Journalism Of Hope
BREAKING NEWS
ਪੰਜਾਬ ਵਿਧਾਨ ਸਭਾ ‘ਚ ਨਸ਼ੇ ਨੂੰ ਲੈ ਕੇ ਚਿੰਤਾਜਨਕ ਤੱਥ ਸਾਹਮਣੇ ਆਏ: 18 ਤੋਂ 35 ਸਾਲ ਦੇ 65% ਨੌਜਵਾਨ ਨਸ਼ੇ ਤੋਂ ਪ੍ਰਭਾਵਿਤ.....‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸ਼ੋਧ ਐਕਟ’ ਮਾਮਲਾ, ਸੁਣਵਾਈ 11 ਸਤੰਬਰ ਤੱਕ ਮੁਲਤਵੀ....ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ......ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਕਿਸੇ ਅੱਤਵਾਦੀ ਮਾਡਿਊਲ ਨਾਲ ਨਹੀਂ ਸੀ ਕੋਈ ਸਬੰਧ- ਪੰਜਾਬ ਪੁਲਿਸ ਦਾ ਵੱਡਾ ਦਾਅਵਾ.......ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕਈ ਦਿਨਾਂ ਬਾਅਦ ਜੰਗਲ ’ਚੋਂ ਮਿਲੀ ਲਾਸ਼.......ਕੈਨੇਡਾ ’ਚ 1000 ਤੋਂ ਵੱਧ ਵਿਦਿਆਰਥੀਆਂ ਦਾ ਸੜਕਾਂ ‘ਤੇ ਪ੍ਰਦਰਸ਼ਨ, PGWP ਰੱਦ ਹੋਣ ’ਤੇ ਕਸੂਤੇ ਫਸੇ ਪੰਜਾਬੀ ਵਿਦਿਆਰਥੀ.....

ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਕਿਸੇ ਅੱਤਵਾਦੀ ਮਾਡਿਊਲ ਨਾਲ ਨਹੀਂ ਸੀ ਕੋਈ ਸਬੰਧ- ਪੰਜਾਬ ਪੁਲਿਸ ਦਾ ਵੱਡਾ ਦਾਅਵਾ

Jantar Mantar protesters connection: ਅੰਮ੍ਰਿਤਸਰ: ਕੁਝ ਸੋਸ਼ਲ ਮੀਡੀਆ ਹੈਂਡਲਾਂ ‘ਤੇ ਯੂਆਰਐਲ https://www.instagram.com/bjp4india/reel/DbqvY3gAT_z ਅਤੇ ਹੋਰ ਅਜਿਹੇ ਯੂਆਰਐਲ ਅਪਲੋਡ ਕੀਤੇ ਹਨ, ਜਿਸ ਵਿੱਚ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ 4 ਅਗਸਤ, 2026 ਨੂੰ ਕੀਤੀ ਗਈ ਪ੍ਰੈਸ ਕਾਨਫਰੰਸ, ਜਿਸ ਰਾਹੀਂ ਪੰਜਾਬ ਪੁਲਿਸ ਦੁਆਰਾ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਸਬੰਧੀ ਤੱਥਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਦੇ ਕੁਝ ਹਿੱਸਿਆਂ ਨੂੰ ਤੋੜ-ਮਰੋੜ […]
Ranjit Singh
By : Updated On: 07 Aug 2026 11:17:AM
ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਕਿਸੇ ਅੱਤਵਾਦੀ ਮਾਡਿਊਲ ਨਾਲ ਨਹੀਂ ਸੀ ਕੋਈ ਸਬੰਧ- ਪੰਜਾਬ ਪੁਲਿਸ ਦਾ ਵੱਡਾ ਦਾਅਵਾ

