Journalism Of Hope
BREAKING NEWS
ਪੰਜਾਬ ਵਿਧਾਨ ਸਭਾ ‘ਚ ਨਸ਼ੇ ਨੂੰ ਲੈ ਕੇ ਚਿੰਤਾਜਨਕ ਤੱਥ ਸਾਹਮਣੇ ਆਏ: 18 ਤੋਂ 35 ਸਾਲ ਦੇ 65% ਨੌਜਵਾਨ ਨਸ਼ੇ ਤੋਂ ਪ੍ਰਭਾਵਿਤ.....‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸ਼ੋਧ ਐਕਟ’ ਮਾਮਲਾ, ਸੁਣਵਾਈ 11 ਸਤੰਬਰ ਤੱਕ ਮੁਲਤਵੀ....ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ......ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਕਿਸੇ ਅੱਤਵਾਦੀ ਮਾਡਿਊਲ ਨਾਲ ਨਹੀਂ ਸੀ ਕੋਈ ਸਬੰਧ- ਪੰਜਾਬ ਪੁਲਿਸ ਦਾ ਵੱਡਾ ਦਾਅਵਾ.......ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕਈ ਦਿਨਾਂ ਬਾਅਦ ਜੰਗਲ ’ਚੋਂ ਮਿਲੀ ਲਾਸ਼.......ਕੈਨੇਡਾ ’ਚ 1000 ਤੋਂ ਵੱਧ ਵਿਦਿਆਰਥੀਆਂ ਦਾ ਸੜਕਾਂ ‘ਤੇ ਪ੍ਰਦਰਸ਼ਨ, PGWP ਰੱਦ ਹੋਣ ’ਤੇ ਕਸੂਤੇ ਫਸੇ ਪੰਜਾਬੀ ਵਿਦਿਆਰਥੀ.....

ਲੁਧਿਆਣਾ ਵਿੱਚ ਸੜਕ ਧੱਸਣ ਵਾਲੇ ਸਥਾਨ ਤੇ ਪਹੁੰਚੇ ਰਵਨੀਤ ਸਿੰਘ ਬਿੱਟੂ; ਸੂਬਾ ਸਰਕਾਰ ਤੇ ਕੀਤੀ ਨਿੰਦਾ

Punjab News; ਬੀਤੇ ਦਿਨ ਲੁਧਿਆਣਾ ਦੇ ਕਿਚਲੂ ਨਗਰ ਏਰੀਏ ਵਿੱਚ ਸੜਕ ਧੱਸਣ ਦੇ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਨੇ ਇਸ ਦੌਰਾਨ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਮ ਕੇ ਨਿੰਦਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਆਰੋਪ ਲਗਾਇਆ ਕਿ ਸਰਕਾਰ ਦੀ ਲਾਪਰਵਾਹੀ ਕਾਰਨ […]
Jaspreet Singh
By : Updated On: 07 Aug 2026 19:08:PM
ਲੁਧਿਆਣਾ ਵਿੱਚ ਸੜਕ ਧੱਸਣ ਵਾਲੇ ਸਥਾਨ ਤੇ ਪਹੁੰਚੇ ਰਵਨੀਤ ਸਿੰਘ ਬਿੱਟੂ; ਸੂਬਾ ਸਰਕਾਰ ਤੇ ਕੀਤੀ ਨਿੰਦਾ

Punjab News; ਬੀਤੇ ਦਿਨ ਲੁਧਿਆਣਾ ਦੇ ਕਿਚਲੂ ਨਗਰ ਏਰੀਏ ਵਿੱਚ ਸੜਕ ਧੱਸਣ ਦੇ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਨੇ ਇਸ ਦੌਰਾਨ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਮ ਕੇ ਨਿੰਦਾ ਕੀਤੀ।

