Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਕਲੈਰੀਕਲ ਸਟਾਫ਼ ਨੇ ਕੀਤੀ ਪੈੱਨ-ਡਾਊਨ ਹੜਤਾਲ....RBI ਵੱਲੋਂ ਰੈਪੋ ਰੇਟ 5.25% ‘ਤੇ ਬਰਕਰਾਰ, ਹੋਮ ਲੋਨ ਅਤੇ ਆਟੋ ਲੋਨ ਦੀ EMI ਵਿੱਚ ਕੋਈ ਬਦਲਾਅ ਨਹੀਂ.....ਰਸਤਾ ਦੇਣ ਨੂੰ ਲੈ ਕੇ ਹੋਈ ਖੂਨੀ ਝੜਪ: ਦੋ ਸਕੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ.....ਅਜਨਾਲਾ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਗਵਾਹ ‘ਤੇ ਹਮਲਾ !, ਮੁਲਜ਼ਮ ਗ੍ਰਿਫ਼ਤਾਰ....ਭਰਾ ਨੇ ਭੈਣ ‘ਤੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਤੋੜੀ ਭੈਣ ਦੀ ਲੱਤ, ਘਟਨਾ CCTV ‘ਚ ਕੈਦ....

ਚੰਨੀ ਨੂੰ ਹਾਈਕਮਾਨ ਦੀ ਫਟਕਾਰ, ਸਮਰਥਕਾਂ ਦੀ ਨਾਅਰੇਬਾਜ਼ੀ ‘ਤੇ ਸਖ਼ਤ ਇਤਰਾਜ਼

Punjab Congress Controversy; ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦੇ ਵਿਚਕਾਰ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਫਟਕਾਰ ਲਗਾਈ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੇ ਉਨ੍ਹਾਂ ਨੂੰ ਤਲਬ ਕਰਕੇ ਆਪਣੇ ਸਮਰਥਕਾਂ ਨੂੰ ਕਾਬੂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਵੇਣੁਗੋਪਾਲ ਨੇ ਪਾਰਟੀ ਦੇ ਪ੍ਰੋਗਰਾਮਾਂ ਦੌਰਾਨ ਹੋ ਰਹੀ ਨਾਅਰੇਬਾਜ਼ੀ […]
Jaspreet Singh
By : Updated On: 05 Aug 2026 17:38:PM
ਚੰਨੀ ਨੂੰ ਹਾਈਕਮਾਨ ਦੀ ਫਟਕਾਰ, ਸਮਰਥਕਾਂ ਦੀ ਨਾਅਰੇਬਾਜ਼ੀ ‘ਤੇ ਸਖ਼ਤ ਇਤਰਾਜ਼

Punjab Congress Controversy; ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦੇ ਵਿਚਕਾਰ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਫਟਕਾਰ ਲਗਾਈ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੇ ਉਨ੍ਹਾਂ ਨੂੰ ਤਲਬ ਕਰਕੇ ਆਪਣੇ ਸਮਰਥਕਾਂ ਨੂੰ ਕਾਬੂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਵੇਣੁਗੋਪਾਲ ਨੇ ਪਾਰਟੀ ਦੇ ਪ੍ਰੋਗਰਾਮਾਂ ਦੌਰਾਨ ਹੋ ਰਹੀ ਨਾਅਰੇਬਾਜ਼ੀ ਅਤੇ ਪੋਸਟਰਬਾਜ਼ੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ਵੇਣੁਗੋਪਾਲ ਨੇ ਚੰਨੀ ਨੂੰ ਕਿਹਾ ਹੈ ਕਿ 15 ਦਿਨਾਂ ਦੇ ਅੰਦਰ ਪਾਰਟੀ ਸਖ਼ਤ ਫੈਸਲਾ ਲੈ ਸਕਦੀ ਹੈ। ਇਸ ਤੋਂ ਬਾਅਦ ਇੱਕ ਫਾਈਨਲ ਫਾਰਮੂਲਾ ਤਿਆਰ ਕੀਤਾ ਜਾਵੇਗਾ। ਫਿਰ ਜਿਸ ਆਗੂ ਨੇ ਜੋ ਕਰਨਾ ਹੈ, ਉਹ ਕਰਨ ਲਈ ਆਜ਼ਾਦ ਹੋਵੇਗਾ। ਉੱਧਰ, ਰਾਜਾ ਵੜਿੰਗ ਧੜੇ ਨੂੰ ਵੀ ਪਾਰਟੀ ਹਾਈਕਮਾਨ ਵੱਲੋਂ ਤਲਬ ਕੀਤਾ ਜਾ ਸਕਦਾ ਹੈ।

ਪਿਛਲੇ ਕੁਝ ਦਿਨਾਂ ਤੋਂ ਰਾਜਾ ਵੜਿੰਗ ਦੀ ਅਗਵਾਈ ਵਾਲੇ ਪ੍ਰੋਗਰਾਮਾਂ ਵਿੱਚ ਚੰਨੀ ਦੇ ਸਮਰਥਨ ਵਿੱਚ ਨਾਅਰੇ ਲਗਾਏ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਚੰਨੀ ਨੂੰ ਪਾਰਟੀ ਵਿੱਚ ਪਹਿਲ ਨਹੀਂ ਦਿੱਤੀ ਜਾ ਰਹੀ।

ਸਾਲ 2021 ਵਿੱਚ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਉਣ ਦਾ ਸਿਹਰਾ ਆਪਣੇ ਸਿਰ ਲੈਣ ਵਾਲੀ ਕਾਂਗਰਸ ਹਾਈਕਮਾਨ ਹੁਣ ਚੰਨੀ ਨੂੰ ਪਹਿਲ ਨਹੀਂ ਦੇ ਰਹੀ। ਇਸ ਦੇ ਪਿੱਛੇ 2022 ਦੀਆਂ ਚੋਣਾਂ ਦੇ ਨਤੀਜੇ, ਪਾਰਟੀ ਦੀ ਅੰਦਰੂਨੀ ਫੀਡਬੈਕ ਅਤੇ ਜੱਟ ਸਿੱਖ ਆਗੂਆਂ ਦੀ ਅਗਵਾਈ ਹੇਠ ਮਿਲੀ ਸਫਲਤਾ ਸਮੇਤ ਕਈ ਕਾਰਨਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ।

ਚੰਨੀ ਖ਼ਿਲਾਫ਼ ਪੋਸਟਰ ਵਾਰ ਸ਼ੁਰੂ

ਕਾਂਗਰਸ ਵਰਕਰਾਂ ਵੱਲੋਂ ਹੁਣ ਚੰਨੀ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੋਸਟਰ ਵਾਰ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਵਿੱਚ ਵੀ ਚੰਨੀ ਖ਼ਿਲਾਫ਼ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਚੰਨੀ ਨੂੰ ਕਾਂਗਰਸ ਵਿੱਚੋਂ ਕੱਢਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਚੰਨੀ ਦੇ ਭਾਜਪਾ ਵਿੱਚ ਜਾਣ ਦੇ ਦਾਅਵੇ ਵਾਲੇ ਪੋਸਟਰ ਵੀ ਲਗਾਏ ਗਏ ਹਨ।

Read Latest News and Breaking News at Daily Post TV, Browse for more News

Ad
Ad

Punjab District News