿ, ਜੇਕਰ ਸਮੇਂ ਸਿਰ ਕੁਝ ਉਪਾਅ ਕੀਤੇ ਜਾਣ, ਤਾਂ ਐਨਕਾਂ ਲਗਉਣ ਤੋਂ ਬਚਿਆ ਵੀ ਜਾ ਸਕਦਾ ਹੈ।
ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਦੇ ਸ਼ੁਰੂਆਤੀ ਲੱਛਣ ਕੀ ਹਨ?
ਅੱਖਾਂ ਦੇ ਮਾਹਰ ਮੁਤਾਬਿਕ ਰੌਸ਼ਨੀ ਕਮਜ਼ੋਰ ਦੇ ਤਿੰਨ ਮੁੱਖ ਲੱਛਣ ਸਾਹਮਣੇ ਆਉਂਦੇ ਹਨ। ਇਨ੍ਹਾਂ ਵਿੱਚ ਧੁੰਦਲੀ ਨਜ਼ਰ, ਯਾਨੀਕੇ ਜਦੋਂ ਨਜ਼ਰ ਧੁੰਦਲੀ ਹੁੰਦੀ ਹੈ, ਤਾਂ ਅੱਖਾਂ ਨੂੰ ਧਿਆਨ ਲਗਉਣ ਵਿੱਚ ਮੁਸ਼ਕਿਲ ਆਉਂਦੀ ਹੈ। ਇਹ ਸਥਿਤੀ ਵੱਧ ਵੀ ਸਕਦੀ ਹੈ ਜਾਂ ਕਿਸੇ ਹੋਰ ਗੰਭੀਰ ਸਮੱਸਿਆ ਦਾ ਸੰਕੇਤ ਦੇ ਸਕਦੀ ਹੈ। ਅੱਖਾਂ ਵਿੱਚ ਦਰਦ ਅਤੇ ਥਕਾਵੱਟ। ਇਹ ਲੰਬੇ ਸਮੇਂ ਤੱਕ ਪੜ੍ਹਨ ਜਾਂ ਕੰਪਿਊਟਰ ‘ਤੇ ਕੰਮ ਕਰਨ ਤੋਂ ਬਾਅਦ ਹੁੰਦਾ ਹੈ। ਇਸ ਤੋਂ ਇਲਾਵਾ, ਸਿਰ ਦਰਦ ਵੀ ਕਮਜ਼ੋਰ ਨਜ਼ਰ ਦਾ ਲੱਛਣ ਹੈ।
ਡਾਕਟਰ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਹ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਡਾਕਟਰ ਨਾਲ ਸਲਾਹ ਕਰਨਾ ਜ਼ਰੂਰੀ ਹੈ। ਡਾਕਟਰ ਤੁਹਾਡੀਆਂ ਅੱਖਾਂ ਦੀ ਜਾਂਚ ਕਰੇਗਾ ਅਤੇ ਸਹੀ ਸਲਾਹ ਦੇਵੇਗਾ। ਬਹੁਤ ਸਾਰੇ ਮਾਮਲਿਆਂ ਵਿੱਚ ਇਸ ਨੁਕਸ ਨੂੰ ਦਵਾਈਆਂ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ ਪਰ ਕਈ ਵਾਰ ਐਨਕਾਂ ਦੀ ਲੋੜ ਪੈਂਦੀ ਹੈ। ਲੋਕ ਕੁਝ ਘਰੇਲੂ ਉਪਚਾਰ ਵੀ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਸਥਿਤੀ ਵਿੱਚ, ਜਲਦ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।