ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣ ਲਈ ‘AAP’ ਨੂੰ ਕਿਉਂ ਹੋਣਾ ਪਿਆ ਮਜ਼ਬੂਰ! ਪ੍ਰੈੱਸ ਕਾਨਫਰੰਸ ਦੌਰਾਨ CM ਮਾਨ ਨੇ ਦੱਸੀ ਅਸਲ ਵਜ੍ਹਾ…

Bhagwant Mann statement; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੇ ਰਾਘਵ ਚੱਢਾ ਵਿਚਕਾਰ ਤਕਰਾਰ ਦੀਆਂ ਚਰਚਾਵਾਂ ‘ਤੇ ਮੁਹਰ ਲਗਾ ਦਿੱਤੀ ਹੈ। ਉਨ੍ਹਾਂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਾਘਵ ਚੱਢਾ ਪਾਰਟੀ ਲਾਈਨ ਤੋਂ ਵੱਖ, ਕਿਸੇ ਹੋਰ ਸਟੇਸ਼ਨ ਤੋਂ ਬੋਲ ਰਹੇ ਹਨ। ਬੀਤੇ ਦਿਨ ਆਮ ਆਦਮੀ ਪਾਰਟੀ (ਆਪ) ਨੇ ਰਾਘਵ […]
Jaspreet Singh
By : Updated On: 03 Apr 2026 14:03:PM
ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣ ਲਈ ‘AAP’ ਨੂੰ ਕਿਉਂ ਹੋਣਾ ਪਿਆ ਮਜ਼ਬੂਰ! ਪ੍ਰੈੱਸ ਕਾਨਫਰੰਸ ਦੌਰਾਨ CM ਮਾਨ ਨੇ ਦੱਸੀ ਅਸਲ ਵਜ੍ਹਾ…

Bhagwant Mann statement; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੇ ਰਾਘਵ ਚੱਢਾ ਵਿਚਕਾਰ ਤਕਰਾਰ ਦੀਆਂ ਚਰਚਾਵਾਂ ‘ਤੇ ਮੁਹਰ ਲਗਾ ਦਿੱਤੀ ਹੈ। ਉਨ੍ਹਾਂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਾਘਵ ਚੱਢਾ ਪਾਰਟੀ ਲਾਈਨ ਤੋਂ ਵੱਖ, ਕਿਸੇ ਹੋਰ ਸਟੇਸ਼ਨ ਤੋਂ ਬੋਲ ਰਹੇ ਹਨ।

ਬੀਤੇ ਦਿਨ ਆਮ ਆਦਮੀ ਪਾਰਟੀ (ਆਪ) ਨੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਰਾਹੀਂ ਦਿੱਤੀ। ਇਸ ਤੋਂ ਇਲਾਵਾ, ਆਪ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਰਾਘਵ ਚੱਢਾ ਨੂੰ ਸੰਸਦ ‘ਚ ਬੋਲਣ ਲਈ ਸਮਾਂ ਨਾ ਦਿੱਤਾ ਜਾਵੇ। ਇਸ ਮੁੱਦੇ ਤੋਂ ਬਾਅਦ ਪਾਰਟੀ ਤੇ ਰਾਘਵ ਚੱਢਾ ਦੇ ਵਿਚਕਾਰ ਤਕਰਾਰ ਦੀਆਂ ਚਰਚਾਵਾਂ ਤੇਜ਼ ਹੋ ਗਈਆਂ। ਹਾਲਾਂਕਿ, ਇਨ੍ਹਾਂ ਚਰਚਾਵਾਂ ‘ਤੇ ਪਹਿਲਾਂ ਤਾਂ ਰਾਘਵ ਚੱਢਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਰ ਲਗਾ ਦਿੱਤੀ ਹੈ। ਸੀਐਮ ਮਾਨ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਾਘਵ ਚੱਢਾ ਪਾਰਟੀ ਲਾਈਨ ਤੋਂ ਵੱਖ, ਕਿਸੇ ਹੋਰ ਸਟੇਸ਼ਨ ਤੋਂ ਬੋਲ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਪਾਰਟੀ ਦੇ ਮੁੱਦਿਆਂ ਤੋਂ ਹੱਟ ਕੇ ਹੋਰ ਮੁੱਦਿਆਂ ਤੇ ਬੋਲਦਾ ਤਾਂ ਤੁਹਾਨੂੰ ਲੱਗੇਗਾ ਨਹੀਂ ਕਿ ਉਹ ਹੋਰ ਸਟੇਸ਼ਨ ਤੋਂ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਮੁੱਦੇ ਵੋਟ ਕੱਟਣ ਦਾ ਮੁੱਦਾ, ਗੁਜਰਾਤ ‘ਚ ਪਾਰਟੀ ਵਰਕਰਾਂ ‘ਤੇ ਪਰਚਿਆਂ ਦਾ ਮੁੱਦਾ, ਪੰਜਾਬ ‘ਚ ਧਰਮ ਤੇ ਜਾਤੀ ਦੀ ਲੜ੍ਹਾਈ ਦਾ ਮੁਦਾ ਤੇ ਐਮਐਸਪੀ ਆਦਿ ਵਰਗੇ ਮੁੱਦੇ ਹਨ। ਜਦਕਿ ਰਾਘਵ ਚੱਢਾ ਇਨ੍ਹਾਂ ਮੁੱਦਿਆਂ ‘ਤੇ ਬੋਲਣ ਦੀ ਬਜਾਏ ਹੋਰ ਮੁੱਦੇ ਚੁੱਕ ਰਹੇ ਹਨ। ਜੇਕਰ ਕੋਈ ਸਮੋਸਿਆਂ ਦਾ ਰੇਟ ਤੇ ਪੀਜੇ ਦੀ ਡਿਲੀਵਰੀ ਦੇ ਮਿੰਟਾਂ ਦੇ ਮੁੱਦੇ ਚੁੱਕੇਗਾ ਤਾਂ ਤੁਹਾਨੂੰ ਸ਼ੱਕ ਨਹੀਂ ਹੋਵੇਗਾ ਕਿ ਉਹ ਹੋਰ ਸਟੇਸ਼ਨ ਤੋਂ ਬੋਲ ਰਿਹਾ ਹੈ।

