Who is Ish Sodhi? ਭਾਰਤ ਵਿੱਚ ਜਨਮੇ ਨਿਊਜ਼ੀਲੈਂਡ ਦੇ ਲੈੱਗ ਸਪਿਨਰ ਦੀ ਭਾਵੁਕ ਵੀਡੀਓ ਵਾਇਰਲ
Viral Video: ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਦੌਰਾਨ ਇੱਕ ਦਿਲਚਸਪ ਮੰਜ਼ਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਰਾਸ਼ਟਰੀ ਗੀਤ ਵੱਜ ਰਹੇ ਸਨ। ਇਸ ਦੌਰਾਨ ਨਿਊਜ਼ੀਲੈਂਡ ਟੀਮ ਦਾ ਖਿਡਾਰੀ ਈਸ਼ ਸੋਢੀ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਇਹ ਮੌਕਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਫਾਈਨਲ ਮੈਚ ਦੌਰਾਨ 8 ਮਾਰਚ 2026 ਨੂੰ ਆਇਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਨਿਊਜ਼ੀਲੈਂਡ ਦਾ ਰਾਸ਼ਟਰੀ ਗੀਤ ਵੱਜ ਰਿਹਾ ਸੀ ਤਾਂ ਈਸ਼ ਸੋਢੀ ਕਾਫੀ ਭਾਵੁਕ ਨਜ਼ਰ ਆਏ। ਕਈ ਯੂਜ਼ਰ ਇਸ ਨੂੰ ਉਸ ਦੀਆਂ ਜੜ੍ਹਾਂ ਅਤੇ ਬਚਪਨ ਦੀਆਂ ਯਾਦਾਂ ਨਾਲ ਜੋੜ ਰਹੇ ਹਨ, ਕਿਉਂਕਿ ਉਸਦਾ ਜਨਮ ਭਾਰਤ ਵਿੱਚ ਹੋਇਆ ਸੀ।
ਵਾਈਰਲ ਵੀਡੀਓ ਵੇਖੋ…
ਕੌਣ ਹੈ ਈਸ਼ ਸੋਢੀ?
ਈਸ਼ ਸੋਢੀ ਦਾ ਪੂਰਾ ਨਾਮ ਇੰਦਰਬੀਰ ਸਿੰਘ “ਈਸ਼” ਸੋਢੀ ਹੈ। ਉਸਦਾ ਜਨਮ 31 ਅਕਤੂਬਰ, 1992 ਨੂੰ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਜਦੋਂ ਉਹ ਸਿਰਫ਼ ਚਾਰ ਸਾਲ ਦਾ ਸੀ, ਤਾਂ ਉਸਦਾ ਪਰਿਵਾਰ ਨਿਊਜ਼ੀਲੈਂਡ ਚਲਾ ਗਿਆ। ਉਹ ਆਕਲੈਂਡ ਦੇ ਨੇੜੇ ਇੱਕ ਖੇਤਰ ਪਾਪਾਟੋਏਟੋਏ ਵਿੱਚ ਵਸ ਗਏ। ਨਿਊਜ਼ੀਲੈਂਡ ਵਿੱਚ, ਉਸਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਸਖ਼ਤ ਮਿਹਨਤ ਕਰਕੇ ਰਾਸ਼ਟਰੀ ਟੀਮ ਵਿੱਚ ਜਗ੍ਹਾ ਬਣਾਈ। ਈਸ਼ ਸੋਢੀ ਇੱਕ ਸੱਜੇ ਹੱਥ ਦਾ ਲੈੱਗ-ਸਪਿਨ ਗੇਂਦਬਾਜ਼ ਅਤੇ ਇੱਕ ਮਜ਼ਬੂਤ ਬੱਲੇਬਾਜ਼ ਹੈ। ਉਹ ਨਿਊਜ਼ੀਲੈਂਡ ਟੀਮ ਲਈ ਤਿੰਨੋਂ ਫਾਰਮੈਟਾਂ (ਟੈਸਟ, ਵਨਡੇ ਅਤੇ ਟੀ20) ਵਿੱਚ ਖੇਡਿਆ ਹੈ, ਪਰ ਸੀਮਤ ਓਵਰਾਂ ਦੀ ਕ੍ਰਿਕਟ (ਵਨਡੇ ਅਤੇ ਟੀ20) ਵਿੱਚ ਇੱਕ ਖਾਸ ਮਹੱਤਵਪੂਰਨ ਖਿਡਾਰੀ ਰਿਹਾ ਹੈ।
ਟੀ-20 ਅੰਤਰਰਾਸ਼ਟਰੀ ਡੈਬਿਊ
ਉਸਨੇ 2013 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ ਬੰਗਲਾਦੇਸ਼ ਦੌਰੇ ਦੌਰਾਨ ਬੰਗਲਾਦੇਸ਼ ਵਿਰੁੱਧ ਆਪਣਾ ਪਹਿਲਾ ਟੈਸਟ ਮੈਚ ਖੇਡਿਆ। ਫਿਰ ਉਸਨੇ ਜੁਲਾਈ 2014 ਵਿੱਚ ਵੈਸਟਇੰਡੀਜ਼ ਵਿਰੁੱਧ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਅਤੇ 2 ਅਗਸਤ, 2015 ਨੂੰ ਜ਼ਿੰਬਾਬਵੇ ਵਿਰੁੱਧ ਆਪਣਾ ਪਹਿਲਾ ਵਨਡੇ ਮੈਚ ਖੇਡਿਆ। ਜਨਵਰੀ 2018 ਵਿੱਚ, ਉਸਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਕਾਰਨ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਲਈ ਆਈਸੀਸੀ ਰੈਂਕਿੰਗ ਵਿੱਚ ਨੰਬਰ ਇੱਕ ਸਥਾਨ ਪ੍ਰਾਪਤ ਕੀਤਾ। ਉਹ ਆਪਣੀ ਗੂਗਲੀ, ਲੈੱਗ ਬ੍ਰੇਕ ਅਤੇ ਭਿੰਨਤਾਵਾਂ ਲਈ ਮਸ਼ਹੂਰ ਹੈ। ਈਸ਼ ਸੋਢੀ ਦਾ ਵਿਆਹ ਐਂਜਲੀਨਾ ਵੈਨ ਰੂਸਮਲੇਨ ਨਾਲ ਹੋਇਆ ਹੈ। ਇਸ ਜੋੜੇ ਦੀ ਇੱਕ ਧੀ ਹੈ।