Journalism Of Hope
BREAKING NEWS
ਜੰਤਰ-ਮੰਤਰ ’ਤੇ CJP ਦਾ ਪ੍ਰਦਰਸ਼ਨ ਮੁੜ ਸ਼ੁਰੂ, ਸੁਰੱਖਿਆ ਸਖ਼ਤ; 70 ਲੋਕ ਹਿਰਾਸਤ ’ਚ, ਸੋਨਮ ਵਾਂਗਚੁਕ ਜਾਰੀ ਰੱਖਣਗੇ ਅਨਸ਼ਨ... Mallikarjun Kharge Birthday: 84 साल के हुए मल्लिकार्जुन खरगे; PM मोदी, ओम बिड़ला और राजनाथ सिंह समेत देश के दिग्गजों ने दी जन्मदिन की बधाई

ਅਜਨਾਲਾ ‘ਚ ਦਿਨ-ਦਿਹਾੜੇ ਖ਼ੌਫਨਾਕ ਲੁੱਟ, ਬਜ਼ੁਰਗ ਮਹਿਲਾ ਦਾ ਕੰਨ ਵੱਢ ਕੇ ਵਾਲੀ ਲੁੱਟ ਫਰਾਰ ਹੋਏ ਲੁਟੇਰੇ

Ajnala Loot News; ਅਜਨਾਲਾ ਵਿੱਚ ਲੁੱਟ-ਖੋਹ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਮਹਿਲਾ ਆਪਣੇ ਪੋਤੇ ਨੂੰ ਸਕੂਲ ਤੋਂ ਘਰ ਲੈ ਕੇ ਆ ਰਹੀ ਸੀ ਕਿ ਇਸ ਦੌਰਾਨ ਪਲਸਰ ਮੋਟਰਸਾਈਕਲਾਂ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ। ਲੁਟੇਰਿਆਂ ਨੇ ਮਹਿਲਾ ਨਾਲ ਧੱਕਾ-ਮੁੱਕੀ ਕਰਦੇ ਹੋਏ ਉਸ […]
Jaspreet Singh
By : Updated On: 20 Jul 2026 15:04:PM
ਅਜਨਾਲਾ ‘ਚ ਦਿਨ-ਦਿਹਾੜੇ ਖ਼ੌਫਨਾਕ ਲੁੱਟ, ਬਜ਼ੁਰਗ ਮਹਿਲਾ ਦਾ ਕੰਨ ਵੱਢ ਕੇ ਵਾਲੀ ਲੁੱਟ ਫਰਾਰ ਹੋਏ ਲੁਟੇਰੇ

Ajnala Loot News; ਅਜਨਾਲਾ ਵਿੱਚ ਲੁੱਟ-ਖੋਹ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਮਹਿਲਾ ਆਪਣੇ ਪੋਤੇ ਨੂੰ ਸਕੂਲ ਤੋਂ ਘਰ ਲੈ ਕੇ ਆ ਰਹੀ ਸੀ ਕਿ ਇਸ ਦੌਰਾਨ ਪਲਸਰ ਮੋਟਰਸਾਈਕਲਾਂ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ।

ਇਸ਼ਤਿਹਾਰ

ਲੁਟੇਰਿਆਂ ਨੇ ਮਹਿਲਾ ਨਾਲ ਧੱਕਾ-ਮੁੱਕੀ ਕਰਦੇ ਹੋਏ ਉਸ ਦਾ ਕੰਨ ਵੱਢ ਦਿੱਤਾ ਅਤੇ ਸੋਨੇ ਦੀ ਵਾਲੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਵਿੱਚ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਹੋਰ ਵੀ ਖਤਰਨਾਕ ਵਾਰਦਾਤਾਂ ਵਾਪਰ ਸਕਦੀਆਂ ਹਨ।

ਫਿਲਹਾਲ ਅਜਨਾਲਾ ਪੁਲਿਸ ਇਸ ਮਾਮਲੇ ‘ਚ ਬੋਲਣ ਤੋਂ ਬਚਦੀ ਪ੍ਰਤੀਤ ਹੋਈ ਤੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News