Journalism Of Hope
BREAKING NEWS
ਜਿਨਸੀ ਸ਼ੋਸ਼ਣ ਮਾਮਲਾ: ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ.........ਬਜਰੰਗ ਦਲ ਟਿੱਪਣੀ ਮਾਮਲਾ: ਹਾਈਕੋਰਟ ਤੋਂ ਮਲਿਕਾਰਜੁਨ ਖੜਗੇ ਨੂੰ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ‘ਤੇ ਰੋਕ.......ਮਾਫੀਆ ਡਾਨ ਅਤੀਕ ਅਹਿਮਦ ਦੇ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ.......DA ਮਾਮਲਾ: ਸਰਕਾਰੀ ਕਰਮਚਾਰੀ ਪਹੁੰਚੇ ਸੁਪਰੀਮ ਕੋਰਟ, ਦਾਇਰ ਕੀਤੀ ਕੈਵੀਏਟ.......‘ਕੀ ਪਤਾ ਕਦੋਂ ਕੀਹਨੂੰ ਜੇਲ੍ਹ ਜਾਣਾ ਪੈ ਜਾਵੇ!’ ਪਠਾਣਮਾਜਰਾ ਦੇ ਬਿਆਨ ‘ਤੇ ਵਿਧਾਨ ਸਭਾ ਵਿੱਚ ਲੱਗੇ ਠਹਾਕੇ........ਪੰਜਾਬ ਦੀ ਧੀ ਨੇ ਜਿੱਤਿਆ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ........ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ.......

ਗੈਸ ਕੁਨੈਕਸ਼ਨ ਦੀ e-KYC ਹੋਈ ਲਾਜ਼ਮੀ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ !

e-KYC for gas connection: ਨਵੀਂ ਦਿੱਲੀ: ਘਰੇਲੂ ਐਲਪੀਜੀ (LPG) ਗੈਸ ਖਪਤਕਾਰਾਂ ਲਈ e-KYC ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਤੇਲ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ 15 ਅਗਸਤ ਤੱਕ e-KYC ਪੂਰੀ ਕਰਨ ਲਈ ਐਸਐਮਐਸ ਅਤੇ ਫੋਨ ਕਾਲਾਂ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਨਿਰਧਾਰਤ ਸਮੇਂ ਤੱਕ ਪ੍ਰਕਿਰਿਆ ਪੂਰੀ ਨਾ ਕਰਨ ਵਾਲੇ ਖਪਤਕਾਰਾਂ ਨੂੰ ਗੈਸ ਸਪਲਾਈ ਸਬੰਧੀ ਦਿੱਕਤਾਂ […]
Ranjit Singh
By : Published: 06 Aug 2026 17:05:PM
ਗੈਸ ਕੁਨੈਕਸ਼ਨ ਦੀ e-KYC ਹੋਈ ਲਾਜ਼ਮੀ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ !

e-KYC for gas connection: ਨਵੀਂ ਦਿੱਲੀ: ਘਰੇਲੂ ਐਲਪੀਜੀ (LPG) ਗੈਸ ਖਪਤਕਾਰਾਂ ਲਈ e-KYC ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਤੇਲ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ 15 ਅਗਸਤ ਤੱਕ e-KYC ਪੂਰੀ ਕਰਨ ਲਈ ਐਸਐਮਐਸ ਅਤੇ ਫੋਨ ਕਾਲਾਂ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਨਿਰਧਾਰਤ ਸਮੇਂ ਤੱਕ ਪ੍ਰਕਿਰਿਆ ਪੂਰੀ ਨਾ ਕਰਨ ਵਾਲੇ ਖਪਤਕਾਰਾਂ ਨੂੰ ਗੈਸ ਸਪਲਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ਼ਤਿਹਾਰ