ਆਮ ਆਦਮੀ ਪਾਰਟੀ ਤੇ ਰਾਘਵ ਚੱਢਾ

ਪਾਰਟੀ ਦੇ ਇਸ ਸਮੇਂ ਰਾਜ ਸਭਾ ਚ 10 ਮੈਂਬਰ ਹਨ- ਸੱਤ ਪੰਜਾਬ ਤੇ ਤਿੰਨ ਦਿੱਲੀ ਤੋਂ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 2012 ਚ ਦਿੱਲੀ ਲੋਕਪਾਲ ਬਿੱਲ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਕੰਮ ਕਰਦੇ ਹੋਏ ਆਪਣਾ ਕਰੀਅਰ ਸ਼ੁਰੂ ਕੀਤਾ। ਪਾਰਟੀ ਦੇ ਅੰਦਰ ਉਨ੍ਹਾਂ ਦਾ ਕੱਦ ਤੇਜ਼ੀ ਨਾਲ ਵਧਿਆ, ਉਹ ਰਾਸ਼ਟਰੀ ਬੁਲਾਰੇ ਬਣੇ। ਉਨ੍ਹਾਂ ਨੇ 2019 ਦੀ ਲੋਕ ਸਭਾ ਚੋਣ ਦੱਖਣੀ ਦਿੱਲੀ ਤੋਂ ਲੜੀ ਪਰ ਰਮੇਸ਼ ਬਿਧੂਰੀ ਤੋਂ ਹਾਰ ਗਏ। ਇਸ ਤੋਂ ਬਾਅਦ, 2020 ਚ, ਉਨ੍ਹਾਂ ਨੇ ਰਾਜੇਂਦਰ ਨਗਰ ਹਲਕੇ ਤੋਂ ਦਿੱਲੀ ਵਿਧਾਨ ਸਭਾ ਚੋਣ ਜਿੱਤੀ।

2022 ਵਿੱਚ, 33 ਸਾਲ ਦੀ ਉਮਰ ਚ, ਰਾਘਵ ਚੱਢਾ ਰਾਜ ਸਭਾ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਬਣੇ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਵਰਗੇ ਨੇਤਾਵਾਂ ਦੇ ਨਾਲ ਕੰਮ ਕਰਦੇ ਹੋਏ, ਉਨ੍ਹਾਂ ਨੇ ਆਪ ਦੇ ਸੰਸਦੀ ਤੇ ਸੰਗਠਨਾਤਮਕ ਮਾਮਲਿਆਂ ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2023 ਚ, ਆਪ ਨੇ ਉਨ੍ਹਾਂ ਨੂੰ ਸੰਜੇ ਸਿੰਘ ਦੀ ਥਾਂ ਰਾਜ ਸਭਾ ਚ ਆਪਣਾ ਨੇਤਾ ਨਿਯੁਕਤ ਕੀਤਾ।

Read Latest News and Breaking News at Daily Post TV, Browse for more News

Ad
Ad