Sunam News: ਨੌਜਵਾਨ ਪਵਨਦੀਪ ਸਿੰਘ ਡੇਢ ਕੁ ਸਾਲ ਪਹਿਲਾਂ ਹੀ ਆਪਣੇ ਸੁਨਹਰੀ ਭਵਿੱਖ ਲਈ ਕੈਨੇਡਾ ਗਿਈ ਸੀ।
Punjabi Youth death in Canada: ਦੇਸ਼ ਦਾ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵਲ ਚਾਲੇ ਪਾ ਰਹੀ ਹੈ। ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਮੋਹ ਲਗਾਤਾਰ ਵਧਦਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਵਿਦੇਸ਼ੀ ਧਰਤੀ ਤੋਂ ਆਏ ਦਿਨ ਮੰਦਭਾਗੀ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ।
ਤਾਜ਼ਾ ਮਾਮਲਾ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ‘ਚ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਪਵਨਦੀਪ ਸਿੰਘ ਦੀ ਸਰੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਦੇ ਆਰਥਿਕ ਤੰਗੀ ਨਾਲ ਜੂਝ ਰਹੇ ਸਧਾਰਨ ਪਰਿਵਾਰ ਦਾ ਨੌਜਵਾਨ ਪਵਨਦੀਪ ਸਿੰਘ ਡੇਢ ਕੁ ਸਾਲ ਪਹਿਲਾਂ ਹੀ ਆਪਣੇ ਸੁਨਹਰੀ ਭਵਿੱਖ ਲਈ ਕੈਨੇਡਾ ਗਿਈ ਸੀ।
ਪਵਨ ਗਰੀਬ ਪਰਿਵਾਰ ਤੋਂ ਸੰਬੰਧਿਤ ਹੋਣ ਕਾਰਨ ਆਪਣੇ ਸਗੇ ਸਬੰਧੀਆਂ ਦੀ ਮਦਦ ਨਾਲ ਰੋਜ਼ੀ ਰੋਟੀ ਲਈ ਕੈਨੇਡਾ ਗਿਆ ਸੀ। ਜਿੱਥੋਂ ਹੁਣ ਖ਼ਬਰ ਮਿਲੀ ਕਿ ਸਰੀ ਵਿਚ ਰਹਿ ਰਹੇ ਪਵਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਪਵਨ ਆਪਣੇ ਪਿੱਛੇ ਇਸ ਦੁਨੀਆਂ ‘ਚ ਇੱਕ ਵਿਧਵਾ ਮਾਂ ਨੂੰ ਛੁੱਡ ਗਿਆ ਹੈ। ਨੌਜਵਾਨ ਪੁੱਤ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉੱਥੇ ਹੀ ਪਿੰਡ ਚੱਠੇ ਸੇਖਵਾਂ ‘ਚ ਸੋਗ ਦੀ ਲਹਿਰ ਦੌੜ ਗਈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਵੇਖ ਕੇ ਅੰਤਿਮ ਰਸਮਾਂ ਪੂਰੀਆਂ ਕਰ ਸਕੇ।