WhatsApp ਯੂਜ਼ਰਸ ਜ਼ਰਾ ਧਿਆਨ ਦਿਓ! 1 ਜਨਵਰੀ ਤੋਂ ਇਨ੍ਹਾਂ ਸਮਾਰਟਫੋਨਜ਼ ‘ਤੇ ਨਹੀਂ ਚੱਲੇਗੀ ਐਪ

WhatsApp to Stop Working: ਫੇਮਸ ਮੈਸੇਜਿੰਗ ਐਪ WhatsApp ਦਾ ਸਪੋਰਟ 1 ਜਨਵਰੀ 2025 ਤੋਂ ਕਈ ਸਮਾਰਟਫੋਨਜ਼ ਲਈ ਬੰਦ ਹੋਣ ਜਾ ਰਿਹਾ ਹੈ। ਵ੍ਹੱਟਸਐਪ ਦੀ ਪੇਰੈਂਟ ਕੰਪਨੀ ਮੇਟਾ ਨੇ ਕਿਹਾ ਹੈ ਕਿ ਨਵੇਂ ਸਾਲ ਤੋਂ ਵ੍ਹੱਟਸਐਪ ਉਨ੍ਹਾਂ ਐਂਡਰਾਇਡ ਡਿਵਾਈਸਾਂ ‘ਤੇ ਕੰਮ ਨਹੀਂ ਕਰੇਗਾ ਜੋ KitKat OS ਜਾਂ ਪੁਰਾਣੇ ਵਰਜ਼ਨ ‘ਤੇ ਚੱਲਦੇ ਹਨ। ਦੱਸ ਦਈਏ ਕਿ ਵ੍ਹੱਟਸਐਪ […]
ਮਨਵੀਰ ਰੰਧਾਵਾ
By : Published: 23 Dec 2024 18:45:PM
WhatsApp ਯੂਜ਼ਰਸ ਜ਼ਰਾ ਧਿਆਨ ਦਿਓ! 1 ਜਨਵਰੀ ਤੋਂ ਇਨ੍ਹਾਂ ਸਮਾਰਟਫੋਨਜ਼ ‘ਤੇ ਨਹੀਂ ਚੱਲੇਗੀ ਐਪ

WhatsApp to Stop Working: ਫੇਮਸ ਮੈਸੇਜਿੰਗ ਐਪ WhatsApp ਦਾ ਸਪੋਰਟ 1 ਜਨਵਰੀ 2025 ਤੋਂ ਕਈ ਸਮਾਰਟਫੋਨਜ਼ ਲਈ ਬੰਦ ਹੋਣ ਜਾ ਰਿਹਾ ਹੈ। ਵ੍ਹੱਟਸਐਪ ਦੀ ਪੇਰੈਂਟ ਕੰਪਨੀ ਮੇਟਾ ਨੇ ਕਿਹਾ ਹੈ ਕਿ ਨਵੇਂ ਸਾਲ ਤੋਂ ਵ੍ਹੱਟਸਐਪ ਉਨ੍ਹਾਂ ਐਂਡਰਾਇਡ ਡਿਵਾਈਸਾਂ ‘ਤੇ ਕੰਮ ਨਹੀਂ ਕਰੇਗਾ ਜੋ KitKat OS ਜਾਂ ਪੁਰਾਣੇ ਵਰਜ਼ਨ ‘ਤੇ ਚੱਲਦੇ ਹਨ।

ਦੱਸ ਦਈਏ ਕਿ ਵ੍ਹੱਟਸਐਪ ਹਰ ਸਾਲ ਅਜਿਹੇ ਕਦਮ ਚੁੱਕਦਾ ਹੈ ਤਾਂ ਜੋ ਐਪ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਨਵੀਆਂ ਤਕਨੀਕਾਂ ਨਾਲ ਬਿਹਤਰ ਕੰਮ ਕਰਦੀ ਰਹੇ। ਇੱਥੇ ਧਿਆਨ ਦੇਣ ਯੋਗ ਹੈ ਕਿ ਐਂਡ੍ਰਾਇਡ ਕਿਟਕੈਟ ਨੂੰ ਸਾਲ 2013 ‘ਚ ਲਾਂਚ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਬਹੁਤ ਪੁਰਾਣੇ ਸਮਾਰਟਫੋਨਜ਼ ‘ਚ WhatsApp ਸਪੋਰਟ ਬੰਦ ਹੋਣ ਜਾ ਰਿਹਾ ਹੈ। ਆਮ ਡਿਵਾਈਸਾਂ ਵਿੱਚ ਇਹ ਪਹਿਲਾਂ ਵਾਂਗ ਕੰਮ ਕਰਨਾ ਜਾਰੀ ਰੱਖੇਗਾ।

ਇਨ੍ਹਾਂ ਫੋਨਾਂ ‘ਚ ਵ੍ਹੱਟਸਐਪ ਨਹੀਂ ਕਰੇਗਾ ਕੰਮ

Samsung : Galaxy Note 2, Galaxy S3, Galaxy S4 Mini, Galaxy Ace 3
LG : LG Optimus G, Nexus 4, G2 Mini, L90
Motorola : Moto G (1st Gen), Razr HD, Moto E 2014
HTC : One X, One X+, Desire 500, Desire 601
Sony : Xperia Z, Xperia SP, Xperia T, Xperia V

Read Latest News and Breaking News at Daily Post TV, Browse for more News

Ad
Ad