Jantar Mantar protesters connection: ਅੰਮ੍ਰਿਤਸਰ: ਕੁਝ ਸੋਸ਼ਲ ਮੀਡੀਆ ਹੈਂਡਲਾਂ ‘ਤੇ ਯੂਆਰਐਲ https://www.instagram.com/bjp4india/reel/DbqvY3gAT_z ਅਤੇ ਹੋਰ ਅਜਿਹੇ ਯੂਆਰਐਲ ਅਪਲੋਡ ਕੀਤੇ ਹਨ, ਜਿਸ ਵਿੱਚ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ 4 ਅਗਸਤ, 2026 ਨੂੰ ਕੀਤੀ ਗਈ ਪ੍ਰੈਸ ਕਾਨਫਰੰਸ, ਜਿਸ ਰਾਹੀਂ ਪੰਜਾਬ ਪੁਲਿਸ ਦੁਆਰਾ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਸਬੰਧੀ ਤੱਥਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਦੇ ਕੁਝ ਹਿੱਸਿਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤਾਂ ਕਿ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨਾਂ ਨੂੰ ਪਾਕਿ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲਾਂ ਨਾਲ ਜੋੜ ਕੇ ਦਿਖਾਇਆ ਜਾ ਸਕੇ।

ਇਸ਼ਤਿਹਾਰ

ਪੰਜਾਬ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਦੀ 4 ਅਗਸਤ, 2026 ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਸੀ ਕਿ ਗ੍ਰਿਫਤਾਰ ਕੀਤੇ ਗਏ ਕੁਝ ਵਿਅਕਤੀਆਂ ਨੇ ਜੰਤਰ-ਮੰਤਰ ਵਿਖੇ ਜਾ ਕੇ ਰੇਕੀ ਕੀਤੀ ਅਤੇ ਪੈਟਰੋਲ ਬੰਬਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਪ੍ਰਤੀਤ ਹੋਵੇ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਜਾਂ ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਮਾਡਿਊਲ ਨਾਲ ਕੋਈ ਸਬੰਧ ਹੈ।

ਬੁਲਾਰੇ ਨੇ ਦੱਸਿਆ ਕਿ ਬਦਲੀ ਗਈ ਬੈਕਗ੍ਰਾਊਂਡ ਵਿਜ਼ੁਅਲ, ਵੀਡੀਓ ਦੀ ਚੋਣਵੇਂ ਢੰਗ ਨਾਲ ਕੀਤੀ ਅਡਿਟਿੰਗ ਅਤੇ ਨਾਲ ਦਿੱਤੇ ਕੈਪਸ਼ਨ/ਵਿਆਖਿਆ ਗਲਤ ਅਤੇ ਇਹ ਗੁਮਰਾਹਕੁੰਨ ਪ੍ਰਭਾਵ ਦਿੰਦੇ ਹਨ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਜੰਤਰ-ਮੰਤਰ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਸਨ। ਭਾਵੇਂ,ਪ੍ਰੈਸ ਕਾਨਫਰੰਸ ਦੀ ਆਡੀਓ ਅਤੇ ਤੱਥਾਂ ਨੂੰ ਬਦਲਿਆ ਜਾਂ ਮੋਰਫ ਨਹੀਂ ਕੀਤਾ ਗਿਆ ਹੈ, ਪਰ https://www.instagram.com/bjp4india/reel/DbqvY3gAT_z ਅਤੇ ਹੋਰ ਯੂਆਰਐਲਜ਼ ‘ਤੇ ਚੋਣਵੇਂ ਸੰਪਾਦਨ ਅਤੇ ਨਾਲ ਦਿੱਤੇ ਕੈਪਸ਼ਨ ਅਤੇ ਵੀਡੀਓ ਪ੍ਰੈਸ ਕਾਨਫਰੰਸ ਨੂੰ ਸਪੱਸ਼ਟ ਤੌਰ ‘ਤੇ ਨਹੀਂ ਦਰਸਾਉਂਦੇ। ਇਹ ਅਜਿਹੀ ਕੋਸ਼ਿਸ਼ ਲਗਦੇ ਹਨ ਕਿ 4 ਅਗਸਤ, 2026 ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਬਿਆਨ ਲੋਕਾਂ ਤੱਕ ਗਲਤ ਤੇ ਗੁਮਰਾਹਕੁੰਨ ਢੰਗ ਨਾਲ ਪੇਸ਼ ਹੋਵੇ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਸੂਚਨਾ ਤਕਨਾਲੋਜੀ ਐਕਟ ਦੇ ਉਪਬੰਧਾਂ ਅਨੁਸਾਰ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News