Journalism Of Hope
BREAKING NEWS
ਜਿਨਸੀ ਸ਼ੋਸ਼ਣ ਮਾਮਲਾ: ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ.........ਬਜਰੰਗ ਦਲ ਟਿੱਪਣੀ ਮਾਮਲਾ: ਹਾਈਕੋਰਟ ਤੋਂ ਮਲਿਕਾਰਜੁਨ ਖੜਗੇ ਨੂੰ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ‘ਤੇ ਰੋਕ.......ਮਾਫੀਆ ਡਾਨ ਅਤੀਕ ਅਹਿਮਦ ਦੇ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ.......DA ਮਾਮਲਾ: ਸਰਕਾਰੀ ਕਰਮਚਾਰੀ ਪਹੁੰਚੇ ਸੁਪਰੀਮ ਕੋਰਟ, ਦਾਇਰ ਕੀਤੀ ਕੈਵੀਏਟ.......‘ਕੀ ਪਤਾ ਕਦੋਂ ਕੀਹਨੂੰ ਜੇਲ੍ਹ ਜਾਣਾ ਪੈ ਜਾਵੇ!’ ਪਠਾਣਮਾਜਰਾ ਦੇ ਬਿਆਨ ‘ਤੇ ਵਿਧਾਨ ਸਭਾ ਵਿੱਚ ਲੱਗੇ ਠਹਾਕੇ........ਪੰਜਾਬ ਦੀ ਧੀ ਨੇ ਜਿੱਤਿਆ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ........ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ.......

‘ਕੀ ਪਤਾ ਕਦੋਂ ਕੀਹਨੂੰ ਜੇਲ੍ਹ ਜਾਣਾ ਪੈ ਜਾਵੇ!’ ਪਠਾਣਮਾਜਰਾ ਦੇ ਬਿਆਨ ‘ਤੇ ਵਿਧਾਨ ਸਭਾ ਵਿੱਚ ਲੱਗੇ ਠਹਾਕੇ

Pathan Majra’s statement on Jails: ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਉਸ ਵੇਲੇ ਹਾਸੇ ਦਾ ਮਾਹੌਲ ਬਣ ਗਿਆ, ਜਦੋਂ ਸੱਤਾਧਾਰੀ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਠਿੰਡਾ ਜੇਲ੍ਹ ਵਿੱਚ ਵਾਟਰ ਕੂਲਰਾਂ ਦੀ ਘਾਟ ਦਾ ਮੁੱਦਾ ਚੁੱਕਿਆ। ਪਠਾਣਮਾਜਰਾ ਨੇ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਸਿਰਫ਼ ਇੱਕ ਹੀ ਵਾਟਰ ਕੂਲਰ ਹੈ, ਜਦਕਿ ਉੱਥੇ […]
Ranjit Singh
By : Updated On: 06 Aug 2026 11:46:AM
‘ਕੀ ਪਤਾ ਕਦੋਂ ਕੀਹਨੂੰ ਜੇਲ੍ਹ ਜਾਣਾ ਪੈ ਜਾਵੇ!’ ਪਠਾਣਮਾਜਰਾ ਦੇ ਬਿਆਨ ‘ਤੇ ਵਿਧਾਨ ਸਭਾ ਵਿੱਚ ਲੱਗੇ ਠਹਾਕੇ

Pathan Majra’s statement on Jails: ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਉਸ ਵੇਲੇ ਹਾਸੇ ਦਾ ਮਾਹੌਲ ਬਣ ਗਿਆ, ਜਦੋਂ ਸੱਤਾਧਾਰੀ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਠਿੰਡਾ ਜੇਲ੍ਹ ਵਿੱਚ ਵਾਟਰ ਕੂਲਰਾਂ ਦੀ ਘਾਟ ਦਾ ਮੁੱਦਾ ਚੁੱਕਿਆ। ਪਠਾਣਮਾਜਰਾ ਨੇ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਸਿਰਫ਼ ਇੱਕ ਹੀ ਵਾਟਰ ਕੂਲਰ ਹੈ, ਜਦਕਿ ਉੱਥੇ 2,000 ਤੋਂ ਵੱਧ ਕੈਦੀ ਬੰਦ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਕੈਦੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਲ੍ਹਾਂ ਵਿੱਚ ਵਾਟਰ ਕੂਲਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।

ਇਸ਼ਤਿਹਾਰ

ਇਸ ਦੌਰਾਨ ਉਨ੍ਹਾਂ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ, “ਮੈਨੂੰ ਤਾਂ ਹੁਣੇ ਜੇਲ੍ਹ ਜਾਣ ਦਾ ਤਜਰਬਾ ਹਾਸਲ ਹੋਇਆ ਹੈ, ਪਰ ਹੁਣ ਤਾਂ ਹੋਰ ਕਈ ਜਣੇ ਜੇਲ੍ਹ ਜਾ ਚੁੱਕੇ ਹਨ। ਇਹ ਵੀ ਨਹੀਂ ਪਤਾ ਕਦੋਂ ਕਿਸ ਨੂੰ ਜੇਲ੍ਹ ਜਾਣਾ ਪੈ ਜਾਵੇ।” ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਸਦਨ ਵਿੱਚ ਹਾਸੇ ਅਤੇ ਠਹਾਕਿਆਂ ਦਾ ਮਾਹੌਲ ਬਣ ਗਿਆ।

ਜਵਾਬ ਦਿੰਦਿਆਂ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਨਵੇਂ ਵਾਟਰ ਕੂਲਰ ਲਗਾਉਣ ਜਾ ਰਹੀ ਹੈ ਅਤੇ ਇਸ ਲਈ ਟੈਂਡਰ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਪੰਜਾਬ ਦੀਆਂ ਕਈ ਜੇਲ੍ਹਾਂ ਵਿੱਚ ਸਮਰੱਥਾ ਤੋਂ ਵੱਧ ਕੈਦੀ ਬੰਦ ਹਨ, ਜਿਸ ਕਾਰਨ ਬੁਨਿਆਦੀ ਸਹੂਲਤਾਂ ‘ਤੇ ਵਾਧੂ ਦਬਾਅ ਪੈ ਰਿਹਾ ਹੈ। ਸਰਕਾਰ ਵੱਲੋਂ ਜੇਲ੍ਹਾਂ ਵਿੱਚ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News