Journalism Of Hope
BREAKING NEWS
ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ.... NEET ਪੇਪਰ ਲੀਕ ਮਾਮਲਾ: NTA ਨੇ 47 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਦਰਜ ਹੋਵੇਗਾ ਕ੍ਰਿਮਿਨਲ ਕੇਸ....ਪੰਜਾਬ ਕਾਂਗਰਸ ‘ਚ ਫਿਰ ਕਲੇਸ਼! ਸਾਬਕਾ CM ਚੰਨੀ ਵੱਲੋਂ ਅਸਤੀਫ਼ੇ ਦੀ ਤਿਆਰੀ?...... NEET ਪੇਪਰ ਲੀਕ ਮਾਮਲੇ ‘ਤੇ ਕੇਂਦਰ ਦਾ ਵੱਡਾ ਫੈਸਲਾ, ਦੋਸ਼ੀਆਂ ਲਈ 10 ਸਾਲ ਦੀ ਸਜ਼ਾ ਤੇ 10 ਕਰੋੜ ਰੁਪਏ ਜੁਰਮਾਨਾ....

ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ, CJP ਪ੍ਰਦਰਸ਼ਨਕਾਰੀਆਂ ਨੇ ਮਨਾਇਆ ਜਸ਼ਨ

Dharmendra Pradhan Resignation; ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਕਾਕਰੋਚ ਜਨਤਾ ਪਾਰਟੀ (CJP) ਪਿਛਲੇ 36 ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੀ ਸੀ। ਅਸਤੀਫੇ ਤੋਂ ਬਾਅਦ ਜੰਤਰ-ਮੰਤਰ ‘ਤੇ CJP ਮੁਖੀ ਅਭਿਜੀਤ ਦੀਪਕੇ […]
Jaspreet Singh
By : Updated On: 25 Jul 2026 16:52:PM
ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ, CJP ਪ੍ਰਦਰਸ਼ਨਕਾਰੀਆਂ ਨੇ ਮਨਾਇਆ ਜਸ਼ਨ

Dharmendra Pradhan Resignation; ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਕਾਕਰੋਚ ਜਨਤਾ ਪਾਰਟੀ (CJP) ਪਿਛਲੇ 36 ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੀ ਸੀ।

ਇਸ਼ਤਿਹਾਰ

ਅਸਤੀਫੇ ਤੋਂ ਬਾਅਦ ਜੰਤਰ-ਮੰਤਰ ‘ਤੇ CJP ਮੁਖੀ ਅਭਿਜੀਤ ਦੀਪਕੇ ਨੇ ਕਿਹਾ, “ਉਹ ਕਹਿੰਦੇ ਸਨ ਕਿ ਇਸ ਸਰਕਾਰ ਵਿੱਚ ਅਸਤੀਫੇ ਨਹੀਂ ਹੁੰਦੇ, ਪਰ ਦੁਨੀਆ ਝੁਕਦੀ ਹੈ, ਝੁਕਾਉਣ ਵਾਲਾ ਚਾਹੀਦਾ ਹੈ।”

ਧਰਮੇਂਦਰ ਪ੍ਰਧਾਨ ਨੇ ਆਪਣੇ ਅਸਤੀਫੇ ਦੀ ਚਿੱਠੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਦੋ ਪੰਨਿਆਂ ਅਤੇ 575 ਸ਼ਬਦਾਂ ਦੀ ਇਸ ਚਿੱਠੀ ਵਿੱਚ ਪ੍ਰਧਾਨ ਨੇ ਕਈ ਗੱਲਾਂ ਦੇ ਨਾਲ-ਨਾਲ ਦੋ ਥਾਵਾਂ ‘ਤੇ ਨੌਜਵਾਨਾਂ ਨੂੰ ਭਰਮਿਤ ਕਰਨ ਦਾ ਜ਼ਿਕਰ ਕੀਤਾ ਹੈ।

12 ਸਾਲਾਂ ਬਾਅਦ ਵਿਰੋਧ ਕਾਰਨ ਪਹਿਲਾ ਅਸਤੀਫਾ

2014 ਵਿੱਚ ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ 12 ਸਾਲਾਂ ਦੇ ਕਾਰਜਕਾਲ ਵਿੱਚ ਧਰਮਿੰਦਰ ਪ੍ਰਧਾਨ ਪਹਿਲੇ ਮੰਤਰੀ ਹਨ, ਜਿਨ੍ਹਾਂ ਨੂੰ ਵਿਰੋਧ ਦੇ ਦਬਾਅ ਵਿਚਕਾਰ ਅਸਤੀਫਾ ਦੇਣਾ ਪਿਆ ਹੈ।

