ਵਿਦੇਸ਼ੀ ਧਰਤੀ ਤੋਂ ਫਿਰ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
Punjabi Youth Died in Australia: ਸਮਾਣਾ ਦੇ ਪਿੰਡ ਸਸੀ ਬ੍ਰਾਹਮਣਾਂ ਦੇ ਨੌਜਵਾਨ ਭੁਪਿੰਦਰ ਕੁਮਾਰ ਸ਼ਰਮਾ ਦੀ ਆਸਟਰੇਲੀਆ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ‘ਚ ਮਾਤਮ ਦਾ ਮਾਹੌਲ ਹੈ।
Punjabi Youth Died in Road Accident in Australia: ਪੰਜਾਬ ਦੇ ਨੌਜਵਾਨ ਰੁਜ਼ਗਾਰ ਚੰਗਾ ਨਾ ਮਿਲਣ ਕਰਕੇ ਵਿਦੇਸ਼ਾਂ ਦੀ ਉਡਾਨ ਭਰਦੇ ਹਨ ਪਰ ਕੁਝ ਹਾਲਾਤ ਘਰਾਂ ਦੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਮਜਬੂਰ ਹੋ ਕੇ ਪੰਜਾਬੀ ਨੌਜਵਾਨਾਂ ਨੂੰ ਮੰਦੀ ਚੋਂ ਨਿਕਲਣ ਲਈ ਵਿਦੇਸ਼ ਜਾਣਾ ਪੈ ਰਿਹਾ ਹੈ। ਇਸੇ ਤਰ੍ਹਾਂ ਸਮਾਣਾ ਦੇ ਪਿੰਡ ਸੱਸੀ ਬ੍ਰਾਹਮਣਾ ਦਾ ਨੌਜਵਾਨ ਜਿੱਥੇ ਹਰ ਸਾਲ ਘੱਗਰ ਦੀ ਹੜਾਂ ਦੀ ਮਾਰ ਦੇ ਕਰਕੇ ਫਸਲਾਂ ਦੀ ਤਬਾਹੀ ਹੁੰਦੀ ਹੈ ਇਸੀ ਗੱਲ ਤੋਂ ਭੁਪਿੰਦਰ ਕੁਮਾਰ ਸ਼ਰਮਾ ਨੂੰ ਉਨ੍ਹਾਂ ਦੇ ਪਿਓ ਧਰਮ ਚੰਦ ਸ਼ਰਮਾ ਰੇਸਾਨ ਨੇ ਬੱਚੇ ਨੂੰ ਪੜਾਇਆ।
ਭੁਪਿੰਦਰ ਕੁਮਾਰ ਸ਼ਰਮਾ 2008 ‘ਚ ਆਈਲੈਟਸ ਕਰਕੇ ਆਸਟਰੇਲੀਆ ਗਿਆ। ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਹਨੂੰ ਵਿਦੇਸ਼ ਭੇਜਿਆ। ਉੱਥੇ ਜਾ ਕੇ ਉਹ ਟਰਾਲੇ ਚਲਾਉਣ ਲੱਗਿਆ। ਹੁਣ ਉਸਕਾ ਕਾਰੋਬਾਰ ਸੈੱਟ ਹੋਇਆ ਸੀ ਪਿਤਾ ਦੇ ਨਾਲ ਗੱਲਬਾਤ ਕਰਦਾ ਸੀ। ਭੁਪਿੰਦਰ ਦਾ ਸੁਪਨਾ ਸੀ ਕਿ ਉਸ ਦੇ ਆਸਟ੍ਰੇਲਿਆ ‘ਚ ਆਪਣੇ ਟਰਾਲੇ ਹੋਣ ਅਤੇ ਉਸ ਨੇ ਆਪਣੀ ਪਿਓ ਲਈ ਪਿੰਡ ‘ਚ 50 ਕਿਲੇ ਜ਼ਮੀਨ ਲੈਣ ਦਾ ਵੀ ਸੁਨਹਿਰੀ ਸੁਪਨਾ ਦੇਖਿਆ ਸੀ।
ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਆਪਣੀ ਗੱਡੀ ‘ਤੇ ਟਰਾਲਾ ਦੇਖਣ ਜਾ ਰਿਹਾ ਸੀ। ਇਸੇ ਦੌਰਾਨ ਸੜਕ ਹਾਦਸੇ ‘ਚ ਵਾਪਸ ਆਉਂਦੇ ਹੋਏ ਉਸਦੀ ਮੌਤ ਹੋ ਗਈ। ਉਸਦੀ ਪਤਨੀ ਆਸਟਰੇਲੀਆ ਦੇ ਬ੍ਰਿਸਬਿਨ ਸ਼ਹਿਰ ਦੇ ਵਿੱਚ ਰਹਿੰਦੀ ਹੈ। ਜਿੱਥੇ ਭੁਪਿੰਦਰ ਕੁਮਾਰ ਸ਼ਰਮਾ ਵੀ ਨਾਲ ਹੀ ਰਹਿੰਦਾ ਸੀ। ਉਹਦੇ ਦੋ ਬੱਚੇ ਹਨ ਇੱਕ ਬੇਟਾ ਬਿਨੈਕ ਅਤੇ ਬੇਟੀ ਅਦਿਤੀ।
ਭੁਪਿੰਦਰ ਦੇ ਪਿਤਾ ਨੇ ਸਾਰੀ ਦਾਸਤਾਨ ਸਾਡੀ ਟੀਮ ਨੂੰ ਦੱਸੀ। ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਂ ਬਿਮਲਾ ਦੇਵੀ ਕਹਿੰਦੀ ਹੈ ਕਿ ਮੇਰਾ ਪੁੱਤ ਸਰਵਣਾ ਵਰਗਾ ਸੀ। ਮੈਂ ਉੱਥੇ ਵੀ ਉਹਦੇ ਕੋਲ ਗਈ, ਮੇਰਾ ਪੂਰਾ ਧਿਆਨ ਰੱਖਦਾ ਸੀ। ਮਾਂ ਦੇ ਅਰਮਾਨ ਵੀ ਇਸ ਹਾਦਸੇ ‘ਚ ਟੂਟ ਗਏ।
ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਤੋਂ ਮ੍ਰਿਤਕ ਦੇਹ ਜਲਦੀ ਪਿੰਡ ਲਿਆਉਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ 42 ਲੱਖ ਰੁਪਏ ਖਰਚਾ ਡੇਢ ਬੋਡੀ ਲਿਆਣ ਦਾ ਦੱਸਿਆ ਜਾ ਰਿਹਾ, ਸਾਡੇ ਕੋਲ ਇੰਨਾ ਪੈਸਾ ਨਹੀਂ ਹੈ। ਇਸ ਲਈ ਸਰਕਾਰ ਸਾਡੀ ਮਦਦ ਕਰੇ। ਸਾਡਾ ਇਲਾਕਾ ਹੜ੍ਹਾਂਂ ਦੀ ਮਾਰ ਕਰਕੇ ਤਬਾਹੀ ਦੇ ਮੰਜ਼ਰ ‘ਤੇ ਹੈੈ। ਇਸ ਕਰਕੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।