Journalism Of Hope
BREAKING NEWS
PUNBUS-PRTC ਕੰਟਰੈਕਟ ਵਰਕਰਾਂ ਦਾ ਧਰਨਾ ਸਮਾਪਤ, ਟਰਾਂਸਪੋਰਟ ਵਿਭਾਗ ਨਾਲ ਅਹਿਮ ਮੰਗਾਂ ‘ਤੇ ਬਣੀ ਸਹਿਮਤੀ........ਪ੍ਰਾਈਵੇਟ ਸਕੂਲ ਫੀਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈ ਕੋਰਟ ਵੱਲੋਂ ਅੰਤਰਿਮ ਰੋਕ.........ਵਿਧਾਨ ਸਭਾ ਮੌਨਸੂਨ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ, ਪੜ੍ਹੋ ਅੱਜ ਕੀ-ਕੀ ਮੁੱਦੇ ਚੁੱਕੇ ਗਏ ?........FSSAI ਦੀ ਡਾਬਰ ‘ਤੇ ਵੱਡੀ ਕਾਰਵਾਈ, ਕਈ ਉਤਪਾਦਾਂ ਦੀ ਵਿਕਰੀ ਰੋਕਣ ਦੇ ਹੁਕਮ.......ਕੈਨੇਡਾ ‘ਚ 24 ਸਾਲਾ ਪੰਜਾਬੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ !....

ਗੈਂਗਸਟਰਾਂ ਖ਼ਿਲਾਫ਼ ‘ਵਾਰ’ ਦੇ 200 ਦਿਨ, ਪੰਜਾਬ ਪੁਲਿਸ ਨੇ ਗਿਣਾਈਆਂ ਵੱਡੀਆਂ ਕਾਮਯਾਬੀਆਂ

Punjab Gangster Crackdown; ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ‘ਵਾਰ ਅਗੇਂਸਟ ਗੈਂਗਸਟਰ’ ਮੁਹਿੰਮ ਦੇ 200 ਦਿਨ ਪੂਰੇ ਹੋਣ ਮੌਕੇ ਡੀਜੀਪੀ ਪੀ.ਕੇ. ਸਿਨ੍ਹਾ ਨੇ ਪੁਲਿਸ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਕਈ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ ਅਤੇ ਸੂਬੇ […]
Jaspreet Singh
By : Published: 04 Aug 2026 20:16:PM
ਗੈਂਗਸਟਰਾਂ ਖ਼ਿਲਾਫ਼ ‘ਵਾਰ’ ਦੇ 200 ਦਿਨ, ਪੰਜਾਬ ਪੁਲਿਸ ਨੇ ਗਿਣਾਈਆਂ ਵੱਡੀਆਂ ਕਾਮਯਾਬੀਆਂ

Punjab Gangster Crackdown; ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ‘ਵਾਰ ਅਗੇਂਸਟ ਗੈਂਗਸਟਰ’ ਮੁਹਿੰਮ ਦੇ 200 ਦਿਨ ਪੂਰੇ ਹੋਣ ਮੌਕੇ ਡੀਜੀਪੀ ਪੀ.ਕੇ. ਸਿਨ੍ਹਾ ਨੇ ਪੁਲਿਸ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਕਈ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ ਅਤੇ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਆਧੁਨਿਕ ਤਕਨੀਕ ਦਾ ਪੂਰਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਸ਼ਤਿਹਾਰ

ਡੀਜੀਪੀ ਸਿਨ੍ਹਾ ਨੇ ਦੱਸਿਆ ਕਿ ਪੰਜਾਬ ਪੁਲਿਸ ਹੁਣ ਤੱਕ ਵਿਦੇਸ਼ ਭੱਜੇ 9 ਗੈਂਗਸਟਰਾਂ ਨੂੰ ਵਾਪਸ ਭਾਰਤ ਲਿਆਉਣ ਵਿੱਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਕਈ ਅਜਿਹੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਿ ਡਰੋਨ ਤਕਨਾਲੋਜੀ ਲਗਾਤਾਰ ਬਦਲ ਰਹੀ ਹੈ ਅਤੇ ਹਰ ਛੇ ਮਹੀਨੇ ਬਾਅਦ ਇਸ ਵਿੱਚ ਨਵੇਂ ਅਪਡੇਟ ਆ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਵੀ ਆਪਣੇ ਐਂਟੀ-ਡਰੋਨ ਸਿਸਟਮ ਨੂੰ ਸਮੇਂ-ਸਮੇਂ ‘ਤੇ ਅਪਗ੍ਰੇਡ ਕਰ ਰਹੀ ਹੈ, ਤਾਂ ਜੋ ਸਰਹੱਦੀ ਖੇਤਰਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਡਰੋਨਾਂ ਰਾਹੀਂ ਹੋਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।

ਪੀ.ਕੇ. ਸਿਨ੍ਹਾ ਨੇ ਦੱਸਿਆ ਕਿ ਡਰੱਗ ਮਾਫੀਆ ਦੇ ਆਰਥਿਕ ਨੈੱਟਵਰਕ ਨੂੰ ਵੀ ਵੱਡਾ ਝਟਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਫੰਡਿੰਗ ਚੇਨ ਨੂੰ ਤੋੜਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸਾਲ 2017 ਤੋਂ ਹੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਰਹੀ ਹੈ। ਹੁਣ ਪੁਲਿਸ ਕੋਲ ਵੌਇਸ ਡਾਟਾਬੇਸ ਵੀ ਮੌਜੂਦ ਹੈ, ਜਿਸ ‘ਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਕੰਮ ਕਰ ਰਹੀ ਹੈ। ਇਸ ਤਕਨੀਕ ਨਾਲ ਅਪਰਾਧੀਆਂ ਦੀ ਪਛਾਣ ਅਤੇ ਜਾਂਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਮੰਨਿਆ ਕਿ ਸੂਬੇ ਵਿੱਚ ਅਜੇ ਵੀ ਧਮਾਕਿਆਂ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਪਰ ਪੰਜਾਬ ਪੁਲਿਸ ਹਰ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।

ਡੀਜੀਪੀ ਪੀ.ਕੇ. ਸਿਨ੍ਹਾ ਨੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੀਤਾਂ ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਜਾਂ ਹਿੰਸਾ ਦਾ ਮਹਿਮਾ ਮੰਡਨ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ “ਕੁਇੱਕ ਮਨੀ” ਦੀ ਸੋਚ ਨੌਜਵਾਨਾਂ ਨੂੰ ਗਲਤ ਰਾਹ ਵੱਲ ਧੱਕ ਰਹੀ ਹੈ, ਜਿਸ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਖਰੀਦ-ਫ਼ਰੋਖ਼ਤ ਜਾਂ ਨੁਮਾਇਸ਼ ਕਾਨੂੰਨੀ ਕਾਰਵਾਈ ਦੇ ਦਾਇਰੇ ਵਿੱਚ ਆਉਂਦੀ ਹੈ। ਇੱਥੋਂ ਤੱਕ ਕਿ ਏਅਰਗਨ ਖਰੀਦਣ ਵਾਲੇ ਵੀ ਉਸ ਦੀ ਜਨਤਕ ਨੁਮਾਇਸ਼ ਨਹੀਂ ਕਰ ਸਕਦੇ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News