ਇਸ ਤੋਂ ਪਹਿਲਾਂ 2018 ਵਿੱਚ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਅਸਤੀਫਾ ਦਿੱਤਾ ਸੀ, ਪਰ ਉਹ ਮਾਮਲਾ ‘ਮੀ ਟੂ’ ਅੰਦੋਲਨ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਉਨ੍ਹਾਂ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਸਨ।

“ਕਾਕਰੋਚ ਇੱਕ ਵਾਰ ਘੁੱਸਦਾ ਹੈ ਤਾਂ ਨਿਕਲਦਾ ਨਹੀਂ”

ਜੰਤਰ-ਮੰਤਰ ‘ਤੇ ਅਭਿਜੀਤ ਦੀਪਕੇ ਨੇ ਕਿਹਾ ਕਿ ਮੰਤਰੀ ਦਾ ਅਸਤੀਫਾ ਹੋ ਗਿਆ ਹੈ, ਪਰ ਉਨ੍ਹਾਂ ਦੀਆਂ ਦੋ ਹੋਰ ਮੰਗਾਂ ਅਜੇ ਬਾਕੀ ਹਨ।

ਉਨ੍ਹਾਂ ਕਿਹਾ, “ਅਸੀਂ ਇੰਝ ਨਹੀਂ ਜਾਵਾਂਗੇ। ਕਾਕਰੋਚ ਇੱਕ ਵਾਰ ਘੁੱਸਦਾ ਹੈ ਤਾਂ ਨਿਕਲਦਾ ਨਹੀਂ। ਜਿਨ੍ਹਾਂ ਬੱਚਿਆਂ ਨੇ ਖੁਦਕੁਸ਼ੀਆਂ ਕੀਤੀਆਂ, ਉਨ੍ਹਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਮੁਆਵਜ਼ਾ ਮਿਲੇ ਅਤੇ ਪੁਲਿਸ ਵਾਲਿਆਂ ‘ਤੇ ਕਾਰਵਾਈ ਹੋਵੇ।”

CJP ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸਨੂੰ “ਕਾਕਰੋਚ ਦੀ ਜਿੱਤ” ਦੱਸਿਆ।

ਸੋਨਮ ਵਾਂਗਚੁਕ ਨੇ ਕਿਹਾ- ਲੋਕਤੰਤਰ ਦੀ ਜਿੱਤ

ਸੋਨਮ ਵਾਂਗਚੁਕ ਨੇ ਹਸਪਤਾਲ ਤੋਂ ਕੀਤੀ ਪੋਸਟ ਵਿੱਚ ਲਿਖਿਆ ਕਿ ਇਹ ਲੋਕਤੰਤਰ ਦੀ ਜਿੱਤ ਹੈ।

ਉਨ੍ਹਾਂ ਕਿਹਾ ਕਿ ਇਹ ਸ਼ਾਂਤੀ, ਧੀਰਜ ਅਤੇ ਦ੍ਰਿੜਤਾ ਦੀ ਜਿੱਤ ਹੈ। ਉਨ੍ਹਾਂ CJP ਅਤੇ Gen-Z ਨੂੰ ਵਧਾਈ ਦਿੱਤੀ ਅਤੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ।

ਮੋਹਨ ਭਾਗਵਤ ਦੇ ਬਿਆਨ ਤੋਂ ਬਾਅਦ ਆਇਆ ਅਸਤੀਫਾ

RSS ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਸਵੇਰੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ “ਅਸੀਂ ਮਨਮਾਨੀ ਕਰਾਂਗੇ, ਸ਼ਕਤੀ ਦੇ ਬਲ ‘ਤੇ ਸਭ ਦੇ ਮਾਲਕ ਬਣਾਂਗੇ, ਇਹ ਨਹੀਂ ਹੋ ਸਕਦਾ।”

ਭਾਗਵਤ ਨੇ ਕਿਹਾ ਸੀ ਕਿ ਅੱਜ ਦੀ ਨਵੀਂ ਪੀੜ੍ਹੀ ਬਹੁਤ ਸਾਰੇ ਸਵਾਲ ਪੁੱਛਦੀ ਹੈ। ਉਨ੍ਹਾਂ ਨਾਲ ਹੁਕਮ ਦੇਣ ਦੀ ਬਜਾਏ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਹਰ ਗੱਲ ਦੇ ਪਿੱਛੇ ਦਾ ਤਰਕ ਸਮਝਾਉਣਾ ਚਾਹੀਦਾ ਹੈ।

ਭਾਗਵਤ ਦੇ ਇਸ ਬਿਆਨ ਤੋਂ ਬਾਅਦ ਹੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ।

Read Latest News and Breaking News at Daily Post TV, Browse for more News

Ad
Ad

Punjab District News