ਹਾਲਾਂਕਿ, ਇਹ ਦਾਅਵਾ ਕਿ e-KYC ਨਾ ਕਰਵਾਉਣ ‘ਤੇ ਘਰੇਲੂ ਗੈਸ ਕਨੈਕਸ਼ਨ ਆਪਣੇ ਆਪ ਕੱਟ ਦਿੱਤਾ ਜਾਵੇਗਾ ਜਾਂ ਸਿਲੰਡਰ ਦੀ ਕੀਮਤ ਤੁਰੰਤ ਦੁੱਗਣੀ ਹੋ ਜਾਵੇਗੀ। ਕਈ ਇਲਾਕਿਆਂ ਵਿੱਚ ਖਪਤਕਾਰ ਵੱਡੀ ਗਿਣਤੀ ਵਿੱਚ ਗੈਸ ਏਜੰਸੀਆਂ ‘ਤੇ ਪਹੁੰਚ ਰਹੇ ਹਨ ਤਾਂ ਜੋ ਸਮੇਂ ਸਿਰ e-KYC ਕਰਵਾਈ ਜਾ ਸਕੇ। ਕੁਝ ਥਾਵਾਂ ‘ਤੇ ਸਰਵਰ ਦੀ ਸਮੱਸਿਆ ਅਤੇ ਭੀੜ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਇੰਡੇਨ ਗੈਸ ਏਜੰਸੀ ਦੇ ਡਾਇਰੈਕਟਰ ਰਣਜਯ ਸਿੰਘ ਨੇ ਕਿਹਾ ਕਿ ਜੇਕਰ ਖਪਤਕਾਰ 15 ਅਗਸਤ ਤੱਕ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਦੇ, ਤਾਂ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਘਰੇਲੂ ਗੈਸ ਲਈ ਦੁੱਗਣੀ ਕੀਮਤ ਅਦਾ ਕਰਨੀ ਪਵੇਗੀ। ਇਹ ਨਿਰਦੇਸ਼ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਹਨ।

ਇਸ ਤਰ੍ਹਾਂ ਕਰੋ e-KYC
ਆਪਣੀ ਗੈਸ ਕੰਪਨੀ ਦਾ ਅਧਿਕਾਰਤ ਮੋਬਾਈਲ ਐਪ (ਜਿਵੇਂ IndianOil One, Bharatgas ਜਾਂ HP Pay/HP Gas ਆਦਿ) ਡਾਊਨਲੋਡ ਕਰੋ।
ਰਜਿਸਟਰਡ ਮੋਬਾਈਲ ਨੰਬਰ ਨਾਲ ਲੌਗਇਨ ਕਰੋ।
e-KYC ਜਾਂ KYC Update ਵਿਕਲਪ ਚੁਣੋ।
ਜਿਸ ਵਿਅਕਤੀ ਦੇ ਨਾਮ ‘ਤੇ ਗੈਸ ਕਨੈਕਸ਼ਨ ਹੈ, ਉਸ ਦੀ ਪਛਾਣ ਦੀ ਪੁਸ਼ਟੀ ਕਰਕੇ ਪ੍ਰਕਿਰਿਆ ਪੂਰੀ ਕਰੋ।
ਜੇਕਰ ਆਨਲਾਈਨ ਪ੍ਰਕਿਰਿਆ ਸੰਭਵ ਨਾ ਹੋਵੇ ਤਾਂ ਆਪਣੀ ਨਜ਼ਦੀਕੀ ਗੈਸ ਏਜੰਸੀ ‘ਤੇ ਜਾ ਕੇ ਕੁਝ ਮਿੰਟਾਂ ਵਿੱਚ e-KYC ਕਰਵਾਈ ਜਾ ਸਕਦੀ ਹੈ।

ਜੋ ਖਪਤਕਾਰ ਪਹਿਲਾਂ ਹੀ e-KYC ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਇਹ ਪ੍ਰਕਿਰਿਆ ਕਰਨ ਦੀ ਲੋੜ ਨਹੀਂ ਹੈ। ਤੇਲ ਕੰਪਨੀਆਂ ਖਪਤਕਾਰਾਂ ਨੂੰ ਸਮੇਂ ਸਿਰ e-KYC ਪੂਰੀ ਕਰਨ ਦੀ ਅਪੀਲ ਕਰ ਰਹੀਆਂ ਹਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

Read Latest News and Breaking News at Daily Post TV, Browse for more News

Ad
Ad

Punjab District News