Journalism Of Hope
BREAKING NEWS
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ.....ਮੈਡ ਸੰਧੂ ਕਤਲ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ, ਸ਼ੂਟਰ ਅਹਿਮਦਾਬਾਦ ਤੋਂ ਕਾਬੂ.......LPU ਹਿੰਸਾ ਮਾਮਲਾ: ਰਾਜਸਥਾਨ ਤੇ ਹਰਿਆਣਾ ਤੋਂ ਦੋ ਹੋਰ ਵਿਦਿਆਰਥੀ ਗ੍ਰਿਫ਼ਤਾਰ......CM ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ SC ਦੀ ਸੁਣਵਾਈ ਕੱਲ੍ਹ ਤੱਕ ਮੁਲਤਵੀ......ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ.....ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ.....

ਲੁਧਿਆਣਾ ‘ਚ ਦਿਨ ਦਿਹਾੜੇ ਚੱਲੀ ਗੋਲੀ, ਦੋ ਨੌਜਵਾਨ ਜ਼ਖ਼ਮੀ; 4-5 ਰਾਊਂਡ ਹੋਏ ਫਾਇਰ

Firing in Ludhiana: ਲੁਧਿਆਣਾ: ਲੁਧਿਆਣਾ ਦੇ ਪਾਸ਼ ਰਾਜਗੁਰੂ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ। ਦੋਸ਼ ਹੈ ਕਿ ਫਾਰਚੂਨਰ ਸਵਾਰ ਕੁਝ ਵਿਅਕਤੀਆਂ ਨੇ ਸਕਾਰਪੀਓ ਵਿੱਚ ਸਵਾਰ ਨੌਜਵਾਨਾਂ ‘ਤੇ 4 ਤੋਂ 5 ਰਾਊਂਡ ਫਾਇਰ ਕਰ ਦਿੱਤੇ, ਜਿਸ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ […]
By : Published: 01 Aug 2026 11:33:AM
ਲੁਧਿਆਣਾ ‘ਚ ਦਿਨ ਦਿਹਾੜੇ ਚੱਲੀ ਗੋਲੀ, ਦੋ ਨੌਜਵਾਨ ਜ਼ਖ਼ਮੀ; 4-5 ਰਾਊਂਡ ਹੋਏ ਫਾਇਰ
ਸੰਕੇਤਕ ਤਸਵੀਰ
  • ਪੁਲਿਸ ਜਾਂਚ ‘ਚ ਜੁਟੀ

Firing in Ludhiana: ਲੁਧਿਆਣਾ: ਲੁਧਿਆਣਾ ਦੇ ਪਾਸ਼ ਰਾਜਗੁਰੂ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ। ਦੋਸ਼ ਹੈ ਕਿ ਫਾਰਚੂਨਰ ਸਵਾਰ ਕੁਝ ਵਿਅਕਤੀਆਂ ਨੇ ਸਕਾਰਪੀਓ ਵਿੱਚ ਸਵਾਰ ਨੌਜਵਾਨਾਂ ‘ਤੇ 4 ਤੋਂ 5 ਰਾਊਂਡ ਫਾਇਰ ਕਰ ਦਿੱਤੇ, ਜਿਸ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਸ਼ਤਿਹਾਰ

ਮੁੱਢਲੀ ਜਾਣਕਾਰੀ ਅਨੁਸਾਰ, ਟ੍ਰੈਫਿਕ ਸਿਗਨਲ ‘ਤੇ ਫਾਰਚੂਨਰ ਅਤੇ ਸਕਾਰਪੀਓ ਸਵਾਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜੋ ਦੇਖਦੇ ਹੀ ਦੇਖਦੇ ਗੋਲੀਬਾਰੀ ਵਿੱਚ ਤਬਦੀਲ ਹੋ ਗਈ। ਚਸ਼ਮਦੀਦਾਂ ਦੇ ਅਨੁਸਾਰ, ਮੌਕੇ ‘ਤੇ 4 ਤੋਂ 5 ਗੋਲੀਆਂ ਚਲਾਈਆਂ ਗਈਆਂ।

ਜ਼ਖ਼ਮੀਆਂ ਦੀ ਪਛਾਣ ਆਰੀਅਨ ਘੁੰਮਣ ਅਤੇ ਆਰੀਅਨ ਵਜੋਂ ਹੋਈ ਹੈ। ਆਰੀਅਨ ਘੁੰਮਣ ਦੇ ਕਮਰ ਵਿੱਚ ਗੋਲੀ ਲੱਗੀ, ਜਦਕਿ ਦੂਜਾ ਆਰੀਅਨ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ। ਦੋਵਾਂ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਜ਼ਖ਼ਮੀ ਆਰੀਅਨ ਦੇ ਦੋਸਤ ਵਰਿੰਦਰ ਨੇ ਦੋਸ਼ ਲਗਾਇਆ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਵਿੱਚ ਇੱਕ ਵਿਧਾਇਕ ਦਾ ਭਤੀਜਾ ਚੰਨ ਗਰੇਵਾਲ ਵੀ ਸ਼ਾਮਲ ਸੀ। ਉਸਦਾ ਕਹਿਣਾ ਹੈ ਕਿ ਕਾਰ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੋਲੀਬਾਰੀ ਕੀਤੀ ਗਈ ਅਤੇ ਇਹ ਘਟਨਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਹਾਲਾਂਕਿ, ਇਸ ਦਾਅਵੇ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।

ਸੂਚਨਾ ਮਿਲਣ ‘ਤੇ ਸਰਾਭਾ ਨਗਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਸਥਾਨ ਤੋਂ ਖਾਲੀ ਕਾਰਤੂਸ ਦੇ ਖੋਲ ਬਰਾਮਦ ਕਰਕੇ ਕਬਜ਼ੇ ਵਿੱਚ ਲੈ ਲਏ ਹਨ। ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਸੂਤਰਾਂ ਅਨੁਸਾਰ, ਗੋਲੀਬਾਰੀ ਤੋਂ ਬਾਅਦ ਹਮਲਾਵਰ ਮੁੱਲਾਂਪੁਰ ਵੱਲ ਫਰਾਰ ਹੋ ਗਏ। ਪੁਲਿਸ ਵੱਲੋਂ ਮੁੱਲਾਂਪੁਰ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News