Journalism Of Hope
BREAKING NEWS
PUNBUS-PRTC ਕੰਟਰੈਕਟ ਵਰਕਰਾਂ ਦਾ ਧਰਨਾ ਸਮਾਪਤ, ਟਰਾਂਸਪੋਰਟ ਵਿਭਾਗ ਨਾਲ ਅਹਿਮ ਮੰਗਾਂ ‘ਤੇ ਬਣੀ ਸਹਿਮਤੀ........ਪ੍ਰਾਈਵੇਟ ਸਕੂਲ ਫੀਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈ ਕੋਰਟ ਵੱਲੋਂ ਅੰਤਰਿਮ ਰੋਕ.........ਵਿਧਾਨ ਸਭਾ ਮੌਨਸੂਨ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ, ਪੜ੍ਹੋ ਅੱਜ ਕੀ-ਕੀ ਮੁੱਦੇ ਚੁੱਕੇ ਗਏ ?........FSSAI ਦੀ ਡਾਬਰ ‘ਤੇ ਵੱਡੀ ਕਾਰਵਾਈ, ਕਈ ਉਤਪਾਦਾਂ ਦੀ ਵਿਕਰੀ ਰੋਕਣ ਦੇ ਹੁਕਮ.......ਕੈਨੇਡਾ ‘ਚ 24 ਸਾਲਾ ਪੰਜਾਬੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ !....

ਪੰਜਾਬ ‘ਚ SIR ਦਾ ਪਹਿਲਾ ਪੜਾਅ ਮੁਕੰਮਲ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ, ਜਾਣੋ…

SIR Punjab; ਪੰਜਾਬ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਦੌਰਾਨ ਕਰੀਬ 20 ਲੱਖ ਵੋਟਰਾਂ ਦੀ ਤਸਦੀਕ ਨਹੀਂ ਹੋ ਸਕੀ, ਜਦਕਿ 4.12 ਲੱਖ ਵੋਟਰ ਟ੍ਰੇਸ ਨਹੀਂ ਹੋਏ। ਇਸ ਤੋਂ ਇਲਾਵਾ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1.19 ਲੱਖ ਡਬਲ ਵੋਟਰ ਵੀ ਸਾਹਮਣੇ ਆਏ […]
Jaspreet Singh
By : Updated On: 04 Aug 2026 16:53:PM
ਪੰਜਾਬ ‘ਚ SIR ਦਾ ਪਹਿਲਾ ਪੜਾਅ ਮੁਕੰਮਲ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ, ਜਾਣੋ…

SIR Punjab; ਪੰਜਾਬ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਦੌਰਾਨ ਕਰੀਬ 20 ਲੱਖ ਵੋਟਰਾਂ ਦੀ ਤਸਦੀਕ ਨਹੀਂ ਹੋ ਸਕੀ, ਜਦਕਿ 4.12 ਲੱਖ ਵੋਟਰ ਟ੍ਰੇਸ ਨਹੀਂ ਹੋਏ। ਇਸ ਤੋਂ ਇਲਾਵਾ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1.19 ਲੱਖ ਡਬਲ ਵੋਟਰ ਵੀ ਸਾਹਮਣੇ ਆਏ ਹਨ।

ਇਸ਼ਤਿਹਾਰ

ਮੁੱਖ ਚੋਣ ਅਧਿਕਾਰੀ ਆਨਿੰਦਿਤਾ ਮਿਤਰਾ ਨੇ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ (BLO) ਵੱਲੋਂ 2.61 ਕਰੋੜ ਇਨਿਊਮਰੇਸ਼ਨ ਫਾਰਮ ਵੰਡੇ ਗਏ ਸਨ, ਜਿਨ੍ਹਾਂ ਵਿੱਚੋਂ ਕਰੀਬ 2.41 ਕਰੋੜ ਫਾਰਮ ਵਾਪਸ ਪ੍ਰਾਪਤ ਹੋਏ ਹਨ।

ਉਨ੍ਹਾਂ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਕਰੀਬ ਇੱਕ ਮਹੀਨੇ ਤੱਕ ਲੋਕ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਇਨ੍ਹਾਂ ਦੀ ਜਾਂਚ ਕਰਕੇ ਅੰਤਿਮ ਵੋਟਰ ਸੂਚੀ ਤਿਆਰ ਕਰਨਗੇ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੇ ਦਸਤਾਵੇਜ਼ਾਂ ਸਬੰਧੀ ਕੋਈ ਸ਼ੱਕ ਹੋਵੇਗਾ, ਉਨ੍ਹਾਂ ਨੂੰ ERO ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ। ਸਬੰਧਤ ਵੋਟਰਾਂ ਨੂੰ ਆਪਣੇ ਦਸਤਾਵੇਜ਼ਾਂ ਸਮੇਤ ਪੇਸ਼ ਹੋ ਕੇ ਤਸਦੀਕ ਕਰਵਾਉਣੀ ਹੋਵੇਗੀ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 12 ਲੱਖ ਅਜਿਹੇ ਵੋਟਰ ਹਨ ਜੋ ਅਨਮੈਪਡ ਹਨ, ਪਰ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚ ਮੌਜੂਦ ਹਨ। ਅਜਿਹੇ ਵੋਟਰ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਵੋਟ ਰੈਗੂਲਰ ਕਰਵਾ ਸਕਦੇ ਹਨ। ਜੇ ਕਿਸੇ ਕੋਲ ਦਸਤਾਵੇਜ਼ ਨਾ ਵੀ ਹੋਣ, ਤਾਂ ਜਾਂਚ ਅਤੇ ਤਸਦੀਕ ਤੋਂ ਬਾਅਦ ਉਸਦਾ ਨਾਮ ਵੀ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ, ਨਵੇਂ ਵੋਟਰ ਫਾਰਮ ਨੰਬਰ-6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾ ਸਕਦੇ ਹਨ। ਜਿਹੜੇ ਲੋਕ ਦਫ਼ਤਰ ਨਹੀਂ ਆ ਸਕਦੇ, ਉਨ੍ਹਾਂ ਦੀ ਸਹੂਲਤ ਲਈ 16 ਅਗਸਤ ਨੂੰ ਬੂਥ ਪੱਧਰ ‘ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।

Read Latest News and Breaking News at Daily Post TV, Browse for more News

Ad
Ad

Punjab District News