Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਕਲੈਰੀਕਲ ਸਟਾਫ਼ ਨੇ ਕੀਤੀ ਪੈੱਨ-ਡਾਊਨ ਹੜਤਾਲ....RBI ਵੱਲੋਂ ਰੈਪੋ ਰੇਟ 5.25% ‘ਤੇ ਬਰਕਰਾਰ, ਹੋਮ ਲੋਨ ਅਤੇ ਆਟੋ ਲੋਨ ਦੀ EMI ਵਿੱਚ ਕੋਈ ਬਦਲਾਅ ਨਹੀਂ.....ਰਸਤਾ ਦੇਣ ਨੂੰ ਲੈ ਕੇ ਹੋਈ ਖੂਨੀ ਝੜਪ: ਦੋ ਸਕੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ.....ਅਜਨਾਲਾ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਗਵਾਹ ‘ਤੇ ਹਮਲਾ !, ਮੁਲਜ਼ਮ ਗ੍ਰਿਫ਼ਤਾਰ....ਭਰਾ ਨੇ ਭੈਣ ‘ਤੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਤੋੜੀ ਭੈਣ ਦੀ ਲੱਤ, ਘਟਨਾ CCTV ‘ਚ ਕੈਦ....

RBI ਵੱਲੋਂ ਰੈਪੋ ਰੇਟ 5.25% ‘ਤੇ ਬਰਕਰਾਰ, ਹੋਮ ਲੋਨ ਅਤੇ ਆਟੋ ਲੋਨ ਦੀ EMI ਵਿੱਚ ਕੋਈ ਬਦਲਾਅ ਨਹੀਂ

RBI keeps repo rate unchanged: ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਨੇ ਆਪਣੀ ਤਾਜ਼ਾ ਮੀਟਿੰਗ ਵਿੱਚ ਰੈਪੋ ਰੇਟ ਨੂੰ 5.25 ਫੀਸਦੀ ‘ਤੇ ਬਿਨਾਂ ਕਿਸੇ ਬਦਲਾਅ ਦੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਫਿਲਹਾਲ ਹੋਮ ਲੋਨ, ਆਟੋ ਲੋਨ ਅਤੇ ਹੋਰ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ ਦੀ […]
Ranjit Singh
By : Published: 05 Aug 2026 12:03:PM
RBI ਵੱਲੋਂ ਰੈਪੋ ਰੇਟ 5.25% ‘ਤੇ ਬਰਕਰਾਰ, ਹੋਮ ਲੋਨ ਅਤੇ ਆਟੋ ਲੋਨ ਦੀ EMI ਵਿੱਚ ਕੋਈ ਬਦਲਾਅ ਨਹੀਂ
Rbi

RBI keeps repo rate unchanged: ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਨੇ ਆਪਣੀ ਤਾਜ਼ਾ ਮੀਟਿੰਗ ਵਿੱਚ ਰੈਪੋ ਰੇਟ ਨੂੰ 5.25 ਫੀਸਦੀ ‘ਤੇ ਬਿਨਾਂ ਕਿਸੇ ਬਦਲਾਅ ਦੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਫਿਲਹਾਲ ਹੋਮ ਲੋਨ, ਆਟੋ ਲੋਨ ਅਤੇ ਹੋਰ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ ਦੀ EMI ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।

ਇਸ਼ਤਿਹਾਰ

RBI ਦੇ ਗਵਰਨਰ ਸੰਜੇ ਮਲਹੋਤਰਾ ਨੇ MPC ਦੇ ਫੈਸਲਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਕਮੇਟੀ ਨੇ ਮੌਜੂਦਾ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਨਿਰਪੱਖ (Neutral) ਰੁਖ਼ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਟੈਂਡਿੰਗ ਡਿਪਾਜ਼ਿਟ ਫੈਸਿਲਟੀ (SDF) ਦੀ ਦਰ 5 ਫੀਸਦੀ ਅਤੇ ਮਾਰਜਿਨਲ ਸਟੈਂਡਿੰਗ ਫੈਸਿਲਟੀ (MSF) ਦੀ ਦਰ 5.50 ਫੀਸਦੀ ‘ਤੇ ਵੀ ਬਰਕਰਾਰ ਰੱਖੀ ਗਈ ਹੈ।

ਗਵਰਨਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਕਾਰਨ ਵਿਸ਼ਵ ਪੱਧਰ ‘ਤੇ ਅਨਿਸ਼ਚਿਤਤਾ ਬਣੀ ਹੋਈ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜੂਨ ਵਿੱਚ ਹੋਈ MPC ਮੀਟਿੰਗ ਵਿੱਚ ਵੀ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਇਸ ਤੋਂ ਪਹਿਲਾਂ 2025 ਦੌਰਾਨ RBI ਨੇ ਰੈਪੋ ਰੇਟ ਵਿੱਚ ਕੁੱਲ 125 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ, ਜਿਸ ਨਾਲ ਕਰਜ਼ਦਾਰਾਂ ਨੂੰ EMI ਵਿੱਚ ਰਾਹਤ ਮਿਲੀ ਸੀ।

ਰੈਪੋ ਰੇਟ ਉਹ ਦਰ ਹੁੰਦੀ ਹੈ ਜਿਸ ‘ਤੇ RBI ਵਪਾਰਕ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਇਸ ਵਿੱਚ ਤਬਦੀਲੀ ਦਾ ਸਿੱਧਾ ਅਸਰ ਬੈਂਕਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ਅਤੇ ਆਮ ਲੋਕਾਂ ਦੀਆਂ EMI ‘ਤੇ ਪੈਂਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News