Journalism Of Hope
BREAKING NEWS
ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ !... ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਨੇ ਕੀਤੀ ਖੁਦਕੁਸ਼ੀ...ਕੈਨੇਡਾ ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦਾ ਖ਼ਤਰਾ !,,,, ਹਰਿਦੁਆਰ ‘ਚ ਵਾਪਰਿਆ ਮੰਦਭਾਗਾ ਹਾਦਸਾ, 4 ਕਾਂਵੜੀਆਂ ਦੀ ਮੌਤ....

ਕਾਮਨਵੈਲਥ ‘ਚ ਭਾਰਤ ਦਾ ਗੋਲਡਨ ਧਮਾਕਾ, 15 ਮਿੰਟਾਂ ‘ਚ ਜਿੱਤੇ 2 ਸੋਨ ਤਗਮੇ

Commonwealth Games 2026; ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਨੇ ਸ਼ੁੱਕਰਵਾਰ ਨੂੰ ਸਿਰਫ਼ 15 ਮਿੰਟਾਂ ਦੇ ਅੰਦਰ ਦੋ ਸੋਨ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਭ ਤੋਂ ਪਹਿਲਾਂ ਰਾਤ 8:56 ਵਜੇ ਜੂਡੋ ਦੇ ਮਹਿਲਾ 48 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਅਸਮਿਤਾ ਡੇ ਨੇ ਕੈਨੇਡਾ ਦੀ ਹੇਇਡੀ ਕਵਾਚ ਨੂੰ 2-1 ਨਾਲ ਹਰਾਕੇ ਭਾਰਤ […]
Jaspreet Singh
By : Published: 31 Jul 2026 21:50:PM
ਕਾਮਨਵੈਲਥ ‘ਚ ਭਾਰਤ ਦਾ ਗੋਲਡਨ ਧਮਾਕਾ, 15 ਮਿੰਟਾਂ ‘ਚ ਜਿੱਤੇ 2 ਸੋਨ ਤਗਮੇ

Commonwealth Games 2026; ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਨੇ ਸ਼ੁੱਕਰਵਾਰ ਨੂੰ ਸਿਰਫ਼ 15 ਮਿੰਟਾਂ ਦੇ ਅੰਦਰ ਦੋ ਸੋਨ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ਼ਤਿਹਾਰ

ਸਭ ਤੋਂ ਪਹਿਲਾਂ ਰਾਤ 8:56 ਵਜੇ ਜੂਡੋ ਦੇ ਮਹਿਲਾ 48 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਅਸਮਿਤਾ ਡੇ ਨੇ ਕੈਨੇਡਾ ਦੀ ਹੇਇਡੀ ਕਵਾਚ ਨੂੰ 2-1 ਨਾਲ ਹਰਾਕੇ ਭਾਰਤ ਲਈ ਸੋਨ ਤਗਮਾ ਜਿੱਤਿਆ।

ਇਸ ਤੋਂ ਕੇਵਲ 15 ਮਿੰਟ ਬਾਅਦ ਰਾਤ 9:11 ਵਜੇ, ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਵਿੱਚ ਹਰਸ਼ ਸਿੰਘ ਨੇ ਆਸਟ੍ਰੇਲੀਆ ਦੇ ਜੋਸ਼ੂਆ ਕਾਟਜ਼ ਨੂੰ 10-0 ਦੇ ਇਕਤਰਫ਼ਾ ਮੁਕਾਬਲੇ ਵਿੱਚ ਹਰਾਕੇ ਭਾਰਤ ਨੂੰ ਦੂਜਾ ਗੋਲਡ ਮੈਡਲ ਦਿਵਾਇਆ।

ਇਨ੍ਹਾਂ ਦੋ ਸੋਨ ਤਗਮਿਆਂ ਨਾਲ ਭਾਰਤ ਨੇ ਮੈਡਲ ਟੈਲੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਭਾਰਤ ਦੇ ਖਾਤੇ ਵਿੱਚ ਹੁਣ 5 ਗੋਲਡ, 10 ਸਿਲਵਰ ਅਤੇ 4 ਬ੍ਰਾਂਜ਼ ਸਮੇਤ ਕੁੱਲ 19 ਮੈਡਲ ਹੋ ਗਏ ਹਨ ਅਤੇ ਟੀਮ ਮੈਡਲ ਟੇਬਲ ਵਿੱਚ 9ਵੇਂ ਸਥਾਨ ‘ਤੇ ਪਹੁੰਚ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News