Next Chief Minister of Delhi – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹੁਣ ਨਵੇਂ ਮੁੱਖ ਮੰਤਰੀ ਦੇ ਨਾਮ ‘ਤੇ ਚਰਚਾ ਤੇਜ਼ ਹੋ ਗਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਕਿਸੇ ਨੂੰ ਵੀ ਆਪਣਾ ਮੁੱਖ ਚਿਹਰਾ ਐਲਾਨਿਆ ਨਹੀਂ ਸੀ।
ਸੰਭਾਵਿਤ ਉਮੀਦਵਾਰਾਂ ਵਿੱਚ, ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਦੇ ਨਾਲ ਸਤੀਸ਼ ਉਪਾਧਿਆਯ, ਵਿਜੇਂਦਰ ਗੁਪਤਾ, ਰੇਖਾ ਗੁਪਤਾ ਅਤੇ ਆਸ਼ੀਸ਼ ਸੂਦ ਦੇ ਨਾਮਾਂ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਅਗਲੇ 10 ਦਿਨਾਂ ਵਿੱਚ ਹੋਵੇਗੀ ਨਵੇਂ ਮੁੱਖਮੰਤਰੀ ਦੇ ਨਾਮ ਦੀ ਘੋਸ਼ਣਾ
ਵਿਧਾਨ ਸਭਾ ਦੇ ਚੋਣ ਪ੍ਰਭਾਰੀ ਬੈਜੇਅੰਤ ਜੈ ਪਾਂਡਾ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਵਿੱਚ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ, ਕਈ ਨੇਤਾਵਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਇਸ ਤੋਂ ਪਹਿਲਾਂ ਵੀ ਲਿਆ ਜਾ ਸਕਦਾ ਹੈ। ਮੁੱਖ ਮੰਤਰੀ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਕਿਸੇ ਹੋਰ ਨੇਤਾ ਨੂੰ ਮਿਲ ਸਕਦਾ ਹੈ।
ਪਾਰਟੀ ਪੂਰਵਾਂਚਲੀਆ ਤੇ ਲਗਾ ਸਕਦੀ ਹੈ ਦਾਅ
ਇਸ ਸਾਲ ਬਿਹਾਰ ਵਿੱਚ ਵਿਧਾਨ ਸਭਾ ਚੋਣ ਹੋਣ ਜਾ ਰਹੀਆਂ ਹਨ। ਚੋਣ ਪ੍ਰਚਾਰ ਦੌਰਾਨ ਪੂਰਵਾਂਚਲੀਆਂ ਨੂੰ ਲੈ ਕੇ ਕਾਫੀ ਰਾਜਨੀਤੀ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾ ਸਿਰਫ਼ ਚੋਣ ਪ੍ਰਚਾਰ ਦੌਰਾਨ, ਬਲਕਿ ਚੋਣਾਂ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਵੀ ਪੂਰਵਾਂਚਲੀਆਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਪੂਰਵਾਂਚਲੀ ਨੇਤਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਦੱਸ ਦੇਈਏ ਕਿ 70 ਮੈਂਬਰੀ ਵਿਧਾਨ ਸਭਾ ਵਿੱਚ 10 ਪ੍ਰਤੀਸ਼ਤ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲਦੀ ਹੈ, ਜਿਸ ਵਿੱਚ ਮੁੱਖ ਮੰਤਰੀ ਸਮੇਤ ਕੁੱਲ ਸੱਤ ਮੰਤਰੀ ਸ਼ਾਮਲ ਹੁੰਦੇ ਹਨ।
READ ALSO ;- ਗੌਤਮ ਅਡਾਨੀ ਨੇ ਬੇਟੇ ਦੇ ਵਿਆਹ ‘ਤੇ 10,000 ਕਰੋੜ ਰੁਪਏ ਇਨ੍ਹਾਂ ਕੰਮਾਂ ‘ਤੇ ਖਰਚਣ ਲਈ ਕੀਤੇ ਦਾਨ, ਸੁਣ ਹੋ ਜਾਓਗੇ ਮੁਰੀਦ