Journalism Of Hope
BREAKING NEWS
ਵਿਆਹ ਦੇ ਇੱਕ ਹਫ਼ਤੇ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼,,,,BJP ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਧਮਾਕੇ ਦੀ ਆਈ ਆਵਾਜ਼,,,,,,Breaking: ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਕੂੜਾ ਚੁੱਕਣ ਦਾ ਕੰਮ ਮੁੜ ਸ਼ੁਰੂ,,,,,ਮੋਹਾਲੀ ‘ਚ ਦੁਕਾਨਦਾਰ ‘ਤੇ ਤਾਬੜਤੋੜ ਫਾਇਰਿੰਗ, CCTV ਆਈ ਸਾਹਮਣੇ,,,,ਝੋਨੇ ਦੇ ਖੇਤ ‘ਚ ਮਿਲਿਆ ਮਗਰਮੱਛ, ਨੌਜਵਾਨ ਮੋਢੇ ‘ਤੇ ਚੁੱਕ ਕੇ ਪਹੁੰਚਿਆ ਥਾਣੇ; ਵੀਡੀਓ ਵਾਇਰਲ,,,,,ਬਰਨਾਲਾ ‘ਚ ਵੀ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, ਚੰਨੀ ਦੇ ਸਮਰਥਕਾਂ ਨੇ ਫੇਰ ਲਾਏ ਨਾਅਰੇ

ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਮੁੱਕੇਬਾਜ਼ੀ ‘ਚ 7 ਸੋਨ ਤਗਮੇ ਜਿੱਤੇ

India win 7 gold in boxing: ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮਿਆਂ ਦੀ ਝੜੀ ਲਾ ਦਿੱਤੀ ਹੈ। ਮੁੱਕੇਬਾਜ਼ੀ ਵਿੱਚ ਭਾਰਤ ਨੇ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਇੱਕ ਹੀ ਐਡੀਸ਼ਨ ਵਿੱਚ 7 ਸੋਨ ਤਗਮੇ ਆਪਣੇ ਨਾਮ ਕੀਤੇ ਹਨ। ਮਹਿਲਾ ਵਰਗ ਵਿੱਚ ਪ੍ਰੀਤੀ ਪਵਾਰ, ਜੈਸਮੀਨ ਲੰਬੋਰੀਆ, ਸਾਕਸ਼ੀ ਚੌਧਰੀ, ਪ੍ਰਿਆ ਘੰਘਾਸ ਅਤੇ […]
Ranjit Singh
By : Updated On: 02 Aug 2026 08:16:AM
ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਮੁੱਕੇਬਾਜ਼ੀ ‘ਚ 7 ਸੋਨ ਤਗਮੇ ਜਿੱਤੇ

India win 7 gold in boxing: ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮਿਆਂ ਦੀ ਝੜੀ ਲਾ ਦਿੱਤੀ ਹੈ। ਮੁੱਕੇਬਾਜ਼ੀ ਵਿੱਚ ਭਾਰਤ ਨੇ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਇੱਕ ਹੀ ਐਡੀਸ਼ਨ ਵਿੱਚ 7 ਸੋਨ ਤਗਮੇ ਆਪਣੇ ਨਾਮ ਕੀਤੇ ਹਨ।

ਇਸ਼ਤਿਹਾਰ

ਮਹਿਲਾ ਵਰਗ ਵਿੱਚ ਪ੍ਰੀਤੀ ਪਵਾਰ, ਜੈਸਮੀਨ ਲੰਬੋਰੀਆ, ਸਾਕਸ਼ੀ ਚੌਧਰੀ, ਪ੍ਰਿਆ ਘੰਘਾਸ ਅਤੇ ਅਰੁੰਧਤੀ ਚੌਧਰੀ ਨੇ ਸੋਨ ਤਗਮੇ ਜਿੱਤੇ। ਪੁਰਸ਼ ਵਰਗ ਵਿੱਚ ਸਚਿਨ ਸਿਵਾਚ ਅਤੇ ਅੰਕੁਸ਼ ਪੰਘਾਲ ਚੈਂਪੀਅਨ ਬਣੇ। ਇਸ ਤੋਂ ਇਲਾਵਾ ਲਵਲੀਨਾ ਬੋਰਗੋਹੈਨ, ਜਾਦੂਮਣੀ ਅਤੇ ਨਰਿੰਦਰ ਬੇਰਵਾਲ ਨੇ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ।

ਪੈਰਾ-ਐਥਲੈਟਿਕਸ ਵਿੱਚ ਸੋਮਨ ਰਾਣਾ ਨੇ ਪੈਰਾ ਸ਼ਾਟ ਪੁਟ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਉੱਥੇ ਹੀ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ 13:24.95 ਮਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਨਾਲ ਉਹ 5000 ਮੀਟਰ ਅਤੇ 10000 ਮੀਟਰ ਦੋਵਾਂ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ।

ਤਗਮਾ ਸੂਚੀ ਵਿੱਚ ਭਾਰਤ ਦੇ ਹੁਣ ਕੁੱਲ 39 ਤਗਮੇ ਹੋ ਗਏ ਹਨ, ਜਿਨ੍ਹਾਂ ਵਿੱਚ 13 ਸੋਨ, 17 ਚਾਂਦੀ ਅਤੇ 9 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਪ੍ਰਦਰਸ਼ਨ ਨਾਲ ਭਾਰਤ ਤਗਮਾ ਸੂਚੀ ਵਿੱਚ ਚੌਥੇ ਸਥਾਨ ‘ਤੇ ਬਣਿਆ ਹੋਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News