ਇਸ਼ਤਿਹਾਰ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਆਰੋਪ ਲਗਾਇਆ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਇਸ ਸਥਾਨ ਤੇ ਕੁਝ ਦੂਰੀ ਤੇ ਥੋੜੇ ਦਿਨ ਪਹਿਲਾਂ ਸੜਕ ਦਾ ਕੁਝ ਹਿੱਸਾ ਧੱਸਿਆ ਸੀ। ਲੇਕਿਨ ਨਗਰ ਨਿਗਮ ਵੱਲੋਂ ਘਟਨਾ ਨੂੰ ਹਲਕੇ ਵਿੱਚ ਲਿਆ ਗਿਆ। ਉਹਨਾਂ ਨੇ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਲੁਧਿਆਣਾ ਉਹਨਾਂ ਵੱਲੋਂ ਸ਼ਹਿਰ ਦੇ ਵਿਕਾਸ ਵਾਸਤੇ ਕਈ ਫੰਡ ਕੇਂਦਰ ਤੋਂ ਲਿਆਂਦੇ ਗਏ ਸਨ। ਜਦ ਕਿ ਇਸ ਸਰਕਾਰ ਵਿੱਚ ਮੁਲਾਜ਼ਮ ਧਰਨੇ ਦੇ ਰਹੇ ਹਨ ਅਤੇ ਹਾਲਾਤ ਵਿਗੜ ਚੁੱਕੇ ਹਨ। ਸੂਬੇ ਦੇ ਲੋਕਲ ਬਾਡੀ ਮੰਤਰੀ ਦੀ ਉਹਨਾਂ ਨੇ ਨਿੰਦਾ ਕੀਤੀ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਤਬਾਦਲੇ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਗੁਰਪ੍ਰੀਤ ਭੁੱਲਰ ਵੱਲੋਂ ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਵੱਲੋਂ ਕਥਿਤ ਤੌਰ ਤੇ ਰਚੀ ਗਈ ਸਾਜ਼ਿਸ਼ ਦਾ ਖੁਲਾਸਾ ਕਰਨ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਜਿਨਾਂ ਵੱਲੋਂ ਘਟਨਾ ਦਾ ਸਾਰਾ ਠੀਕਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਪਰ ਸੁੱਟਣ ਦੀ ਸਾਜ਼ਿਸ਼ ਰਚੀ ਗਈ ਸੀ। ਬਿੱਟੂ ਨੇ ਕਿਹਾ ਕਿ ਸੂਬੇ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਇਸ ਮਾਮਲੇ ਦੀ ਜਾਂਚ ਕਰਵਾਏਗੀ।

ਕਾਂਗਰਸ ਵਿਚਾਲੇ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਰਕਰਾਂ ਨੂੰ ਜੋੜ ਕੇ ਰੱਖਣ ਵਿੱਚ ਨਾਕਾਮ ਸਾਬਤ ਹੋਏ ਹਨ। ਉਹਨਾਂ ਨੇ ਕਿਹਾ ਕਿ ਲੁਧਿਆਣਾ ਤੋਂ ਬਤੌਰ ਮੈਂਬਰ ਪਾਰਲੀਮੈਂਟ ਉਹ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਸਨ। ਇਸ ਦੌਰਾਨ ਉਹਨਾਂ ਨੇ ਚੰਨੀ ਦੇ ਭਾਜਪਾ ਵਿੱਚ ਆਉਣ ਦੀ ਗੱਲ ਨੂੰ ਵੀ ਖਾਰਜ ਕੀਤਾ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਾਰੇ ਬਿੱਟੂ ਨੇ ਕਿਹਾ ਕਿ ਕਈ ਅਹਿਮ ਬਿਲਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਬਾਰੇ ਜਿਆਦਾ ਜਾਣਕਾਰੀ ਸੁਖਬੀਰ ਹੀ ਦੇ ਸਕਦੇ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਦੀਆਂ ਅਟਕਲਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕੈਪਟਨ ਫੇਲ ਹੋਣ ਤੋਂ ਬਾਅਦ ਹੁਣ ਰਾਹੁਲ ਨੂੰ ਉਸ ਕੈਪਟਨ ਦੀ ਯਾਦ ਆਉਣ ਲੱਗੀ ਹੈ।

Read Latest News and Breaking News at Daily Post TV, Browse for more News

Ad
Ad

Punjab District News